Home » ਧਾਰਮਿਕ » ਇਤਿਹਾਸ » ਕਿਥੋਂ ਲੱਭੀਏ ਇਹੋ ਜਿਹੇ ਮੰਤਰੀ,,,,,,,???????????

ਕਿਥੋਂ ਲੱਭੀਏ ਇਹੋ ਜਿਹੇ ਮੰਤਰੀ,,,,,,,???????????

177 Views

1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ।

ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਨਰਪਿੰਦਰ ਸਿੰਘ ਰਤਨ ਜੀ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ ।

ਇਕ ਬਜ਼ੁਰਗ ਔਰਤ ਅਰਜੀ ਫੜੀ ਲਾਈਨ ਵਿਚ ਖੜੀ ਸੀ। ਐਸ ਡੀ ਐਮ ਇਕ ਦਮ ਹੱਥ ਜੋੜ ਕੇ ਖੜ੍ਹੇ ਹੋਏ ਤੇ ਕਹਿਣ ਲੱਗੇ, ਮਾਤਾ ਜੀ ਤੁਸੀ ਕਿਉ ਆਏ , ਹੁਕਮ ਕਰਦੇ ਅਸੀ ਕਿਸ ਵਾਸਤੇ ਹਾਂ।

ਉਹਨਾਂ ਡੀ ਸੀ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ । ਸਰਦਾਰ ਰਤਨ ਜੀ ਡੀਂ.ਸੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ.?

ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮੈਂਟ ਲੈਣ ਆਈ ਹੈ।

ਡੀ ਸੀ ਅਤੇ ਐਸ ਡੀ ਐਮ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ.??

ਮਾਤਾ ਕਹਿੰਦੀ, ਵੇ ਪੁੱਤ! ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸੀਮੈਂਟ ਲੈਣ ਆਈ ਹਾਂ । ਵੇ ਤੇਰਾ ਉਹ ਜਥੇਦਾਰ ਹੀ ਇਹੋ ਜਿਹਾ ਹੈ ਮੇਰੀ ਤਾਂ ਕਦੀ ਸੁਣਦਾ ਹੀ ਨਹੀ, ਮੈਂ ਕਿੰਨੇ ਚਿਰ ਤੋ ਪਿੱਟਦੀ ਪਈ ਆਂ ਕਿ ਕੋਠੇ ਢਹਿਣ ਵਾਲੇ ਹੋ ਗਏ ਨੇ, ਮੀਹਾਂ ਦਾ ਮੌਸਮ ਸਿਰ ਤੇ ਹੈ। ਕੋਈ 20, 25 ਬੋਰੀਆਂ ਸੀਮੈਂਟ ਤਾਂ ਲਿਆ ਦੇ। ਤੁਹਾਡਾ ਮੰਤਰੀ ਅੱਗੋਂ ਮੈਨੂੰ ਖਾਣ ਨੂੰ ਪੈਂਦਾ ਹੈ। ਅਖੇ ਮੈਂ ਨਹੀ ਕਹਿਣਾ ਕਿਸੇ ਅਫਸਰ ਨੂੰ, ਮੈ ਨਹੀ ਮੰਗਣਾ, ਕਿਸੇ ਕੋਲੋਂ ਸੀਮੈਂਟ, ਖ਼ਬਰਦਾਰ ਜੇ ਤੂੰ ਕਿਸੇ ਨੂੰ ਕੁਝ ਕਿਹਾ ਤਾਂ। ਉਹ ਡੀ ਸੀ ਹਰ ਹਫਤੇ ਸੀਮਿੰਟ ਵੰਡਦਾ, ਲਾਈਨ ਚ ਲੱਗ ਕੇ ਲੈ ਲੈ….!

ਇਹ ਸੁਣ ਕੇ ਡੀ ਸੀ ਰਤਨ ਜੀ ਸੁੰਨ੍ਹ ਹੋ ਗਏ । ਘਰ ਵਾਲਾ ਇਕ ਮੰਤਰੀ ਹੋਵੇ ਤੇ ਉਸ ਦੀ ਪਤਨੀ ਕਤਾਰ ਵਿੱਚ ਖੜ੍ਹ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਹੈ। ਇਸ ਦੇ ਪਤੀ ਦੇ ਇਕ ਇਸ਼ਾਰੇ ਤੇ ਟਰੱਕ ਭਰ ਕੇ ਸੀਮਿੰਟ ਘਰ ਭੇਜ ਦਿਆਂ । ਪਰ ਇਹ ਆਮ ਸਾਧਾਰਣ ਨਾਗਰਿਕ ਬਣ ਕੇ ਪੰਜ ਬੋਰੀਆਂ ਸੀਮਿੰਟ ਮੰਗ ਰਹੀ ਏ।

ਕਿਥੋਂ ਲੱਭੀਏ ਇਹੋ ਜਿਹੇ ਮੰਤਰੀ,,,,,,,???????????

ਇਹ ਦਰਵੇਸ਼ ਲੋਕ ਸਨ ਜਦੋਂ ਸਰਕਾਰ ਟੁੱਟੀ ਇਹ ਮੁੱਲਾਂਪੁਰ ਸਨ ਇਹਨਾਂ ਨੇ ਉਸੇ ਵੇਲੇ ਗੱਡੀ ਚੋਂ ਉੱਤਰਗੇ ਡਰਾਈਵਰ ਨੂੰ ਕਹਿੰਦੇ ਭਾਈ ਆਪਣੀ ਗੱਡੀ ਚੰਡੀਗੜ੍ਹ ਲੈਜਾ , ਆਪ ਗੱਡੇ ਤੇ ਬਹਿਕੇ ਪਿੰਡ ਤਲਵੰਡੀ ਨੂੰ ਚੱਲ ਪਏ

ਸਿਰ ਝੁਕਦਾ ਹੈ ਇਹਨਾਂ ਵਰਗੇ ਲੀਡਰਾਂ ਅੱਗੇ????????

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?