ਉੱਦਮੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰਨ – ਰਣਜੀਤ ਸਿੰਘ ਖੋਜੋਵਾਲ

27

ਭਾਜਪਾ ਆਗੂ ਰਣਜੀਤ ਸਿੰਘ ਖੋਜੇਵਾਲ ਨੇ ਸੁਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ

ਕਪੂਰਥਲਾ 31 ਅਕਤੂਬਰ ( ਗੁਰਦੇਵ ਸਿੰਘ ਅੰਬਰਸਰੀਆ ) ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਨ ਕੀ ਬਾਤ ਦਾ 94ਵਾਂ ਪ੍ਰੋਗਰਾਮ ਸੁਣਿਆ।ਊਨਾ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਰਜਦੇਵ ਦਾ ਵਰਦਾਨ ਸੂਰਜੀ ਊਰਜਾ ਹੈ,ਸੂਰਜੀ ਊਰਜਾ ਸੋਲਰ ਐਨਰਜੀ ਇੱਕ ਅਜਿਹਾ ਵਿਸ਼ਾ ਹੈ,ਜਿਸ ਵਿਚ ਪੂਰੀ ਦੁਨੀਆ ਆਪਣਾ ਭਵਿੱਖ ਦੇਖ ਰਹੀ ਹੈ ਅਤੇ ਭਾਰਤ ਦੇ ਲਈ ਤਾਂ ਸੂਰਜ ਦੇਵਤਾ ਦੀ ਸਦੀਆਂ ਤੋਂ ਕੇਵਲ ਪੂਜਾ ਹੀ ਨਹੀਂ ਸਗੋਂ ਜੀਵਨ ਢੰਗ ਦੇ ਕੇਂਦਰ ਵਿੱਚ ਵੀ ਰਹਿ ਰਿਹਾ ਹੈ।ਭਾਰਤ ਅੱਜ ਆਪਣੇ ਪਰੰਪਰਾਗਤ ਅਨੁਭਵਾਂ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਰਿਹਾ ਹੈ।ਇਸੇ ਲਈ ਅੱਜ ਅਸੀਂ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੋ ਗਏ ਹਾਂ।ਸੂਰਜੀ ਊਰਜਾ ਸਾਡੇ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਜੀਵਨ ਨੂੰ ਕਿਵੇਂ ਬਦਲ ਰਹੀ ਹੈ ਇਹ ਵੀ ਇੱਕ ਅਧਿਐਨ ਦਾ ਵਿਸ਼ਾ ਹੈ।ਤਾਮਿਲਨਾਡੂ ਵਿੱਚ ਕਾਂਚੀਪੁਰਮ ਵਿੱਚ ਇੱਕ ਕਿਸਾਨ ਹੈ-ਥੀਰੂ ਦੇ ਅਜੀਲਨ,ਉਸਨੇ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦਾ ਲਾਭ ਉਠਾਇਆ ਅਤੇ ਆਪਣੇ ਖੇਤ ਵਿੱਚ 10 ਹਾਰਸ ਪਾਵਰ ਦਾ ਇੱਕ ਸੋਲਰ ਪੰਪਸੈੱਟ ਲਗਾਇਆ।ਹੁਣ ਉਸਨੂੰ ਆਪਣੇ ਖੇਤ ਲਈ ਬਿਜਲੀ ਤੇ ਕੁਝ ਵੀ ਖਰਚਣ ਦੀ ਜ਼ਰੂਰਤ ਨਹੀਂ ਹੈ।ਖੇਤਾਂ ਵਿਚ ਸਿੰਚਾਈ ਲਈ ਹੁਣ ਉਹ ਸਰਕਾਰ ਦੀ ਬਿਜਲੀ ਸਪਲਾਈ ‘ਤੇ ਵੀ ਨਿਰਭਰ ਨਹੀਂ ਹੈ।ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਖੋਜੇਵਾਲ ਨੇ ਉੱਦਮੀਆਂ ਨੂੰ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ ਕਰੀਬ ਅੱਠ ਲੱਖ ਕਰੋੜ ਰੁਪਏ ਦਾ ਕੱਚਾ ਤੇਲ ਖਰੀਦਦਾ ਹੈ।ਇਸਦੇ ਨਾਲ ਹੀ ਅਸੀਂ ਕਾਰਬਨ ਨਿਕਾਸੀ ਲਈ ਜ਼ਿੰਮੇਵਾਰ ਬਣਦੇ ਜਾ ਰਹੇ ਹਾਂ।ਇਸ ਤੋਂ ਬਚਣ ਲਈ ਸਾਡੇ ਉੱਦਮੀਆਂ ਨੂੰ ਵੀ ਸੂਰਜੀ ਊਰਜਾ ਦੀ ਵਰਤੋਂ ਨੂੰ ਬੜਾਵਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।ਖੋਜੇਵਾਲ ਨੇ ਕਿਹਾ ਕਿ ਅਸੀਂ ਸੂਰਜੀ ਊਰਜਾ ਅਤੇ ਗ੍ਰੀਨ ਊਰਜਾ ਦੀ ਵਰਤੋਂ ਕਰਕੇ ਡੀਜ਼ਲ ਅਤੇ ਪੈਟਰੋਲ ਦਾ ਬਿਹਤਰ ਬਦਲ ਤਿਆਰ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਲ ਦੇ 12 ਮਹੀਨਿਆਂ ‘ਚੋਂ 10 ਮਹੀਨੇ ਚੰਗੀ ਧੁੱਪ ਦੇ ਹੁੰਦੀ ਹੈ।ਉਦਯੋਗਪਤੀ ਅਤੇ ਹੋਰ ਸਾਰੇ ਇਸ ਦੀ ਵਰਤੋਂ ਕਰ ਸਕਦੇ ਹਨ।ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਊਰਜਾ ਦੀ ਮੰਗ ਵਿਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਨੂੰ ਪੂਰਾ ਕਰਨ ਲਈ ਵਿਕਲਪਕ ਊਰਜਾ ਦਾ ਵੱਡੀ ਪੱਧਰ ਤੇ ਦੋਹਨ ਕਰਨ ਦਾ ਸੰਕਲਪ ਲਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਊਰਜਾ ਦ੍ਰਿਸ਼ ਅਤੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੂਰਜੀ ਊਰਜਾ ਮਿਸ਼ਨ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪਹਿਲਕਦਮੀ ਕਹਿ ਜਾ ਸਕਦੀ ਹੈ।ਸੋਲਰ ਮਿਸ਼ਨ ਭਾਰਤ ਦੇ ਹਜ਼ਾਰਾਂ ਪਿੰਡਾਂ ਵਿੱਚ ਰਹਿ ਰਹੇ ਕਰੋੜਾਂ ਪਿੰਡ ਵਾਸੀਆਂ ਨੂੰ ਇਲੈਕਟ੍ਰਿਕ ਪਾਵਰ ਦਾ ਫਾਇਦਾ ਉਠਾਉਣ ਦੇ ਮੌਕੇ ਪ੍ਰਦਾਨ ਕਰੇਗਾ ਅਤੇ ਮਿੱਟੀ ਦੇ ਤੇਲ,ਕੋਲੇ ਅਤੇ ਹੋਰ ਜੈਵਿਕ ਈਂਧਨ ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗਾ।।ਖੋਜੇਵਾਲ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਸਿੰਚਾਈ ਦੇ ਸਮੇਂ ਬਿਜਲੀ ਦੇ ਸੰਕਟ ਨਾਲ ਜੂਝਣਾ ਪੈਂਦਾ ਹੈ ਅਤੇ ਕਈ ਵਾਰ ਬਹੁਤ ਜ਼ਿਆਦਾ ਜਾਂ ਘੱਟ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਗੰਭੀਰ ਨੁਕਸਾਨ ਵੀ ਹੁੰਦਾ ਹੈ।ਅਜਿਹੀ ਸਥਿਤੀ ਵਿੱਚ,ਕੁਸੁਮ ਯੋਜਨਾ ਦੀ ਮਦਦ ਨਾਲ ਕਿਸਾਨਾਂ ਨੂੰ ਖੇਤੀ ਲਈ ਸੂਰਜੀ ਊਰਜਾ ਤੋਂ ਨਿਰਵਿਘਨ ਬਿਜਲੀ ਮਿਲੇਗੀ,ਜਿਸ ਨਾਲ ਉਹ ਵਧੀਆ ਖੇਤੀ ਕਰਨ ਲਈ ਮਜਬੂਤ ਹੋ ਸਕਣਗੇ।ਉਨ੍ਹਾਂ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ2019 ਵਿੱਚ,ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਈਵਮ ਉਤਥਾਨ ਮਹਾ ਅਭਿਆਨ(ਪ੍ਰਧਾਨ ਮੰਤਰੀ ਕੁਸੁਮ ਯੋਜਨਾ)ਦੀ ਸ਼ੁਰੂਆਤ ਕੀਤੀ ਸੀ।ਇਸ ਦੇ ਤਹਿਤ,ਕਿਸਾਨਾਂ ਲਈ ਸੋਲਰ ਪੰਪ ਅਤੇ ਹੋਰ ਗਰਿੱਡ ਨਾਲ ਜੁੜੇ ਹੋਰ ਸੋਲਰ ਬਿਜਲੀ ਨਾਲ ਜੁੜੇ ਪਲਾਂਟ,ਸੋਲਰ ਪਾਵਰ ਪਲਾਂਟ ਲਗਾਉਣ ਦੀ ਵਿਵਸਥਾ ਹੈ।ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਤੇ ਛੋਟ ਮਿਲਦੀ ਹੈ।ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਲਈ ਵੱਡੀ ਸਰਕਾਰੀ ਸਹਾਇਤਾ ਮਿਲਦੀ ਹੈ।ਸਬਸਿਡੀ ਤੋਂ ਬਾਅਦ,ਕਿਸਾਨ ਨੂੰ ਸੋਲਰ ਪੰਪ ਲਈ ਕਰੀਬ ਇੱਕ ਚੌਥਾਈ ਹਿੱਸਾ ਅਦਾ ਕਰਨਾ ਪੈਂਦਾ ਹੈ।ਯੋਜਨਾ ਤਹਿਤ ਹਰਿਆਣਾ ਨੇ ਸਾਲ 2020-21 ਦੇ ਲਈ ਮਨਜ਼ੂਰ ਕੀਤੇ 15,000 ਪੰਪਾਂ ਦੇ ਮੁਕਾਬਲੇ 14,418 ਪੰਪਾਂ ਦੀ ਸਥਾਪਨਾ ਕਰਕੇ ਪ੍ਰਧਾਨ ਮੰਤਰੀ ਊਰਜਾ ਸੁਰੱਖਿਆ ਅਤੇ ਉਤਥਾਨ ਮਹਾਭਿਆਨ(ਪੀਐਮਕੇਯੂਐਸਯੁਐਮ)ਦੇ ਤਹਿਤ ਆਫ-ਗਰਿੱਡ ਸੋਲਰ ਪੰਪਾਂ ਦੀ ਸਥਾਪਨਾ ਵਿੱਚ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।ਖੋਜੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਤਹਿਤ ਸੂਬੇ ਵਿੱਚ 75 ਫੀਸਦੀ ਸਬਸਿਡੀ ਦੇ ਨਾਲ 3 ਐਚਪੀ ਤੋਂ 10 ਐਚਪੀ ਸਮਰੱਥਾ ਦੇ ਸਟੈਂਡਅਲੋਨ ਸੋਲਰ ਪੰਪ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਕੁਸੁਮ ਯੋਜਨਾ ਤਹਿਤ ਭਾਰਤ ਸਰਕਾਰ 30 ਫੀਸਦੀ ਕੇਂਦਰੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।ਉੱਥੇ ਹੀ ਸੂਬਾ ਸਰਕਾਰ 45 ਫੀਸਦੀ ਸਬਸਿਡੀ ਦਿੰਦੀ ਹੈ।ਨਿਯਮਾਂ ਮੁਤਾਬਕ ਕਿਸਾਨਾਂ ਨੂੰ ਪੰਪ ਦੀ ਕੁੱਲ ਲਾਗਤ ਦਾ ਸਿਰਫ 25 ਫੀਸਦੀ ਹੀ ਦੇਣਾ ਪੈਂਦਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?