Home » ਅੰਤਰਰਾਸ਼ਟਰੀ » ਹਾਦਸਾਗ੍ਰਸਤ ਟਰੱਕ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਹੁਣ ਜਾਣਾ ਪਏਗਾ ਜੇਲ੍ਹ!

ਹਾਦਸਾਗ੍ਰਸਤ ਟਰੱਕ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਹੁਣ ਜਾਣਾ ਪਏਗਾ ਜੇਲ੍ਹ!

34

ਨਜ਼ਰਾਨਾ ਨਿਊਜ ਬਿਉਰੋ ਚੰਡੀਗੜ੍ਹ, 5 ਦਸੰਬਰ— ਦੋ ਦਿਨ ਪਹਿਲਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਬਸੰਤਪੁਰੇ ਕੋਲ ਸੇਬਾਂ ਨਾਲ ਭਰੇ ਇੱਕ ਟਰੱਕ ਦੀ ਵੀਡੀਓ ਖ਼ੂਬ ਵਾਈਰਲ ਹੋਈ ਸੀ। ਇਹ ਵੀਡੀਓ ਟਰੱਕ ਦੇ ਹਾਦਸੇ ਕਾਰਨ ਨਹੀਂ, ਬਲਕਿ ਇਸ ਟਰੱਕ ਵਿਚੋਂ ਸੇਬ ਚੋਰੀ ਕਰਕੇ ਲਿਜਾਣ ਦਾ ਮਾਮਲਾ ਚਰਚਾ ਵਿਚ ਆਇਆ ਸੀ। ਇਸ ਮਾਮਲੇ ਨੇ ਪੰਜਾਬ ਦੇ ਸ਼ਾਨਾਮੱਤੀ ਇਤਿਹਾਸ ‘ਤੇ ਵੀ ਕਲੰਕ ਲਗਾਇਆ ਸੀ ਕਿ ਪੰਜਾਬੀ ਮੁਸੀਬਤ ਪੈਣ ’ਤੇ ਸਭ ਤੋਂ ਪਹਿਲਾਂ ਖੜ੍ਹਦੇ ਹਨ ਪ੍ਰੰਤੂ ਹਾਦਸਾਗ੍ਰਸਤ ਟਰੱਕ ਡਰਾਈਵਰ ਨੂੰ ਸੰਭਾਲਣ ਜਾਂ ਫ਼ਿਰ ਉਸਦਾ ਖਿਲਰਿਆ ਸਮਾਨ ਇਕੱਠਾ ਕਰਨ ਦੀ ਬਜਾਏ ਇੱਥੋਂ ਗੁਜਰਨ ਵਾਲੇ ਰਾਹਗੀਰ ਸੜਕ ‘ਤੇ ਖਿੱਲਰੀਆਂ ਪਈਆਂ ਸੇਬਾਂ ਨਾਲ ਭਰੀਆਂ ਪੇਟੀਆਂ ਚੁੱਕ ਕੇ ਲਿਜਾਣ ਵਿਚ ਹੀ ਮਸ਼ਰੂਫ਼ ਰਹੇ। ਇਸ ਮਾਮਲੇ ਦਾ ਸੁਚੇਤ ਪੰਜਾਬੀਆਂ ਨੇ ਬੁਰਾ ਮਨਾਇਆ ਸੀ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਪੁਲਿਸ ਨੇ ਵੀ ਪੰਜਾਬੀਆਂ ਦਾ ਸਿਰ ਸ਼ਰਮ ਝੁਕਾਉਣ ਵਾਲਿਆਂ ਨੂੰ ਸਿੱਧਾ ਕਰਨ ਲਈ ਟਰੱਕ ਡਰਾਈਵਰ ਕੁਲਜਿੰਦਰ ਸਿੰਘ ਦੇ ਬਿਆਨਾਂ ਉਪਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਵਿਚ ਸੇਬ ਚੋਰੀ ਕਰਨ ਦਾ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਦੀਆਂ ਵਾਈਰਲ ਹੋਈਆਂ ਵੀਡੀਓ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਵੀਡੀਓ ਵਿਚ ਪਹਿਚਾਣ ਆਉਣ ਵਾਲੇ ਕਈ ਵਿਅਕਤੀਆਂ ਦੀ ਸਿਨਾਖ਼ਤ ਉਨ੍ਹਾਂ ਦੇ ਜਾਣਪਹਿਚਾਣ ਵਾਲਿਆਂ ਵਲੋਂ ਹੀ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਸੇਬ ਚੋਰੀ ਕਰਨ ਵਾਲਿਆਂ ਲਈ ਸਮਾਜਿਕ ਨਮੋਸ਼ੀ ਦੇ ਨਾਲ-ਨਾਲ ਜੇਲ੍ਹ ਜਾਣ ਦੀ ਚਿੰਤਾ ਖੜ੍ਹੀ ਹੋ ਗਈ ਹੈ |

ਜਿਕਰਯੋਗ ਹੈ ਕਿ ਡਰਾਇਵਰ ਕੁਲਜਿੰਦਰ ਸਿੰਘ ਅਪਣੇ ਕਲੀਨਰ ਗੁਰਜੋਤ ਸਿੰਘ ਦੇ ਨਾਲ 26 ਨਵੰਬਰ ਨੂੰ ਸ੍ਰੀਨਗਰ ਵਿੱਚ ਸਥਿਤ ਸ਼ਾਹੀ ਫਰੂਟ ਕੰਪਨੀ ਤੋਂ ਅਪਣੇ ਟਰਾਲੇ (ਨੰਬਰ PB46M 8067) ਵਿੱਚ 1265 ਪੇਟੀਆਂ ਸੇਬ ਦੀਆਂ ਭਰ ਕੇ ਝਾਰਖੰਡ ਵੱਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਫਤਿਹਗੜ੍ਹ ਸਾਹਿਬ ਜਿਲੇ ਵਿੱਚ ਪੁੱਜਿਆ ਤਾਂ ਅੱਗੇ ਤੋਂ ਅਚਾਨਕ ਕੋਈ ਚੀਜ਼ ਆਉਣ ਕਾਰਨ ਡਰਾਈਵਰ ਨੂੰ ਬਰੇਕ ਮਾਰਨੇ ਪੈ ਗਏ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ। ਇਸ ਦੌਰਾਨ ਵੱਡੀ ਗੱਲ ਇਹ ਵਾਪਰੀ ਕਿ ਸੜਕ ਕਿਨਾਰੇ ਲੋਕਾਂ ਨੇ ਡਰਾਇਵਰ ਦੀ ਮੱਦਦ ਕਰਨ ਦੀ ਬਜਾਏ ਸੜਖਿਨਾਰੇ ਖਿੱਲਰੀਆ ਸੇਬ ਦੀਆਂ ਪੇਟੀਆਂ ਚੁੱਕ ਕੇ ਲਿਜਾਣੀਆਂ ਸੁਰੂ ਕਰ ਦਿੱਤੀਆਂ। ਜਿਸ ਕਾਰਨ ਦੇਖਦੇ ਹੀ ਦੇਖਦੇ ਸੇਬ ਦੀਆਂ ਪੇਟੀਆਂ ਖਤਮ ਹੋ ਗਈਆਂ।

ਇਹ ਵੀ ਜਿਕਰਯੋਗ ਹੈ ਕਿ ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਵਿੱਚ ਵਾਇਰਲੈੱਸ ਹੋਣ ਤੋਂ ਬਾਅਦ ਦੋ ਪੰਜਾਬੀਆਂ ਨੇ ਅਪਣੀ ਜੇਬ ਵਿੱਚੋ ਸੇਬਾਂ ਦੇ ਵਪਾਰੀ ਦੀ ਕੀਤੀ ਨੁਕਾਸਾਨਪੂਰਤੀ ਇਸ ਮਾਮਲੇ ਵਿੱਚ ਜਿੱਥੇ ਸੇਬ ਚੋਰੀ ਦੀ ਘਟਨਾ ਨੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ, ਉਥੇ ਦੋ ਪੰਜਾਬੀਆਂ ਨੇ ਪੰਜਾਬ ਦੀ ਲਾਜ ਰੱਖਦਿਆਂ ਸ੍ਰੀਨਗਰ ਦੇ ਸੇਬ ਵਪਾਰੀ ਸ਼ਾਹਿਦ, ਜਿਸਦਾ ਮਾਲ ਉਕਤ ਟਰੱਕ ਵਿੱਚ ਭਰਿਆ ਹੋਇਆ ਸੀ, ਦੇ ਨੁਕਸਾਨ ਦੀ ਪੂਰਤੀ ਅਪਣੀ ਜੇਬ ਵਿਚੋਂ ਕੀਤੀ ਹੈ। ਇਸ ਸਬੰਧ ਵਿੱਚ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਦੀ ਹਾਜ਼ਰੀ ਵਿੱਚ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ 9.12000 ਦਾ ਚੈੱਕ ਉਕਤ ਵਾਪਾਰੀ ਨੂੰ ਸੌਂਪਿਆ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?