ਭੁਲੱਥ 23 ਮਈ (ਨਜ਼ਰਾਨਾ ਨਿਊਜ਼ ਨੈੱਟਵਰਕ )
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਗਵਾਨਪੁਰ ਨੇੜੇ ਭੁਲੱਥ ਵਿਖੇ ਓਹਰੀ ਬਲੱਡ ਬੈਂਕ ਜਲੰਧਰ ਅਤੇ ਪੰਜਾਬ ਹਿਊਮਨਟੀ ਏਡ ਆਰਗਨਾਈਜੇਸ਼ਨ ਦੇ ਸੰਸਥਾਪਕ ਡਾ਼ ਪਰਮਜੀਤ ਸਿੰਘ ਰਾਏ ਬਜਾਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 50 ਤੋ ਵੱਧ ਖੂਨਦਾਨੀਆਂ ਨੇ ਖ਼ੂਨਦਾਨ ਕਰਕੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਇਸ ਮੌਕੇ ਲੌੜਵੰਦਾਂ ਲਈ ਮੈਡੀਕਲ ਸੁਵਿਧਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਖੂਨਦਾਨ ਕਰਨ ਵਾਲੇ ਵੀਰ ਭੈਣਾਂ ਦੀ ਹਰ ਤਰ੍ਹਾਂ ਦੀ ਸਹੂਲਤ ਦਾ ਧਿਆਨ ਗੋਰਵ ਸੱਭਰਵਾਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਰੱਖਿਆ ਗਿਆ ਇਲਾਕੇ ਦੀਆਂ ਸੰਗਤਾਂ ਲਈ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਚੱਲਦਾ ਰਿਹਾ ਏਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਵਿੱਚ ਉਤਸ਼ਾਹ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ ਇਸ ਮੌਕੇ ਦਾਨੀ ਸੱਜਣਾਂ ਨੂੰ ਸੰਬੋਧਨ ਕਰਦਿਆਂ ਡਾ਼ ਪਰਮਜੀਤ ਸਿੰਘ ਰਾਏ ਬਜਾਜ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਨੂੰ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਖੂਨਦਾਨ ਕਰਨ ਨਾਲ ਸਾਡੇ ਸਰੀਰ ਦਾ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਵਲੋਂ ਕੀਤਾ ਗਿਆ ਖੂਨਦਾਨ ਕਿਸੇ ਦੀ ਕੀਮਤੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਖ਼ੂਨਦਾਨ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਲੈਣੀ ਅਤਿ ਜ਼ਰੂਰੀ ਹੁੰਦੀ ਹੈ ਕਿ ਜਿਹੜੀ ਸੰਸਥਾ ਜਾਂ ਬਲੱਡ ਬੈਂਕ ਨੂੰ ਅਸੀਂ ਖੂਨਦਾਨ ਕਰਨ ਜਾ ਰਹੇ ਹਾਂ ਸਾਡੇ ਸਮਾਜ ਨੂੰ ਉਸਦਾ ਕੋਈ ਫਾਇਦਾ ਵੀ ਹੈ ਕਿਤੇ ਸਾਡੇ ਵਲੋਂ ਕੀਤਾ ਖੂਨਦਾਨ ਪੈਸੇ ਦੇ ਲਾਲਚੀਆਂ ਹੱਥ ਆ ਜਾਵੇ ਅਤੇ ਸਾਡੇ ਵਲੋਂ ਦਿੱਤਾ ਗਿਆ ਖੂਨਦਾਨ ਕਿਸੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਕੰਮ ਨਾ ਆਵੇ ਫਿਰ ਖੂਨਦਾਨ ਕਰਨ ਦਾ ਕੋਈ ਵੀ ਫਾਇਦਾ ਨਹੀਂ ਖੂਨਦਾਨ ਕਰਨ ਤੋਂ ਪਹਿਲਾਂ ਬਲੱਡ ਬੈਂਕ ਅਤੇ ਸੰਸਥਾਂ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਇਸ ਮੌਕੇ ਖੂਨਦਾਨ ਕਰਨ ਵਾਲੇ ਸੱਜਣਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਧ ਚੜ੍ਹ ਕੇ ਇਸ ਸਮਾਜ਼ ਭਲਾਈ ਦੇ ਕੰਮ ਵਿਚ ਹਿੱਸਾ ਪਾਉਣ ਦੀ ਅਪੀਲ ਡਾ਼ ਪਰਮਜੀਤ ਸਿੰਘ ਰਾਏ ਬਜਾਜ ਵਲੋਂ ਕੀਤੀ ਗਈ ਕੈਂਪ ਵਿੱਚ ਸੇਵਾਵਾਂ ਦੇਣ ਲਈ ਓਹਰੀ ਬਲੱਡ ਬੈਂਕ, ਮੈਡਮ ਸੋਨੀਆ,ਸਹਾਇਕ ਸਟਾਫ ਸੰਦੀਪ,ਦੀਪਕ, ਨੀਰਜ਼, ਨੂੰ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਹਿੰਮਤ ਵੜੈਚ, ਗੁਰਸਾਹਿਬ ਸਿੰਘ ਰਾਏ, ਨਿਸ਼ਾਨ ਸਿੰਘ ਸਰਾਏ, ਬਲਜੀਤ ਸਿੰਘ(ਦਸ਼ਮੇਸ਼ ਲੈਬੋਰਟਰੀ),ਸਫੀ ਭਗਵਾਨ, ਵਿਲੀਅਮ ਸੱਭਰਵਾਲ,ਬਲਰਾਮ ਸਿੰਘ ਰੰਧਾਵਾ,ਮੰਗਾ ਸਿੱਧਵਾਂ ਅਤੇ ਡੇਰਾ ਬਾਬਾ ਪੀਰ ਫਲਾਹੀ ਵਾਲਾ ਵਲੋਂ ਡਾ਼ ਪਰਮਜੀਤ ਸਿੰਘ ਰਾਏ ਬਜਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਦੀ ਅਪੀਲ ਕੀਤੀ ਗਈ।
Author: Gurbhej Singh Anandpuri
ਮੁੱਖ ਸੰਪਾਦਕ