ਸ਼ਾਹਪੁਰ ਕੰਢੀ 31 ਅਗਸਤ ( ਸੁੱਖਵਿੰਦਰ ਜੰਡੀਰ ) ਪੂਰੇ ਭਾਰਤ ਵਿੱਚ ਜਨਮ ਅਸ਼ਟਮੀ ਦੇ ਇਸ ਸ਼ੁਭ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸਦੇ ਚਲਦਿਆਂ ਵੱਖ ਵੱਖ ਥਾਵਾਂ ਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕਰ ਕ੍ਰਿਸ਼ਨ ਜਨਮ ਉਤਸਵ ਦੀ ਖੁਸ਼ੀ ਮਨਾਈ ਜਾ ਰਹੀ ਹੈ ਇਸੇ ਦੇ ਚੱਲਦਿਆਂ ਲਕਸ਼ਮੀ ਨਰਾਇਣ ਮੰਦਿਰ ਥੜ੍ਹਾ ਉਪਰਲਾ ਵਿੱਚ ਵੀ ਜਨਮ ਅਸ਼ਟਮੀ ਮੌਕੇ ਇਕ ਧਾਰਮਿਕ ਪ੍ਰੋਗਰਾਮ ਸਨਾਤਨ ਧਰਮ ਸਭਾ ਵੱਲੋਂ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀ ਬਹੁਤ ਸਾਰੀ ਸੰਗਤ ਨੇ ਹਿੱਸਾ ਲਿਆ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਠਾਕੁਰ ਪ੍ਰਵੀਨ ਠਾਕੁਰ ਨੇ ਦੱਸਿਆ ਕਿ ਅੱਜ ਪੂਰੇ ਭਾਰਤ ਵਿੱਚ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਬਡ਼ੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਕਈ ਤਰ੍ਹਾਂ ਨਾਲ ਧਾਰਮਿਕ ਪ੍ਰੋਗਰਾਮ ਕਰ ਸ੍ਰੀ ਕ੍ਰਿਸ਼ਨ ਲੀਲਾ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਅੱਜ ਲਕਸ਼ਮੀ ਨਰਾਇਣ ਮੰਦਿਰ ਉੱਚਾ ਥੜ੍ਹਾ ਵਿਚ ਵੀ ਇਕ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਹੈ ਜਿੱਥੇ ਆਈ ਹੋਈ ਸੰਗਤ ਵੱਲੋਂ ਸੱਤਸੰਗ ਕੀਰਤਨ ਕਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੈਕਾਰੇ ਲਗਾਏ ਗਏ ਇਸ ਮੌਕੇ ਸਵੇਰ ਤੋਂ ਹੀ ਮੰਦਿਰ ਪ੍ਰਾਂਗਣ ਵਿੱਚ ਪਹੁੰਚੀ ਸਾਰੀ ਸੰਗਤ ਵੱਲੋਂ ਕ੍ਰਿਸ਼ਨ ਲੀਲਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਸਨਾਤਨ ਧਰਮ ਸਭਾ ਵੱਲੋਂ ਆਈ ਹੋਈ ਸਾਰੀ ਸੰਗਤ ਨੂੰ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੀ ਵਧਾਈ ਦਿੰਦੇ ਹੋਏ ਸਦਾ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸੂਬੇਦਾਰ ਸ਼ਰਮਾ ਦੇਸਰਾਜ ਗਣੇਸ਼ ਦੀਪਕ ਸ਼ਕਤੀ ਰੇਖਾ ਬੱਬੂ ਵਰਮਾ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ