ਭੋਗਪੁਰ 5 ਸਤੰਬਰ ( ਸੁੱਖਵਿੰਦਰ ਜੰਡੀਰ ) ਤਰੁਣਪ੍ਰੀਤ ਸਿੰਘ ਸਪੋਰਟਸ ਸੈੱਲ ਕਾਂਗਰਸ ਨਕੋਦਰ ਬਲਾਕ ਦੇ ਪ੍ਰਧਾਨ ਨਿਯੁਕਤ, ਅਸ਼ਵਨ ਭੱਲਾ ਸੀਨੀਅਰ ਕਾਂਗਰਸ ਆਗੂ ਅਤੇ ਸ਼ੇਰ ਸਿੰਘ ਨੰਦਰਾ ਜਿਲ੍ਹਾ ਸਪੋਰਟਸ ਪ੍ਰਧਾਨ ਕਾਂਗਰਸ ਨੇ ਸੌਂਪੀ ਜਿੰਮੇਵਾਰੀ
ਜਲੰਧਰ . ਤਰੁਣਪ੍ਰੀਤ ਸਿੰਘ ਨੂੰ ਸਪੋਰਟਸ ਸੈੱਲ ਕਾਂਗਰਸ ਨਕੋਦਰ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਸ਼ਵਨ ਭੱਲਾ ਸੀਨੀਅਰ ਕਾਂਗਰਸ ਆਗੂ ਅਤੇ ਸ਼ੇਰ ਸਿੰਘ ਨੰਦਰਾ ਜਿਲ੍ਹਾ ਸਪੋਰਟਸ ਪ੍ਰਧਾਨ ਕਾਂਗਰਸ ਪਹੁੰਚੇ ਅਤੇ ਤਰੁਣਪ੍ਰੀਤ ਸਿੰਘ ਨੂੰ ਸਪੋਰਟਸ ਸੈੱਲ ਬਲਾਕ ਨਕੋਦਰ ਦੀ ਪ੍ਰਧਾਨਗੀ ਸੌਂਪੀ। ਇਸ ਸਮਾਗਮ ਚ ਸਟੇਜ ਦੀ ਭੂਮਿਕਾ ਸ. ਨਾਜਰ ਸਿੰਘ ਬਰਾੜ ਅਤੇ ਪ੍ਰੋ. ਰੁਪਿੰਦਰ ਨੇ ਬਾਖੁਬੀ ਨੇ ਨਿਭਾਈ। ਸਮਾਗਮ ਦੌਰਾਨ ਤਰੁਣਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਕੇ.ਕੇ. ਖੱਟਰ ਐਡਵੋਕੇਟ, ਨਾਜਰ ਸਿੰਘ ਬਰਾੜ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਜਿਲ੍ਹਾ ਜਲੰਧਰ, ਹੇਮੰਤ ਸ਼ਰਮਾ ਕੌਂਸਲਰ , ਵਿਜੈ ਕੁਮਾਰ ਪੋਪਲੀ ਕੌਂਸਲਰ, ਸਾਹਿਲ ਸ਼ਰਮਾ ਯੂਥ ਕਾਂਗਰਸ ਆਗੂ, ਸਰਬਜੀਤ ਸਹੋਤਾ, ਹਰਜੀਤ ਸਿੰਘ ਔਲਖ, ਚੀਫ ਅਕਾਊਂਟੈਂਟ ਬਲਦੇਵ ਸਿੰਘ, ਪ੍ਰੋ. ਰੁਪਿੰਦਰ ਰੰਧਾਵਾ, ਸੰਤੋਖ ਸਿੰਘ ਸੇਖੋਂ, ਸ਼ੁਭਮ ਟੱਕਰ, ਸੰਜੀਵ ਟੱਕਰ, ਬਿਕਰਮਜੀਤ, ਗਗਨ, ਨਛੱਤਰ ਸਿੰਘ ਸਰਪੰਚ, ਭੁਪਿੰਦਰ ਸਿੰਘ, ਗੁਰਪ੍ਰੀਤ ਗੋਪੀ, ਅਰੁਣ ਕੁੰਦੀ, ਤਰੁਣ ਮਹਿਤਾ, ਚਰਣਜੀਤ ਸਿੰਘ, ਆਦਿ ਹਾਜਰ ਸਨ.
Author: Gurbhej Singh Anandpuri
ਮੁੱਖ ਸੰਪਾਦਕ