ਕਰਤਾਰਪੁਰ 7 ਸਤੰਬਰ (ਭੁਪਿੰਦਰ ਸਿੰਘ ਮਾਹੀ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਥੰਮ ਜੀ ਸਾਹਿਬ ਵਿਖੇ ਗੁਰੂ ਅਰਜੁਨ ਦੇਵ ਜੀ ਇਸਤਰੀ ਸਤਸੰਗ ਸਭਾ, ਸਮੂਹ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਇਲਾਕੇ ਦੀ ਸਮੂਹ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਜਿਸ ਦੇ ਸਬੰਧ ਵਿੱਚ ਪਰਸੋਂ ਰੋਜ਼ ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸੁਖਜਿੰਦਰ ਸਿੰਘ ਭੰਗੂ ਅਤੇ ਭਾਈ ਬਿਕਰਮਜੀਤ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਦੀਵਾਨ ਦੀ ਅਰੰਭਤਾ ਕੀਤੀ ਗਈ।
ਇਸ ਦੌਰਾਨ ਭਾਈ ਜਗਦੀਪ ਸਿੰਘ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਅਖੀਰ ਵਿੱਚ ਭਾਈ ਚਰਨਜੀਤ ਸਿੰਘ ਜੀ ਕਰਤਾਰਪੁਰ ਵਾਲਿਆਂ ਨੇ ਆਪਣੀ ਰਸਭਿੰਨੀ ਰਸਨਾ ਤੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਪਤੀ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਅਾ ਗਿਆ। ਇਸ ਮੌਕੇ ਜੱਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਜਰਨੈਲ ਸਿੰਘ ਜੀ ਗ੍ਰੰਥੀ, ਭਾਈ ਜਸਵੰਤ ਸਿੰਘ, ਹਰਵਿੰਦਰ ਸਿੰਘ ਰਿੰਕੂ, ਹਰਜੀਤ ਸਿੰਘ, ਹਰਵਿੰਦਰ ਸਿੰਘ, ਲਖਵੀਰ ਕੌਰ, ਮਨਜੀਤ ਕੌਰ ਰੇਸ਼ਮ ਕੌਰ, ਨਵਦੀਪ ਕੌਰ, ਰਵਿੰਦਰ ਕੌਰ, ਕਰਮਵੀਰ ਸਿੰਘ ,ਰਣਜੀਤ ਕੌਰ, ਕੁਲਜੀਤ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ ਕੌਸਲਰ, ਮਨਜਿੰਦਰ ਕੌਰ ਕੌਂਸਲਰ, ਅਮਰਜੀਤ ਕੌਰ ਕੌਸਲਰ, ਪਰਮਜੀਤ ਕੌਰ, ਬੀਬੀ ਬਿੰਦਰ ਕੌਰ, ਭਾਈ ਮਨਜੀਤ ਸਿੰਘ, ਤਜਿੰਦਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਬਸਰਾ, ਗੁਰਦਿੱਤ ਸਿੰਘ, ਨਵਜੋਤ ਸਿੰਘ ਹੁੰਝਣ, ਜਗਰੂਪ ਸਿੰਘ ਅਭੀ, ਹਰਜੋਧ ਸਿੰਘ, ਮਨਿੰਦਰ ਸਿੰਘ ਮਿੰਦੀ, ਨਵਲ ਸਿੰਘ, ਜਸਕਰਨ ਸਿੰਘ ,ਦਵਿੰਦਰ ਸਿੰਘ, ਦਿਆਲਪੁਰੀ ਲਖਵੀਰ ਸਿੰਘ, ਜਤਿੰਦਰ ਸਿੰਘ ਸੋਨੂੰ, ਹਰਜੀਤ ਸਿੰਘ, ਸੁਖਦੇਵ ਸਿੰਘ, ਮਨਿੰਦਰ ਸਿੰਘ, ਗੁਰਸਾਗਰ ਸਿੰਘ, ਜਸਪਾਲ ਸਿੰਘ, ਮਨੀਕਰਨ ਸਿੰਘ, ਕਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ