ਪ੍ਰਧਾਨ ਮੰਤ੍ਰੀ ਜੀ ਦੇ ਸਨਮਾਨ ਚ ਇਕ ਫ਼ੰਕਸ਼ਨ ਸੀ । ਉਸੇ ਫੰਕਸਨ ਚ ਸਾਧਾਰਨ ਜਿਹੇ ਕਪੜੇ ਪਾਏ ਇਕ ਔਰਤ ਕੋਨੇ ਚ ਬੈਠੀ ਰੋਟੀ ਖਾ ਰਹੀ ਸੀ ।
ਸਾਰੇ ਵੱਡੇ ਅਫ਼ਸਰਾਂ ਦੀਆਂ ਘਰਵਾਲੀਆਂ ਨੂੰ ਸ਼ਾਨਦਾਰ ਫੰਕਸ਼ਨ ਚ ਮਮੂਲੀ ਔਰਤ ਦੀ ਮੌਜੂਦਗੀ ਕੁਝ ਖੱਲ ਰਹੀ ਸੀ, ਕੁਝ ਨੇ ਉਤਾਵਲੇ ਪਨ ਚ ਉਨ੍ਹਾਂ ਕੋਲ ਜਾ ਕੇ ਪਛਾਣ ਕਰਨੀ ਚਾਹੀ, ਤਾਂ ਉਸ ਔਰਤ ਨੇ ਸਹਿਜ ਸੁਭਾਏ ਕਿਹਾ ! ਮੇਰੇ ਪਤੀ ਇਥੇ ਕੰਮ ਕਰਦੇ ਨੇ ।
ਵੱਡੇ ਅਫ਼ਸਰਾਂ ਦੀਆਂ ਘਰ ਵਾਲੀਆਂ ਦਾ ਸ਼ੱਕ ਯਕੀਨ ਚ ਬਦਲਣ ਲਗਿਆ ਬੀ ਜ਼ਰੂਰ ਕਿਸੇ ਛੋਟੇ ਅਫ਼ਸਰ ਦੀ ਵਹੁਟੀ ਇਥੇ ਆਣ ਕੇ ਇਸ ਸ਼ਾਨਦਾਰ ਫੰਕਸ਼ਨ ਦੀ ਰੌਣਕ ਖਤਮ ਕਰ ਰਹੀ ਹੈ ।
ਇਕ ਔਰਤ ਨੇ ਥੋੜ੍ਹਾ ਰੋਹਬ ਜਮਾਉਂਦਿਆਂ ਕਿਹਾ ! ਸਾਫ ਦਸੋ ਤੁਹਾਡੇ ਪਤੀ ਕਿਸ ਪਦ ਤੇ ਕੰਮ ਕਰਦੇ ਨੇ ?
ਔਰਤ ਨੇ ਫੇਰ ਸਹਿਜ ਭਾਵ ਨਾਲ ਬੋਲਿਆ ! ਜੀ ਉਹ #ਪ੍ਰਧਾਨਮੰਤਰੀ ਦੇ ਪਦ ਤੇ ਕੰਮ ਕਰਦੇ ਨੇ, ਇਸ ਜਵਾਬ ਤੋਂ ਬਾਅਦ ਉਸ ਸਹਿਜ ਔਰਤ ਦੀ ਥਾਲ ਚ ਖਤਮ ਹੋਈ ਮਿਸੀ ਰੋਟੀ ਲਿਆਉਣ ਚ ਸਾਰੀਆਂ ਵੱਡੇ ਅਫ਼ਸਰਾਂ ਦੀਆਂ ਵਹੁਟੀਆਂ ਚ ਹੋੜ ਮੱਚ ਗਈ । ਪਰ #ਸਰਦਾਰਨੀ_ਮਨਮੋਹਨ_ਸਿੰਘ_ਜੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਖੁਦ ਰੋਟੀ ਲੈਣ ਚਲੇ ਗਏ । ਜਿੰਨੀ ਸਹਿਜ ਘਰਵਾਲੀ ਉਨੇ ਹੀ ਸਹਿਜ ਸਾਬਕਾ ਪ੍ਰਧਾਨਮੰਤ੍ਰੀ #ਮਹਾਨ_ਅਰਥਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਜੀ ।
ਸਹਿਜਤਾ ਦੇ ਥੰਮ ਇਹੋ ਜਿਹੇ ਨੇਤਾ ਸਦੀਆਂ ਚ ਕਦੇ ਕਦਾਈਂ ਹੀ ਜਨਮ ਲੈਂਦੇ ਹਨ । ਇਹ ਹੈ ਦੇਸ਼ ਦੇ ਮਹਾਨ ਪ੍ਰਧਾਨਮੰਤ੍ਰੀ ਮਨਮੋਹਨ ਸਿੰਘ ਜੀ ਤੇ ਉਨ੍ਹਾਂ ਦੀ ਘਰਵਾਲੀ ਦੀ ਮਹਾਨਤਾ ।
ਆਪ ਜੀ ਦੇ ਬਾਰੇ ਕੁਝ ਲਿਖਣਾ, ਸੂਰਜ ਨੂੰ ਦੀਵਾ ਵਿਖਾਉਣ ਤੁਲ ਹੈ ।
ਫੇਰ ਵੀ ਤੁਹਾਡੇ ਮੋਨ ਦੇ ਲਈ ਚਾਰ ਲਾਇਨਾਂ ਯਾਦ ਆ ਰਹੀਆਂ ਨੇ:-
ਪਰਿੰਦਿਆਂ ਨੂੰ ਮੰਜ਼ਲ ਮਿਲੇਗੀ,
ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ ।
ਅਕਸਰ ਉਹੀ ਲੋਗ ਰਹਿੰਦੇ ਨੇ ਖਮੋਸ਼ ,
ਜਮਾਨੇ ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ ।
ਵਕਤ ਖਮੋਸ਼ ਨਹੀਂ ਮੋਨ ਸੀ ,
ਦੇਸ਼ ਨੂੰ ਹੁਣ ਸਮਝ ਆਇਆ ਸਰਦਾਰ ਕੌਣ ਸੀ ।
Author: Gurbhej Singh Anandpuri
ਮੁੱਖ ਸੰਪਾਦਕ