ਸ਼ਾਹਪੁਰ ਕੰਢੀ 12 ਸਤੰਬਰ ( ਸੁਖਵਿੰਦਰ ਜੰਡੀਰ ) ਪ੍ਰਧਾਨਗੀ ਜਨ ਸੰਪਰਕ ਮੁਹਿੰਮ ਦੇ ਤਹਿਤ ਬਲਾਕ ਦੇ ਵਿਕਾਸ ਕਾਰਜਾਂ ਦੇ ਰਿਵਿਊ ਤਹਿਤ ਇਕ ਪਬਲਿਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਸੰਖਿਆ ਚ ਲੋਕ ਤੇਜ਼ ਬਾਰਿਸ਼ ਦੇ ਬਾਵਜੂਦ ਵੀ ਪਹੁੰਚੇ ਇਸ ਵਕਤ ਜਨ ਸਮੱਸਿਆਵਾਂ ਦੇ ਹੱਲ ਤਹਿਤ ਵਿਧਾਨ ਸਭਾ ਹਲਕਾ ਇੰਚਾਰਜ ਸ੍ਰੀ ਅਮਿਤ ਸਿੰਘ ਮਿੰਟੂ ਨੇ ਪਬਲਿਕ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਉਹ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਮੰਟੂ ਨੇ ਇਸ ਵਕਤ ਬੋਲਦੇ ਹੋਏ ਕਿਹਾ ਕਿ ਇਲਾਕੇ ਦੀਆਂ ਅਣਗਿਣਤ ਸਮੱਸਿਆਵਾਂ ਜਿਵੇਂ ਕਿ ਪੀਣ ਦਾ ਪਾਣੀ ਗਲੀਆਂ ਨਾਲੀਆਂ ਹਸਪਤਾਲ ਪਬਲਿਕ ਟਰਾਂਸਪੋਰਟ ਵਧੀਆ ਸਮਾਰਟ ਸਕੂਲ ਉੱਚ ਸਿੱਖਿਆ ਪ੍ਰਾਪਤੀ ਅਧਿਆਪਕ ਪੰਜਾਬ ਸਰਕਾਰ ਦੇ ਦੁਬਾਰਾ ਉਪਲੱਬਧ ਕੀਤੇ ਗਏ ਫੰਡਾਂ ਨਾਲ ਪਿਛਲੇ ਸਾਢੇ ਚਾਰ ਸਾਲਾਂ ਚ ਦਿਨ ਰਾਤ ਇੱਕ ਕਰਕੇ ਅਪਹੁੰਚ ਇਲਾਕੇ ਦਾ ਵਿਕਾਸ ਕਰਵਾਇਆ ਹੈ ਅੱਜ ਦੂਰ ਦਰਾਡੇ ਇਲਾਕਿਆਂ ਚ ਸਮਾਰਟ ਸਕੂਲ ਸਰਕਾਰੀ ਡਿਸਪੈਂਸਰੀਆਂ ਪਸ਼ੂ ਹਸਪਤਾਲ ਵਰਗੀਆਂ ਸੁਵਿਧਾਵਾਂ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਯਤਨਸ਼ੀਲ ਹੈ ਬਹੁਤ ਹੀ ਤੇਜ਼ੀ ਨਾਲ ਵਿਕਾਸ ਦੀ ਲਹਿਰ ਇਸ ਧਾਰ ਬਲਾਕ ਚ ਵਸ ਰਹੀ ਹੈ ਉਸ ਨੂੰ ਇਸੇ ਢੰਗ ਨਾਲ ਮਿੰਟੂ ਨੇ ਜਾਰੀ ਰੱਖਣਾ ਹੈ ਇਸ ਵਕਤ ਪੰਚ ਸੁਸ਼ਮਾ ਦੇਵੀ ਪੰਚ ਅਮਜ਼ਦ ਖਾਨ ਤੇਗ ਅਲੀ ਰਾਕੇਸ਼ ਸੁਨੀਲ ਕੁਮਾਰ ਬਲਵੀਰ ਸਿੰਘ ਅਤੇ ਵੱਡੀ ਸੰਖਿਆ ਚ ਲੋਕ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ