ਭੋਗਪੁਰ 16 ਸਤੰਬਰ ( ਸੁਖਵਿੰਦਰ ਜੰਡੀਰ ) ਡੇਰਾ 108 ਸੰਤ ਬਾਬਾ ਭਗਤ ਰਾਮ ਜੀ ਗਿਰ ਨੰਗਲ ਖੂੰਗਾ ਬਾਬਾ ਭਗਤ ਰਾਮ ਜੀ ਗੱਦੀ ਨਸ਼ੀਨ ਬਾਬਾ ਨੰਦ ਲਾਲ ਸਹਾਰਾ ਵੱਲੋਂ ਸੰਗਰਾਂਦ ਦੇ ਦਿਹਾਡ਼ੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਅੱਜ ਸੰਗਰਾਂਦ ਵਾਲੇ ਦਿਨ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਹਨ, ਡੇਰਾ ਨੰਗਲ ਖੁੰਗਾ ਵਿੱਚ ਮੱਸਿਆ ਸੰਗਰਾਂਦ ਰੱਖੜ ਪੁੰਨਿਆ ਬਰਸੀਆਂ ਜਨਮ ਦਿਹਾੜੇ ਆਦਿ ਦਿਨ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ , ਅੱਜ ਸੰਗਰਾਂਦ ਦੇ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਉਪਰੰਤ ਕੀਰਤਨੀ ਜਥਾ ਗਿਆਨੀ ਬੂਟਾ ਸਿੰਘ ਧੁੱਗਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਪ੍ਰਮਾਤਮਾ ਨਾਲ ਜੋੜਿਆ ਡੇਰਾ ਨੰਗਲਖੂੰਗਾ ਵਿਖੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਅਤੇ ਸੰਗਤਾਂ ਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ, ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਡੇਰੇ ਦੇ ਮੁਖੀ ਬਾਬਾ ਨਰੇਸ਼ ਗਿਰ ਜੀ, ਛੋਟੇ ਬਾਬਾ ਗੋਰਾ ਸਿੰਘ, ਜੈ ਸਿੰਘ ਜੀ ਸੈਨਪੁਰ ਵਾਲੇ , ਗਿਆਨੀ ਬੂਟਾ ਸਿੰਘ ਧੁੱਗਾ ਕਲਾਂ ਅਮਰਜੀਤ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ