ਜੁਗਿਆਲ 23 ਸਤੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਡ ਮਜ਼ਦੂਰ ਜੂਨੀਅਨ ਆਰ ਐਸ ਡੀ ਸ਼ਾਹਪੁਰ ਕੰਡੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜੰਡੀਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਠਾਕੁਰ ਅਮਿਤ ਮੰਟੂ ਸੀਨੀਅਰ ਨੇਤਾ ਕਾਂਗਰਸ ਹਲਕਾ ਸੁਜਾਨਪੁਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਸਭ ਤੋਂ ਪਹਿਲਾਂ ਅਮਰਜੀਤ ਸਿੰਘ ਸੈਣੀ ਨੇ ਅਮਿਤ ਮੰਟੂ ਨੂੰ ਉਨ੍ਹਾਂ ਦੀਆਂ ਹੋ ਰਹੀਆਂ ਕਾਮਜਾਬੀਆਂ ਸਬੰਧੀ ਉਹਨਾਂ ਨੂੰ ਮੁਬਾਰਕਵਾਦ ਦਿੱਤੀ, ਅਮਰਜੀਤ ਸੈਣੀ ਨੇ ਕਿਹਾ ਕੇ ਅਮਿਤ ਮੰੰਟੂ ਜੀ ਦਾ ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਉਨ੍ਹਾਂ ਦਾ ਨਾਮ ਹੈ, ਅਤੇ ਸੁਜਾਨਪੁਰ ਹਲਕੇ ਦੇ ਵਿਚ ਉਨ੍ਹਾਂ ਦੇ ਕੀਤੇ ਹੋਏ ਵਿਕਾਸ ਸਦਕਾ ਹੀ ਅੱਜ ਹਲਕੇ ਦੇ ਲੋਕ ਉਹਨਾਂ ਨੂੰ ਇਨ੍ਹਾ ਸਤਿਕਾਰ ਪਿਆਰ ਦੇ ਰਹੇ ਹਨ, ਅਮਰਜੀਤ ਸਿੰਘ ਜੰਡੀਰ ਨੇ ਰਣਜੀਤ ਸਾਗਰ ਡੈਮ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸ੍ਰੀ ਅਮਿਤ ਮੰਟੂ ਨਾਲ ਗੱਲਬਾਤ ਕਰਦਿਆਂ ਕਿਹਾ ਕੇ, ਇਲੈਕਟ੍ਰੀਕਲ ਡਿਵੀਜ਼ਨ ਦੇ ਵੱਲੋਂ, ਮਨ ਮਰਜ਼ੀਆਂ ਕਰਨ ਕਰਕੇ ਮਲਾਜਮ ਕਾਫੀ ਪ੍ਰੇਸ਼ਾਨੀਆਂ ਵਿੱਚ ਰਹਿ ਰਹੇ ਹਨ, ਇਸ ਮੌਕੇ ਤੇ ਜੰਡੀਰ ਨੇ ਇਹ ਵੀ ਕਿਹਾ ਕਿ ਮੁਲਾਜ਼ਮਾਂ ਨੂੰ ਕਦੇ ਵੀ ਪਹਿਲੀ ਤਰੀਕ ਨੂੰ ਤਨਖ਼ਾਹ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਹਰ ਮਹੀਨੇ ਤਨਖਾਹ ਬਿਨਾ ਬੇ ਵਜਾ ਲੇਟ ਕੀਤੀ ਜਾਂਦੀ ਹੈ, ਇਹ ਵੀ ਮੁਲਾਜ਼ਮਾਂ ਦੀ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ, ਉਨ੍ਹਾਂ ਕਿਹਾ ਜੋ ਲੰਬੇ ਸਮੇਂ ਤੋਂ ਮੁਲਾਜ਼ਮ ਉੱਪਰ ਵਾਲੇ ਕੁਆਰਟਰਾਂ ਵਿੱਚ ਰਹਿ ਰਹੇ ਹਨ, ਉਹਨਾਂ ਨੂੰ ਪਹਿਲ ਦੇ ਤੌਰ ਤੇ ਥੱਲੇ ਵਾਲੇ ਕੁਆਟਰ ਅਲਾਟ ਕੀਤੇ ਜਾਣ, ਅਤੇ ਜੋ ਸੇਵਾ ਮੁਕਤ ਹੋਏ ਮੁਲਾਜ਼ਮ ਹਨ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਇਲਾਕੇ ਦੇ ਵਿੱਚ ਬਤੀਤ ਕੀਤੀ ਹੈ, ਅਤੇ ਉਨ੍ਹਾਂ ਨੂੰ ਜਰੂਰਤ ਮੰਦ ਮੁਲਾਜ਼ਮਾਂ ਨੂੰ ਸਰਕਾਰੀ ਕੁਆਟਰ ਲੀਜ ਤੇ ਦੁਆਏ ਜਾਣ ਇਸ ਦੇ ਸਬੰਧ ਵਿਚ ਅਧਿਕਾਰੀਆਂ ਅਤੇ ਅਮਿਤ ਮੰਟੂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਇਨ੍ਹਾਂ ਮਸਲਿਆਂ ਵੱਲ ਜਲਦ ਧਿਆਨ ਦੇਣ ਗੇ ਇਸ ਮੌਕੇ ਅਤੇ ਅਮਰਜੀਤ ਸਿੰਘ ਜੰਡੀਰ ਦੇ ਨਾਲ ਹੋਰ ਆਗੂ ਵੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ