ਝਬਾਲ 27 ਸਤੰਬਰ (ਨਿਸ਼ਾਨ ਸਿੰਘ ਮੂਸੇ ) ਕਿਸਾਨ ਸੰਯੁਕਤ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੁੱਢਾ ਸਹਿਬ ਅਤੇ ਭਾਰਤੀ ਕਿਸਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਪ੍ਰਧਾਨ ਜਗਬੀਰ ਸਿੰਘ ਬੱਬੂ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਸਲਾਹਕਾਰ ਸੁਖਬੀਰ ਸਿੰਘ ਗੱਗੋਬੂਆ ਵੱਲੋਂ ਝਬਾਲ ਅੱਡਾ ਬੰਦ ਕਰਵਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਸਾਂਝੀ ਕਰਦੇ ਹੋਏ ਬਲਜੀਤ ਸਿੰਘ ਬਘੇਲ ਸਿੰਘ ਵਾਲੇ ਨੇ ਦੱਸਿਆ ਕਿ ਪਿਛਲੇ ਦੱਸ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਸੜ੍ਹਕਾਂ ਤੇ ਤਿੰਨ ਕਾਲੇ ਕਾਨੂੰਨਾ ਖ਼ਿਲਾਫ਼ ਲੜਾਈ ਲੜ ਰਹੇ ਹਨ। ਅੱਜ ਸਘੰਰਸ਼ ਨੂੰ ਹੋਰ ਭਖਾਉਂਦਿਆਂ ਸੁਯੰਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਭਾਰਤ ਵਿਚ ਸੜਕਾਂ ਸ਼ਹਿਰਾਂ ਕਸਬਿਆਂ ਨੂੰ ਬੰਦ ਕਰਨ ਵਾਸਤੇ ਕਿਹਾ ਗਿਆ ਹੈ। ਜਿਸਨੂੰ ਦੇਸ਼ ਵਿਆਪੀ ਚੰਗਾ ਹੁੰਗਾਰਾ ਮਿਲਿਅ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾ ਮੰਗ ਕੀਤੀ ਕਿ ਦੇਸ਼ ਵਿੱਚ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਗਾ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਾਬਾ ਕਾਲਾ, ਭੋਲਾ ਸਰਾਏ ਅਮਾਨਤ ਖਾਂ ,ਬਲਬੀਰ ਸਿੰਘ ,ਕੁਲਦੀਪ ਸਿੰਘ, ਜੋਬਨਜੀਤ ਸਰਾਏ ਅਮਾਨਤ ਖਾਂ ਕਾਲਾ ਭੋਲਾ , ਨੰਬਰਦਾਰ ਰਾਮ ਸਿੰਘ ਸਰਾਏ ਅਮਾਨਤ ਖਾਂ , ਜਸਬੀਰ ਸਿੰਘ ਨਾਥੂ ਝਬਾਲ, ਜਸਕਰਨ ਸੁਰਸਿੰਘ, ਬਲਜੀਤ ਸਿੰਘ ਛਿੱਛਰੇਵਾਲ, ਮਨਪ੍ਰੀਤ ਸਿੰਘ ਭੋਜੀਆਂ, ਜੋਬਨਜੀਤ ਸਿੰਘ ਭੋਜੀਆਂ, ਜਰਨੈਲ ਸਿੰਘ ਨੂਰਦੀ ,ਸਰਵਾਲ ਕੁਲਵਿੰਦਰ ਸਿੰਘ ਕੈਰੋਂਵਾਲ ਬਲਜੀਤ ਸਿੰਘ ਝਬਾਲ ਮਨਜਿੰਦਰ ਸਿੰਘ ਭੋਜੀਆਂ ਵੀਰ ਸਿੰਘ ਕੋਟ ਦਿਲਬਾਗ ਸਿੰਘ ਠਰੂ ਕਰਨਬੀਰ ਸਿੰਘ ਛਿੱਛਰੇਵਾਲ ਗੁਰਬੀਰ ਸਿੰਘ ਮੀਰਪੁਰ ਬਾਬਾ ਜਸਦੀਪ ਮੌਜੂਪੁਰ ਜਸਬੀਰ ਸਿੰਘ ਕੋਟ ਬਾਜ ਸਿੰਘ ਬੁਰਜ ਦਲਬੀਰ ਸਿੰਘ ਠੱਠੀ ਗੁਰਪ੍ਰੀਤ ਸਿੰਘ ਠੱਠਾ ਬਲਵਿੰਦਰ ਸਿੰਘ।ਆਂਗਨਵਾੜੀ ਵਰਕਰ ਰਜਵੰਤ ਕੌਰ ਪੰਜਵੜ ਕਵਲਜੀਤ ਕੋਰ ਸਤਿਬੀਰ ਕੌਰ ਭੁਪਿੰਦਰ ਕੌਰ ਬਲਵਿੰਦਰ ਕੌਰ ਅਤੇ ਹੋਰ ਆਂਗਣਵਾੜੀ ਵਰਕਰਾਂ ਵੀ ਧਰਨੇ ਵਿੱਚ ਸ਼ਾਮਲ ਹੋਈਆਂ।
Author: Gurbhej Singh Anandpuri
ਮੁੱਖ ਸੰਪਾਦਕ