ਭੋਗਪੁਰ 27 ਸਤੰਬਰ ( ਸੁਖਵਿੰਦਰ ਜੰਡੀਰ ) ਚੱਲ ਰਹੇ ਕਿਸਾਨ ਅੰਦੋਲਨ ਦਿੱਲੀ ਵਿੱਚ ਪਹੁੰਚਆ ਪੱਜੋ ਦਿੱਤਾ ਦੇ ਕਿਸਾਨ ਆਗੂਆਂ ਦਾ ਜਥਾ ਪਹੁੰਚੇ ਹੋਏ ਜਥੇ ਦੇ ਮੁਖੀ ਬੂਟਾ ਸਿੰਘ ਟੀਟੂ ਭੋਗਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਹੀ ਸਚੁੱਜੇ ਢੰਗ ਦੇ ਨਾਲ ਸਾਰੇ ਪ੍ਰਬੰਧ ਕੀਤੇ ਹੋਏ ਹਨ, ਉਨ੍ਹਾਂ ਕਿਹਾ ਕਿ ਕਿਸ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆ ਰਹੀ, ਟੀਟੂ ਨੇ ਕਿਹਾ ਕਿ ਪਿੰਡ ਪੱਜੋ ਦਿੱਤਾ ਤੋਂ ਪਹੁੰਚਿਆ ਜਥਾ ਰੋਜ਼ਾਨਾ ਹੀ ਆਪਣੇ ਫਰਜ਼ ਨਿਭਾ ਰਿਹਾ ਹੈ, ਉਨ੍ਹਾਂ ਕਿਹਾ ਕਿ ਅੱਜ ਜਥੇ ਵੱਲੋਂ ਜਲ ਪਾਣੀ ਮਠਿਆਈ ਅਤੇ ਫਲ ਫਰੂਟ ਦੀ ਸੇਵਾ ਕੀਤੀ ਗਈ ਹੈ ਅੰਦੋਲਨ ਦੇ ਵਿਚ ਪਹੁੰਚੇ ਹੋਇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੀ ਅੱਜ ਭਾਰਤ ਨੂੰ ਬੰਦ ਕਰਕੇ ਦੇਸ਼ ਵਾਸੀਆਂ ਦਾ ਸੰਦੇਸ਼ ਮੋਦੀ ਸਰਕਾਰ ਤੱਕ ਪਹੁੰਚ ਚੁੱਕਾ ਹੈ, ਦੇਸ਼ ਦੇ ਲੋਕਾਂ ਨੇ ਭਾਰਤ ਨੂੰ ਮੁਕੰਮਲ ਬੰਦ ਕਰਕੇ ਮੋਦੀ ਨੂੰ ਦੱਸ ਦਿੱਤਾ ਹੈ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਮਜ਼ਦੂਰ ਦੇਸ਼ ਦਾ ਬਿਜ਼ਨਸਮੈਨ ਅਤੇ ਦੇਸ਼ ਦਾ ਮੀਡੀਆ ਮੋਦੀ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕਾ ਹੈ,ਉਨ੍ਹਾਂ ਕਿਹਾ ਕੇ ਦੇਸ਼ ਦੇ ਲੋਕ ਭਾਰਤ ਦੇਸ਼ ਨੂੰ ਕਦੇ ਵੀ ਓਬਾਨੀਆ ਓਡਾਨੀਆਂ ਦੇ ਹੱਥ ਵਿੱਕਨ ਨਹੀਂ ਦੇਣਗੇ, ਓਨਾ ਕਿਹਾ ਕਿ ਜਦ ਤੱਕ ਸੈਂਟਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਕਿਸਾਨ ਆਦੋਲਨ ਨੂੰ ਚੱਲਦੇ ਰੱਖਣ ਗੇ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਇਸ ਮੌਕੇ ਤੇ ਬੂਟਾ ਸਿੰਘ ਟੀਟੂ ਭੋਗਪੁਰ, ਨਵਦੀਪ ਸਿੰਘ ਧਾਮੀ,ਬਲਜੀਤ ਸਿੰਘ ਸਹੋਤਾ, ਹਰਜੀਤ ਸਿੰਘ ਸ਼ਗਰਾਵਾਲੀ, ਪਲਵਿੰਦਰ ਸਿੰਘ ਨੰਦਾਚੌਰ,ਮਾਸਟਰ ਤਾਰੀ ਭੋਗਪੁਰ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ