ਭੋਗਪੁਰ 15 ਨਵੰਬਰ (ਸੁਖਵਿੰਦਰ ਜੰਡੀਰ) ਸਿਆਣਿਆਂ ਦੀ ਕਹਾਵਤ ਹੈ ਕੇ ਇਨਸਾਨ ਨੂੰ ਹਮੇਸ਼ਾਂ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ ਹੈ, ਅਤੇ ਦੂਸਰਿਆਂ ਦੇ ਮਹਿਲ ਮਨਾਰੇ ਦੇਖ ਕੇ ਹੈਸੀਅਤ ਤੋਂ ਵੱਧ ਰੀਸ ਨਹੀਂ ਕਰਨੀ ਚਾਹੀਦੀ, ਪਰ ਅੱਜ ਦੇ ਜਮਾਨੇ ਦੇ ਵਿੱਚ ਦੁਨੀਆਂ ਨੂੰ ਮੈਂ ਮੇਰੀ ਨੇ ਇਨਾਂ ਜ਼ਿਆਦਾ ਉੱਪਰ ਉਠਾ ਦਿੱਤਾ ਹੈ ਕੇ ਮਾਲਿਕ ਦੀ ਬਖ਼ਸ਼ੀ ਹੋਈ ਪਾਵਰ ਨੂੰ ਫ਼ੁਕਰੇ ਲੋਕ ਆਪਣੀ ਅਨੋਖੀ ਪਾਵਰ ਸਮਝੀ ਬੈਠੇ ਹੋਏ ਹਨ ਅਤੇ ਦੁਨੀਆਂ ਲੀਡਰਾਂ ਦੇ ਮਗਰ ਲੱਗਣ ਲਈ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਕਰਜ਼ੇ ਤੱਕ ਚੁੱਕ ਲੈਂਦੀ ਹੈ ਤਾਂ ਕਿ ਲੀਡਰ ਔਖੇ ਵੇਲੇ ਉਨ੍ਹਾਂ ਦਾ ਸਾਥ ਦੇ ਸਕਣ, ਗੱਲ ਹੈ ਭੋਗਪੁਰ ਦੇ ਗੁਰਦੁਆਰਾ ਗੁਰੂ ਨਾਨਕ ਯਾਦਗਰ ਜੀ ਦੀ ਜਿਸ ਨੂੰ ਭੋਗਪੁਰ ਇਲਾਕੇ ਦੇ ਲੋਕ ਅਡਿੱਕਾ ਸਾਹਿਬ ਆਖ ਦਿੰਦੇ ਹਨ ਕਹਿੰਦੇ ਹਨ ਕਿ ਇਸ ਅਸਥਾਨ ਤੇ ਅਡਿੱਕਿਆਂ ਦੀ ਭਰਮਾਰ ਰਹਿੰਦੀ ਸੀ ਅਤੇ ਇਸ ਕਰਕੇ ਲੋਕ ਇਸ ਅਸਥਾਨ ਨੂੰ ਅਡਿੱਕਾ ਸਾਬ ਪੁਕਾਰ ਦਿੰਦੇ ਹਨ, ਪਰ ਹੁਣ ਪੱਤਰਕਾਰਾਂ ਵੱਲੋਂ ਅਡਿੱਕਾ ਸਾਹਿਬ ਦੇ ਨਾਮ ਨੂੰ ਕੱਟਿਆ ਜਾ ਰਿਹਾ ਹੈ ਕਿਉਂਕਿ ਅਡਿੱਕਾ ਪਾਉਣ ਵਾਲੇ ਲੀਡਰ ਪ੍ਰਧਾਨ ਹੁੰਦੇ ਹਨ ਗੁਰੂ ਘਰ ਨਹੀਂ, ਅਮਰਜੀਤ ਸਿੰਘ ਭੋਗਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਕੁਝ ਸੰਗਤ ਜੋ ਕਿ ਪ੍ਰਬੰਧਕਾਂ ਦੀਆਂ ਸੇਵਾਵਾਂ ਤੋਂ ਖੁਸ਼ ਨਹੀਂ ਸੀ ਅਤੇ ਉਨ੍ਹਾਂ ਨੇ ਵੱਖਰੀ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਹੀ ਸੁੰਦਰ ਇਮਾਰਤ ਤਿਆਰ ਕਰ ਲਈ ਪਰ ਇਸ ਅਸਥਾਨ ਦੇ ਪ੍ਰਬੰਧਕਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਸੁੰਦਰ ਬਣਾ ਕੇ ਦੱਸਣ ਲਈ ਸੰਗਤਾਂ ਦੀਆਂ ਪਰਚੀਆਂ ਕੱਟਣ ਲਈ ਮਜਬੂਰ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜੋ ਕਿ ਗੁਰਦੁਆਰਾ ਸਾਹਿਬ ਦੇ ਖਾਸ ਮੋਹਰੀ ਵੀ ਹਨ ਨੇ ਅਤੇ ਖਜਾਨਚੀ ਵੱਲੋਂ ਲੋਕਾਂ ਦੀਆਂ ਭਾਰੀ ਗਿਣਤੀ ਵਿੱਚ ਪਰਚੀਆਂ ਕੱਟੀਆਂ ਗਈਆਂ ਅਤੇ ਲੋਕ ਡਰਦੇ ਮਾਰੇ ਪਰਚੀਆਂ ਕਟਾ ਵੀ ਰਹੇ ਹਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਗੁ: ਗੁਰੂ ਨਾਨਕ ਯਾਦਗਾਰ ਦੀ 21 000 ਦੀ ਪਰਚੀ ਕੱਟ ਕੇ ਘਰ ਭੇਜੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਮੋਹਰੀ ਜੋ ਕਿ ਭੋਗਪੁਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਵੀ ਹਨ ਅਤੇ ਇਸ ਗੁਰਦੁਆਰਾ ਸਾਹਿਬ ਦੇ ਖਾਸ ਮੋਹਰੀ ਹਨ ਅਤੇ ਉਨ੍ਹਾਂ ਨੂੰ ਸਿਰ ਤੇ ਟੋਪੀ ਪਹਿਨ ਦਾ ਵੀ ਬਹੁਤ ਸ਼ੌਂਕ ਹੈ ਅਤੇ ਅਮਰਜੀਤ ਸਿੰਘ ਦੇ ਘਰ 21 000 ਰੁਪਏ ਲੈਣ ਵਾਸਤੇ ਚੱਕਰ ਵੀ ਲਗਾ ਰਹੇ ਹਨ ਪਰ ਅਮਰਜੀਤ ਸਿੰਘ ਦਾ ਕਹਿਣਾ ਹੈ ਕੀ ਉਨਾਂ ਨੇ ਕੋਈ ਸੇਵਾ ਕਰਨੀ ਹੋਵੇਗੀ ਤਾਂ ਕਿਸੇ ਗਰੀਬ ਪਰਿਵਾਰ ਦੇ ਵਿੱਚ ਕਰ ਲੈਣਗੇ ਉਨ੍ਹਾਂ ਕਿਹਾ ਲੀਡਰਾਂ ਦੀਆਂ ਫੋਕੀਆਂ ਟੋਹਰਾਂ ਵਾਸਤੇ ਉਹ ਕਦੇ ਵੀ ਇਨ੍ਹਾਂ ਨੂੰ ਪੈਸੇ ਨਹੀਂ ਦੇਣਗੇ ਜਦ ਇਸ ਦੇ ਸਬੰਧ ਵਿਚ ਖ਼ਜ਼ਾਨਚੀ ਅਤੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ,
Author: Gurbhej Singh Anandpuri
ਮੁੱਖ ਸੰਪਾਦਕ