ਬਾਘਾਪੁਰਾਣਾ 7 ਜਨਵਰੀ(ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੁੂਨੀਅਨ (ਕਾਦੀਆਂ) ਇਕਾਈ ਆਲਮਵਾਲਾ ਕਲਾਂ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਬਾਬਾ ਕਿਸ਼ਨ ਸਿੰਘ ਜੀ ਵਾਲਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਕਿਸਾਨ ਸ਼ੰਘਰਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਖਵੀਰ ਸਿੰਘ ਕੋਮਲ ਨੇ ਕਿਸਾਨ ਸ਼ੰਘਰਸ ਵਿੱਚ ਐਨ. ਆਰ.ਆਈ. ਵੀਰਾਂ ਦੇ ਸਹਿਯੋਗ ਦਾ ਜਿਕਰ ਕਰਦਿਆ ਪਿੰਡ ਦੇ ਮੁਖਤਿਆਰ ਸਿੰਘ ਬਿੰਦਾ ਕਨੇਡਾ , ਪਿੰਦਾ ਬਰਾੜ ਕਨੇਡਾ , ਸੁਖਜੀਤ ਸਿੰਘ ਬਰਾੜ ਕਨੇਡਾ,ਜਸਵੀਰ ਸਿੰਘ ਬਰਾੜ ਯੂ ਐਸ ਏ (ਕੈਲੋਫੋਰਨੀਆ ਸਕੂਲ ਖੁਖਰਾਣਾ), ਸੁਰਿੰਦਰ ਸਿੰਘ ਬਰਾੜ ਕਨੇਡਾ , ਜੱਥੇਦਾਰ ਕਰਨੈਲ ਸਿੰਘ ਆਦਿ ਐਨ.ਆਰ.ਆਈ. ਪਰਿਵਾਰਾਂ ਵੱਲੋਂ ਪਾਏ ਵੱਡੇ ਆਰਥਿਕ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਕਤ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਤੋਂ ਹਜਾਰਾਂ ਮੀਲਾਂ ਦੂਰ ਬੈਠੇ ਅਜਿਹੇ ਪ੍ਰਵਾਸੀ ਵੀਰ ਅਸਲ ਵਿੱਚ ਪੰਜਾਬ ਦੇ ਫਿਕਰਮੰਦ ਹਨ।
ਇਸ ਮੌਕੇ ਗੁਰਜੰਟ ਸਿੰਘ ਧਾਲੀਵਾਲ ਨੇ ਕਿਸਾਨ ਮੋਰਚੇ ਦੀ ਜਿੱਤ ਦੀ ਵਧਾਈ ਦਿੰਦਿਆਂ ਐਨ ਆਰ ਆਈ ਵੀਰਾਂ ਵੱਲੋਂ ਕਿਸਾਨ ਸ਼ੰਘਰਸ ਵਿੱਚ ਪਾਏ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਡੇ ਇਹ ਵੀਰ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਪ੍ਰਵਾਸੀ ਪੰਜਾਬੀਆਂ ਵੱਲੋ ਕਿਸਾਨ ਸ਼ੰਘਰਸ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਭਾਰਤੀ ਕਿਸਾਨ ਯੁਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਨੇ ਕਿਸਾਨ ਸ਼ੰਘਰਸ ਬਾਰੇ ਜਾਣਕਾਰੀ ਦਿੰਦਿਆਂ ਇਸ ਨੂੰ ਦੁਨੀਆਂ ਦਾ ਸਭਤੋਂ ਲੰਮਾ ਸ਼ਾਤਮਈ ਸੰਘਰਸ਼ ਕਰਾਰ ਦਿੰਦਿਆ ਕਿਹਾ ਕਿ ਦੁਨੀਆਂ ਭਰ ਦੇ ਦੇਸ਼ਾ ਅਤੇ ਹਰ ਵਰਗ ਦੇ ਲੋਕਾ ਵੱਲੋਂ ਕਿਸਾਨ ਸ਼ੰਘਰਸ ਨੂੰ ਮਿਲੀ ਹਮਾਇਤ ਆਪਣੇ ਆਪ ਵਿੱਚ ਮਿਸਾਲ ਹੈ ਜਿਸ ਕਰਕੇ ਤਾਨਾਸ਼ਾਹ ਮੋਦੀ ਤੇ ਕਾਰਪੋਰੇਟ ਘਰਾਣਿਆਂ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਉਪਰੰਤ ਜੱਥੇਬੰਦੀ ਵੱਲੋਂ ਕਿਸਾਨ ਸ਼ੰਘਰਸ ਵਿੱਚ ਸਹਿਯੋਗ ਦੇਣ ਵਾਲੇ ਐਨ ਆਰ ਆਈ ਪਰਿਵਾਰਾਂ ਤੋਂ ਇਲਾਵਾ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕ , ਸੁਖਮੰਦਰ ਸਿੰਘ ਉਗੋਕੇ ਮੀਤ ਪ੍ਰਧਾਨ ਪੰਜਾਬ ਬੀ ਕੇ ਯੁੂ(ਕਾਦੀਆਂ), ਗੁਰਦੀਪ ਸਿੰਘ ਵੈਰੋਕੇ ਸੂਬਾ ਮੀਤ ਪ੍ਰਧਾਨ ਬੀ ਕੇ ਯੁੂ (ਕ੍ਰਾਂਤੀਕਾਰੀ), ਚਮਕੌਰ ਸਿੰਘ ਰੋਡੇ , ਬਲਕਰਨ ਸਿੰਘ ਵੈਰੋਕੇ,ਛਿੰਦਰਪਾਲ ਕੌਰ ਰੋਡੇ, ਜਗਵਿੰਦਰ ਕੌਰ ਰਾਜੇਆਣਾ(ਕਿਰਤੀ ਕਿਸਾਨ ਯੁਨੀਅਨ) ਗੁਰਜੰਟ ਸਿੰਘ ਧਾਲੀਵਾਲ, ਰਛਪਾਲ ਸਿੰਘ ਸਰਪੰਚ , ਹਰਜਿੰਦਰ ਸਿੰਘ ਕਾਲੀ ਰੋਡੇ, ਸੁਰਜੀਤ ਸਿੰਘ ਬਰਾੜ ਯੁੂ ਐਸ ਏ , ਗੁਰਦੀਪ ਸਿੰਘ ਖਾਲਸਾ , ਚਮਕੋਰ ਸਿੰਘ ਬਰਾੜ, ਜੱਥੇਦਾਰ ਕਰਨੈਲ ਸਿੰਘ, ਸ਼ਹੀਦ ਨਿਰਭੈ ਸਿੰਘ ਘੋਲੀਆ ਇਕਾਈ ਪ੍ਰਧਾਨ( ਉਗਰਾਹਾਂ)ਦੇ ਪਰਿਵਾਰ,ਸਮੁੱਚੀ ਟੀਮ ਬੀ ਕੇ ਯੁੂ (ਕਾਦੀਆਂ) ਬਲਾਕ ਬਾਘਾ ਪੁਰਾਣਾ ਅਤੇ ਕਿਸਾਨ ਸ਼ੰਘਰਸ ਵਿੱਚ ਦਿੱਲੀ ਤੱਕ ਟਰੈਕਟਰਾਂ ਨਾਲ ਸੇਵਾਵਾਂ ਨਿਭਾਉਣ ਵਾਲੇ ਪਿੰਡ ਦੇ ਨੌਜਵਾਨਾ ਤੇ ਸਮੁੱਚੀ ਇਕਾਈ ਦੇ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਠਾਣਾ ਸਿੰਘ ਹਰੀਏਵਾਲਾ ਨੇ ਆਈ ਹੋਈ ਸੰਗਤ ਤੇ ਕਿਸਾਨ ਆਗੂਆਂ ਦਾ ਧੰਨਵਾਦ ਕਿਸਾਨੀ ਜਿੱਤ ਦੀ ਵਧਾਈ ਦਿੰਦਿਆ ਇਸ ਨੂੰ ਵਾਹਿਗੁਰੂ ਵੱਲੋਂ ਬਖਸ਼ੀ ਜਿੱਤ ਕਰਾਰ ਦਿੱਤਾ। ਇਸ ਮੌਕੇ ਕੁਲਵੰਤ ਰਾਏ ਸਾਬਕਾ ਐਸ ਡੀ ਓ,ਰਛਪਾਲ ਸਿੰਘ ਸਰਪੰਚ,ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਪੰਚ ਜਗਜੀਤ ਸਿੰਘ,ਸਤਨਾਮ ਸਿੰਘ, ਪ੍ਰਿਤਪਾਲ ਸਿੰਘ, ਇੰਦਰ ਸਿੰਘ ਸਰਪੰਚ, ਜਗਮੋਹਨ ਸਿੰਘ,ਸੁਖਜਿੰਦਰ ਸਿੰਘ, ਗੁਰਮੱਖ ਸਿੰਘ, ਮਹਿਕਦੀਪ ਸਿੰਘ,ਸੁਖਦੀਪ ਸਿੰਘ, ਗੁਰਿੰਦਰਪਾਲ ਸਿੰਘ, ਅਮਨਦੀਪ ਸਿੰਘ, ਬਲਾਕ ਬਾਘਾ ਪੁਰਾਣਾ ਦੇ ਆਗੂ ਰਵਿੰਦਰ ਸਿੰਘ ਪੱਪੀ, ਤਾਰ ਸਿੰਘ ਗੰਜੀ ਗੁਲਾਬ ਸਿੰਘ ਵਾਲਾ, ਸੁਰਜੀਤ ਸਿੰਘ ਵਿਰਕ, ਗੁਰਜੀਤ ਸਿੰਘ ਦੱਲੂਵਾਲਾ , ਗੁਰਪ੍ਰੀਤ ਸਿੰਘ ਸਮਾਧ, ਠਾਣਾ ਸਿੰਘ ਹਰੀਏਵਾਲਾ ਤੇ ਪਿੰਡ ਵਾਸੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ