ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਹਾਲੇ ਤੱਕ ਉੱਭਰ ਨਹੀਂ ਸਕੀ ਹੈ। ਖ਼ਾਸ ਕਰਕੇ ਉਹ ਸੈਲੀਬ੍ਰਿਟੀ ਜਿਨ੍ਹਾਂ ਦੇ ਨਾਲ ਸਿੱਧੂ ਦੀ ਨੇੜਤਾ ਸੀ। ਹੁਣ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ `ਤੇ ਸਟੋਰੀ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਇਹ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਹਾਲੇ ਤੱਕ ਆਪਣੇ ਦੋਸਤ ਮੂਸੇਵਾਲਾ ਦੀ ਮੌਤ ਦੇ ਗ਼ਮ ਨੂੰ ਭੁਲਾ ਨਹੀਂ ਸਕੇ ਹਨ।
ਇੰਸਟਾਗ੍ਰਾਮ `ਤੇ ਸਟੋਰੀ ਪੋਸਟ ਕਰ ੳੇੁਨ੍ਹਾਂ ਸੰਦੇਸ਼ ਦਿਤਾ, “ਵਾਹਿਗੁਰੂ ਸਾਰਿਆਂ ਤੇ ਮੇਹਰ ਕਰਿਓ। ਚਾਹੇ ਕੋਈ ਪਿਆਰ ਕਰਦਾ, ਚਾਹੇ ਕੋਈ ਨਫ਼ਰਤ ਕਰਦਾ, ਸਾਰੇ ਭਰਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖ਼ਸ਼ਿਓ। ਇਕੱਠੇ ਰਹੀਏ ਯਾਰ ਸਾਰੇ। ਆਪਣੀ ਇੰਡਸਟਰੀ ਨੂੰ ਯੂਨਿਟੀ ਦੀ ਲੋੜ ਆ ਅਤੇ ਇਕ ਦੂਜੇ ਨੂੰ ਪ੍ਰਮੋਟ ਕਰਨ ਦੀ ਵੀ। ਇੱਥੇ ਸਾਰੇ ਆਪਣੀ ਰੋਜ਼ੀ ਰੋਟੀ ਲਈ ਮੇਹਨਤ ਕਰਦੇ ਆ ਅਤੇ ਸਾਰੇ ਬਹੁਤ ਟੈਲੇਂਟਡ ਆ, ਆਪਣੀ ਆਪਣੀ ਥਾਂ ਸਾਰੇ ਘੈਂਟ ਆ। ਇੱਕ ਦੂਜੇ ਦੀ ਜਿੰਨੀ ਸਪੋਰਟ ਕਰ ਸਕਦੇ ਆ ਕਰੀਏ। ਹੁਣ ਤੱਕ ਜੇ ਕਿਸੇ ਦਾ ਵੀ ਦਿਲ ਦੁਖਾਇਆ ਹੋਵੇ ਤਾਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।”
Author: Gurbhej Singh Anandpuri
ਮੁੱਖ ਸੰਪਾਦਕ