ਦਰਬਾਰ ਸਾਹਿਬ ਤੇ ਉਥੋ ਦੇ ਸਰੋਵਰ ਨਾਲ ਸਿੱਖਾਂ ਦਾ ਅਟੁੱਟ ਰਿਸ਼ਤਾ ਰਿਹਾ ਹੈ/ਪੁਰਾਣੇ ਸਮਿਆਂ ‘ਚ ਹਰ ਸਿੱਖ ਦੀ ਦਿਲੀ ਤੰਮਨਾ ਹੁੰਦੀ ਸੀ ਕਿ ਇਕ ਵਾਰ ਜ਼ਰੂਰ ਗੁਰੂ ਰਾਮਦਾਸ ਦੀ ਵਸਾਈ ਪਾਵਨ ਨਗਰੀ ਵਿਚ ਜਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਹਨ ਅਤੇ ਰਾਮਦਾਸ ਸਰੋਵਰ ਚ ਚੁੱਭੀ ਲਾਉਣੀ ਆ ….ਇਕ ਸਮਾਂ ਤਾਂ ਇਹੋ ਜਾ ਆ ਗਿਆ ਸੀ ਜਦ ਸਿੱਖੀ ਦਾ ਬੀਜ ਨਾਸ਼ ਕਰਨ ਹਿਤ ਜਰਵਾਣਿਆ ਨੇ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਅਤੇ ਦਰਸ਼ਨਾਂ ਦੀ ਤਾਂਘ ਰਖ ਕੇ ਆਉਣ ਵਾਲੇ ਗੁਰਮੁਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ ..ਪਰ ਸਿੱਖਾਂ ਦੀ ਤਾਂ ਜਿੰਦ ਜਾਨ ਸੀ ਇਹ ਗੁਰਾਂ ਦੀ ਨਗਰੀ…ਉਨ੍ਹਾਂ ਲਈ ਤਾਂ ਇਸਤੋਂ ਵੱਡੀ ਨਿਆਮਤ, ਖੁਸ਼ੀ ਦੀ ਗਲ ਕੀ ਹੋ ਸਕਦੀ ਸੀ ਕਿ ਉਨ੍ਹਾਂ ਦਾ ਪ੍ਰਾਣਾਂ ਦਾ ਪੰਖੇਰੂ ਗੁਰੂ ਰਾਮਦਾਸ ਦੇ ਚਰਨ੍ਹਾਂ ਚ ਪਹੁੰਚ ਕਿ ਉਡਾਰੀ ਮਾਰੇ…..ਸਿੱਖ ਦੀ ਤਾਂ ਦਿਲੀ ਤਾਂਘ ਹੁੰਦੀ ਸੀ ਕਿ ਸਾਡਾ ਸਿਰ ਗੁਰੂ ਕੀ ਨਗਰੀ ਵਿਚ ਲਗੇ …ਕਿਨ੍ਹਾਂ ਪਯਾਰ ਸੀ ਅੰਦਰ ਉਨ੍ਹਾਂ ਮਰਜੀਵੜਿਆਂ ਦੇ ……ਅੰਦਾਜ਼ਾ ਲਗਾਉ ਇਸੇ ਗਲ ਤੋਂ ਕਿ ਜਦ ਲਖਪਤਿ ਰਾਇ ਨੇ ਸੁੰਹ ਚੁਕ ਲਈ ਕਿ ਮੈਂ ਸਿੱਖਾਂ ਨੂੰ ਜਿੰਦਾ ਨਹੀ ਛੱਡਾਂਗਾ ਤਾਂ ਉਸਨੂੰ ਪਤਾ ਸੀ ਸਿੱਖ ਦਾ ਸਭ ਤੋਂ ਵਧ ਪਯਾਰ ਗੁਰੂ ਨਾਲ ਅਤੇ ਗੁਰੂ ਦੀ ਵਸਾਈ ਇਸ ਮੁਕੱਦਸ ਥਾਂ ਤੇ ਸਰੋਵਰ ਨਾਲ ਹੈ …ਉਸ ਨੇ ਇਥੇ ਕਬਜ਼ਾ ਕਰ ਕਿ ਆਪਣੀ ਚੌਕੀਂ ਬਿਠਾ ਤੀ ਤੇ ਦਰਸ਼ਨਾਂ ਨੂੰ ਆਉਣ ਵਾਲੇ ਸਿੰਘਾਂ ਨੂੰ ਸ਼ਹੀਦ ਕਰਨ ਲੱਗਾ …..ਜਦ ਸਿੱਖਾਂ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਸਮਾਂ ਤਕ੍ਹਾ ਕਿ ਜਾਣਾ ਸ਼ੁਰੂ ਕੀਤਾ ਪਰ ਫਿਰ ਵੀ ਕਈ ਵਾਰ ਸਰਕਾਰੀਏ ਬੰਦੇ ਸਿੰਘਾਂ ਨੂੰ ਸ਼ਹੀਦ ਕਰਨ ਵਿਚ ਸਫਲ ਹੋ ਹੀ ਜਾਂਦੇ …ਪਰ ਉਹ ਹੈਰਾਨ ਸਨ ਕਿ ਇਸ ਥਾਂ ਤੇ ਇਹੋ ਜਾ ਕੀ ਰੱਖਿਆ ਜੋ ਇਹ ਮੌਤ ਦੀ ਪਰਵਾਹ ਨਹੀ ਕਰਦੇ …ਮਰਦੇ ਵੀ ਹੱਸ ਕਿ ਨੇ…..ਉਨ੍ਹਾਂ ਦਿਨ੍ਹਾਂ ਵਿਚ ਅੰਮ੍ਰਿਤਸਰ ਦੇ ਲਾਗੇ ਪਿੰਡ ਦੀ ਰਹਿਣ ਵਾਲੀ ਇਕ ਗੁਰ ਸਿੱਖ ਬੀਬੀ ਜਿਸਦਾ ਪਤੀ ਮੁਗਲਾਂ ਨਾਲ ਜੰਗਾਂ ਕਰਦਿਆਂ ਸ਼ਹੀਦ ਹੋ ਚੁਕਾ ਸੀ, ਉਹ ਅੰਮ੍ਰਿਤ ਵੇਲੇ ਉਠੀ ਆਪਣੇ ਇਕਲੋਤਰੇ ਪੁੱਤ ਨੂੰ ਉਠਾਇਆ ਜਿਸਦੀ ਉਮਰ ਅਜੇ ੧੦-੧੨ ਸਾਲ ਆ ….ਇਸ਼ਨਾਨ ਪਾਨ ਕਰਕੇ ਨਿਤਨੇਮ ਕੀਤਾ …ਅਰਦਾਸਾ ਸੋਧਿਆ …ਸਮਾਪਤੀ ਹੋਈ ਤਾਂ ਬੀਬੀ ਦਾ ਪੁੱਤ ਕਹਿਣ ਲਗਾ ਬੇਬੇ ਆਪਾਂ ਅੱਜ ਦਰਬਾਰ ਸਾਹਿਬ ਚਲੀਏ …ਮੇਰਾ ਦਰਸ਼ਨਾਂ ਨੂੰ ਬਹੁਤ ਜੀਅ ਕਰਦਾ, ਬਹੁਤ ਸਮਾਂ ਹੋ ਗਿਆ ਉਥੇ ਗਿਆ ….ਮਾਂ ਨੇ ਕਿਹਾ ਜ਼ਰੂਰ ਲਾਲ ਜੀ ਘਰ ਦਾ ਕੰਮ ਨਿਬੇੜ ਲਈਏ ਚਲਦੇ ਹਾਂ ਫਿਰ ….ਨਿਆਣਾ ਮਾਂ ਦੇ ਨਾਲ ਛੇਤੀ ਛੇਤੀ ਕੰਮ ਕਰਨ ਲੱਗਾ …ਮਾਂ ਬਹੁਤ ਖੁਸ਼ ਸੀ ਆਪਣੇ ਪੁੱਤ ਵਲ ਵੇਖ ਕਿ ਕਿਵੇਂ ਅਜ ਦਰਬਾਰ ਸਾਹਿਬ ਜਾਣ ਦਾ ਚਾਅ ਚੁਕਿਆ ਨਹੀ ਜਾ ਰਿਹਾ ਉਸਤੋਂ ……ਕੰਮ ਨਿਬੇੜ ਦੋਨੇਂ ਮਾਂ ਪੁਤ ਤੁਰ ਪਏ ਦਰਬਾਰ ਸਾਹਿਬ ਨੂੰ, ਅਜੇ ਪਿੰਡੋਂ ਬਾਹਰ ਹੀ ਨਿਕਲੇ ਸਨ ਕਿ ਘਰਾਂ ਦਾ ਇਕ ਬਜ਼ੁਰਗ ਮਿਲ ਗਿਆ …ਆਪਸ ਵਿਚ ਫ਼ਤੇ ਸੀ ਸਾਂਝ ਪਈ …ਪੁਛਣ ਲਗਾ ..ਧੀਏ! ਕਿਧਰ ਚੱਲੀ ਆਂ? …ਬੀਬੀ ਆਖਣ ਲਗੀ ..ਬਾਪੂ ਜੀ ਤੁਹਾਡਾ ਪੋਤਾ ਕਈ ਦਿਨਾਂ ਦਾ ਕਹਿ ਰਿਹਾ ਸੀ ਦਰਬਾਰ ਸਾਹਿਬ ਜਾਣਾ, ਮੇਰੀ ਵੀ ਤਾਂਘ ਸੀ ਗੁਰੂ ਦੀ ਨਗਰੀ ਦੇ ਦਰਸ਼ਨ ਕੀਤਿਆਂ ਸਮਾਂ ਬਹੁਤ ਹੋ ਗਿਆ ਸੋ ਉਥੇ ਚਲੇ ਹਾਂ ….ਬਜ਼ੁਰਗ ਇਹ ਗਲ ਸੁਣ ਇਕ ਦਮ ਬੋਲਿਆ…ਧੀਏ ਤੂੰ ਕਮਲੀ ਆ …ਤੈਨੂੰ ਨਹੀ ਪਤਾ ਲੱਖੂ ਉੱਥੇ ਸਿੱਖਾਂ ਦੀ ਰਤ ਨਾਲ ਖੇਡ ਰਿਹਾ ਤੇ ਤੂਂ ਉੱਥੇ ਚਲੀ ਹੈ …..ਬੀਬੀ ਕਹਿੰਦੀ ਪਤਾ ਤਾਂ ਹੈ ਬਾਪੂ ਜੀ ਪਰ ਕੀ ਕਰਾਂ ਅੰਦਰ ਹੌਲ ਪੈਂਦੇ ਆ, ਕਿੰਨਾ ਸਮਾਂ ਹੋ ਗਿਆ ਦਰਸ਼ਨ ਕੀਤਿਆਂ …ਮੌਤ ਤਾਂ ਆਉਣੀ ਆ, ਫਿਰ ਕਿੰਨਾ ਚੰਗਾ ਹੋਵੇ ਕਿ ਜੇ ਉਹ ਗੁਰੂ ਦੀ ਗੋਦ ਵਿਚ ਆਵੇ…….ਤੂੰ ਸੱਚੀ ਝੱਲੀ ਹੋ ਗਈ ਆਪਣਾ ਨਹੀ ਇਸ ਨਿਆਣੇ ਦਾ ਸੋਚ ਜਿਸਨੇ ਅਜੇ ਸੰਸਾਰ ਨਹੀ ਦੇਖਿਆ ਚਜ ਨਾਲ ਕਿਉ ਅਜਾਂਈ ਮਰਾਉਣ ਲਗੀ ਆ ਇਸ ਨੂੰ …..ਬਜ਼ੁਰਗ ਥੋੜਾ ਗਰਮੀ ਚ ਬੋਲਿਆ ….ਬਾਪੂ ਜੀ ਇਸਦੇ ਬਾਪੂ ਦਾ ਸਿਦਕ ਤਾਂ ਨਿਭ ਗਿਆ …ਰਹਿ ਗਏ ਅਸੀ ਦੋਨੇ …ਪਹਿਲ੍ਹਾਂ ਤਾਂ ਸੋਚਿਆ ਸੀ ਇਕਲੀ ਜਾਵਾਂ ਉਥੇ ਕੀ ਪਤਾ ਕੀ ਹੋਣਾ …ਪਰ ਬਾਅਦ ਚ ਖਿਆਲ ਆਇਆ ਮਨਾਂ ਜੇ ਤੇਰੇ ਕੂਚ ਕਰਨ ਤੋਂ ਬਾਅਦ ਤੇਰਾ ਪੁਤ ਕੁਰਾੲੇ ਪੈ ਗਿਆ ਤਾਂ ਫਿਰ ਤੇਰੇ ਦੁਧ ਨੂੰ ਦਾਗ ਲਗ ਜਾਣਾ, ਕੀ ਗੁਰੂ ਨੂੰ ਮੂੰਹ ਦਿਖਾਏਂਗੀ …ਲੋਕ ਰੋਜ਼ ਸਿਵਾ ਫਿਰੋਲਣਗੇ ….ਬਸ ਇਹੋ ਸੋਚ ਕਿ ਨਾਲ ਲੈ ਆਈ ਘਟੋ ਘੱਟ ਪਹਿਲ੍ਹਾਂ ਸ਼ਹੀਦ ਦੀ ਪਤਨੀ ਸਾਂ ਹੁਣ ਮੈ ਸ਼ਹੀਦ ਦੀ ਮਾਂ ਤਾਂ ਅਖਵਾ ਲਵਾਂਗੀ ਪਰ ਦੁਧ ਦਾਗੀ ਨਹੀ ਕਰਨਾ …..ਇਨ੍ਹਾਂ ਕਹਿ ਬੀਬੀ ਤੁਰ ਪਈ …ਪਹੁੰਚੀ ਸਤਿਗੁਰਾਂ ਦੀ ਨਗਰੀ, ਇੰਝ ਮਹਿਸੂਸ ਹੋਵੇ ਜਿਵੇਂ ਚਿਰਾਂ ਤੋਂ ਔੜਾਂ ਮਾਰੀ ਧਰਤੀ ਨੂੰ ਪਾਣੀ ਮਿਲ ਗਿਆ ਹੋਵੇ, ਬਬੀਹੇ ਨੂੰ ਸਵਾਂਤੀ ਬੂੰਦ ਮਿਲ ਗਈ ਹੋਵੇ …ਮਾਂ ਪੁਤ ਨਤਮਸਤਕ ਹੋਏ ਦਰਬਾਰ ਸਾਹਿਬ ਅਗੇ ਤੇ ਅਚਾਨਕ ਇਕ …..ਛਰਰਰਰਰਰਾਾਾਾਅਅਅਅਅਅਆ ਕਰਦੀ ਕਿਰਪਾਨ ਨੇ ਉਸਦੇ ਪੁੱਤ ਦਾ ਸਿਰ ਧੜ ਤੋਂ ਵੱਖ ਕਰ ਦਿਤਾ ……ਤੇਰਾ ਕੀਆ ਮੀਠਾ ਲਾਗੈ…ਜ਼ੁਬਾਨ ਤੇ ਸੀ ਬੀਬੀ ਦੇ ਜਦ ਸਿਪਾਹੀ ਬੀਬੀ ਵਲ ਵਧਣ ਲਗੇ ਤਾਂ ਬੀਬੀ ਨੇ ਮਿਆਨ ਚੋ ਕੱਢ ਕ੍ਰਿਪਾਨ ਦੋ ਚਾਰ ਦੇ ਸਾਹ ਸੂਤ ਕਿ ਰਖਤੇ …ਪਰ ਅਚਾਨਕ ਇਕੋ ਪਿਛੋ ਵਾਰ ਹੋਇਆ ਬਸ ਫਿਰ ਤਾਂ ਝੜੀ ਲਗ ਗਈ ਵਾਰਾਂ ਦੀ ਤੇ ਇਹ ਸਿੱਦਕੀ ਬੀਬੀ ਪ੍ਰਕਰਮਾਂ ਵਿਚ ਗੁਰੂ ਤੋ ਬਲਿਹਾਰ ਹੋ ਗਈ …………
ਬਲਦੀਪ ਸਿੰਘ ਰਾਮੂੰਵਾਲੀਆ