ਕੀ ਮਿਸ਼ਨਰੀ ਗੁਰੂ ਨਾਲ਼ੋਂ ਤੋੜਦੇ ਹਨ……..? ਮਿਸ਼ਨਰੀ ਲਹਿਰ ਬਾਰੇ ਬਾ-ਦਲੀਲ ਲੇਖ

13

ਮਿਸ਼ਨਰੀ , ਮਿਸ਼ਨਰੀ ਦਾ ਮਤਲਬ ਹੁੰਦਾ ਕਿਸੇ ਮਿਸ਼ਨ ਨੂੰ ਲੈ ਕੇ ਚੱਲਣਾ, ਮਿਸ਼ਨਰੀ ਲਹਿਰ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਹੀ ਚਲ ਰਹੇ ਨੇ , ਕਈ ਬਹੁਤਾਤ ਕੁਝ ਲਾਈ ਲੱਗ ਲੋਕ ਜਾ ਡੇਰਿਆਂ ਵਾਲੇ ਇਹ ਕਹਿੰਦੇ ਨੇ ਕਿ ਮਿਸ਼ਨਰੀ ਗੁਰਬਾਣੀ ਨਾਲ਼ੋਂ ਤੋੜਦੇ ਨੇ , ਨਹੀਂ ਬਿਲਕੁਲ ਨਹੀਂ , ਇਹ ਮੈ ਦੱਸਦਾ , ਤੋੜਦੇ ਨਹੀਂ , ਮਿਸ਼ਨਰੀ ਗੁਰਬਾਣੀ ਨਾਲ ਸਿੱਧਾ ਜੋੜਦੇ ਨੇ , ਮਿਸਨਰੀਆ ਨੇ ਹੀ ਲੋਕਾਂ ਨੂੰ ਹਮੇਸਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਆਪ ਕਰੋ , ਆਪ ਗੁਰਬਾਣੀ ਨਾਲ ਸਿੱਧਾ ਜੁੜੋ , ਮੈ ਟਕਸਾਲ ਡੇਰੇ, ਨਾਨਕਸਰੀਆ ਦੇ ਜਾ ਹੋਰ ਵੀ ਡੇਰਿਆਂ ਕਈਆਂ ਤੇ ੨੦੦੭ ਤੋਂ ਪਹਿਲਾ ਜਾਂਦਾ ਰਿਹਾ , ਗੁਰਬਾਣੀ ਨਾਲ਼ੋਂ ਇਹ ਲੋਕ ਤੋੜਦੇ ਨੇ ਇਹ ਮੈ ਜੋ ਅੱਖੀ ਵੇਖਿਆ ਜੋ ਮੇਰੀ ਜ਼ਿੰਦਗੀ ਦਾ ਤਜਰਬਾ ਉਹ ਬਿਆਨ ਕਰ ਰਿਹਾ ਸ਼ਬਦ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਡੇਰਿਆਂ ਨੇ ਸਿੱਖੀ ਨੂੰ ਗਿਣਤੀਆ ਮਿਣਤੀਆਂ ਜਾਨੀ ਅਖੌਤੀ ਨਿਤਨੇਮ ਤੱਕ ਸੀਮਿਤ ਕਰਕੇ ਰੱਖ ਦਿੱਤਾ , ਗੁਰੂ ਗ੍ਰੰਥ ਸਾਹਿਬ ਸਿਰਫ ਮੱਥੇ ਟੇਕਣ ਲਈ ਤੇ ਡੇਰੇ ਚਲਾਉਣ ਲਈ ਰੱਖੇ ਹੋਏ ਨੇ, ਉਹ ਨਿਤਨੇਮ ਨੂੰ ਹੀ ਸਿੱਖੀ ਸਮਝੀ ਬੈਠੇ ਨੇ , ਮੈਨੂ ਸਹਿਜ ਪਾਠ ਦੀ ਜਾਗ ਮਿਸਨਰੀਆ ਤੋਂ ਹੀ ਲੱਗੀ ਆ , ਸਹਿਜ ਪਾਠ ਨਾਲ ਹੀ ਗੁਰੂ ਸਾਹਿਬ ਬਾਰੇ ਪਤਾ ਲੱਗਦਾ , ਵਿਚਾਰਨ ਨਾਲ ਹੀ ਪਤਾ ਲੱਗਦਾ ਗੁਰੂ ਕਿਵੇਂ ਕਰਮਾਕਾਡਾਂ ਚੋ ਕੱਢਦੇ , ਕਿਵੇਂ ਗਿਣਤੀਆ ਮਿਣਤੀਆਂ ਚੋ ਕੱਢਦੇ ਨੇ , ਮੈ ਪਹਿਲਾ ਮੰਨਦਾ ਸੀ ਕਿ ਬਾਬੇ ਬਕਾਲੇ ੨੬ ਸਾਲ ਤਪੱਸਿਆ ਨੇ ਗੁਰੂ ਨੇ ਕੀਤਾ , ਉੱਥੇ ਠੱਪਾ ਵੀ ਲੱਗਾ , ੨੦੦੫ ਦੀ ਗੱਲ ਇਕ ਮਿਸ਼ਨਰੀ ਵੀਰ ਮਿਲਿਆ ਤੇ ਕਹਿੰਦਾ ਗੁਰੂ ਸਾਹਿਬ ਨੇ ਕੋਈ ਤਪੱਸਿਆ ਨਹੀਂ ਕੀਤੀ ਬਾਬੇ ਬਕਾਲੇ, ਮੈ ਉਹਦੇ ਨਾਲ ਬਹਿਸਣ ਲੱਗ ਪਿਆ , ਮੈ ਕਿਹਾ ਮਿਸ਼ਨਰੀ ਜੋ ਮਰਜ਼ੀ ਕਹਿਣ ਮੈ ਨਹੀਂ ਮੰਨਦਾ , ਉਹ ਵੀਰ ਕਹਿੰਦਾ ਗੁਰਬਾਣੀ ਤਪੱਸਿਆ , ਭੋਰਿਆ ਦਾ ਖੰਡਨ ਕਰਦੀ ਆ , ਤੇ ਗੁਰਬਾਣੀ ਉਚਾਰਨ ਵਾਲੇ ਗੁਰੂ ਭੋਰਿਆ ਚ ਕਿਵੇਂ ਬੈਠ ਸਕਦੇ ਨੇ? ਮੈਨੂ ਸੋਚਣ ਤੇ ਮਜਬੂਰ ਕੀਤਾ , ਉਸ ਤੋਂ ਬਾਅਦ ਸਹਿਜੇ ਸਹਿਜੇ ਗਿਆਨ ਵੱਲ ਨੂੰ ਵੱਧਣ ਲੱਗਾ , ਪ੍ਰੋ ਦਰਸ਼ਨ ਸਿੰਘ ਨੂੰ ਕਿਸੇ ਕਹੇ ਚੇ ਸੁਣਿਆ , ਮਨ ਚ ਗਿਆਨ ਲੈਣ ਦੀ ਉਤਸੁਕਤਾ ਵਧਣ ਲੱਗੀ , ਸਹਿਜੇ ਸਹਿਜੇ ਪ੍ਰੋ ਸਰਬਜੀਤ ਸਿੰਘ ਧੂੰਦਾ ਜੀ ਨੂੰ ਸੁਣਿਆ ਜਦੋਂ ਪਹਿਲੀ ਰਿਕਾਰਡਿੰਗ ਸੁਣੀ ਧੂੰਦਾ ਸਾਬ ਨੇ ਉਸ ਰਿਕਾਰਡਿੰਗ ਚ ਕਿਹਾ ਕੇ ਪੰਥ ਰਤਨ ਬਾਦਲਾਂ ਨੂੰ ਨਹੀਂ ਬਾਬਾ ਜਰਨੈਲ ਸਿੰਘ ਨੂੰ ਮਿਲਣਾ ਚਾਹੀਦਾ , ਕੌਮ ਦੇ ਮਹੀਨ ਸ਼ਹੀਦ ਨੇ , ਇਹਨਾਂ ਨੂੰ ਸੁਣਨਾ ਦੋਵਾ ਵਿਦਵਾਨਾ ਨੂੰ ਤੇ ਬਾਣੀ ਸਹਿਜੇ ਸਹਿਜੇ ਆਪ ਪੜਨੀ ਵਿਚਾਰਨੀ ਸੁਰੂ ਕਰ ਦਿੱਤੀ , ਨਿਤਨੇਮ ਦਾ ਪਾਖੰਡ ਛੱਡ ਫਿਰ ਗੁਰੂ ਦੀ ਕਿਰਪਾ ਨਾਲ ਸਹਿਜ ਪਾਠ ਦੀ ਸੇਵਾ ਗੁਰੂ ਸਾਹਿਬ ਇਸ ਮਨ ਤੇ ਸਰੀਰ ਕੋਲੋ ਲੈਣ ਲੱਗ ਪਏ, ਨਾਲ ਨਾਲ ਕਿਤਾਬਾਂ ਦੀ ਰੁਚੀ ਵੀ ਪੈਦਾ ਹੋ ਗਈ ਪਹਿਲੀ ਕਿਤਾਬ ਗੁਰਦੁਆਰਿਉ ਇੱਥੋ ਸਿੱਖ ਵੀ ਨਿਗਲਿਆ ਗਿਆ ਕੁਲਬੀਰ ਸਿੰਘ ਕੌੜਾ ਜੀ ਦੀ ਲੈ ਕੇ ਪੜਨੀ ਸੁਰੂ ਕਰ ਦਿੱਤੀ , ਏਦਾਂ ਮਿਸਨਰੀਆ ਨੇ ਬਾਣੀ ਪੜਨ ਵਿਚਾਰਨ ਦੀ ਲਾਗ ਤੇ ਕਿਤਾਬਾ ਪੜਨ ਦੀ ਲਾਗ ਲਾਅ ਦਿੱਤੀ , ਆਹ ਜਿਨਾ ਵੀ ਲਿਟਰੇਚਰ ਫੋਟੋ ਚ ਦਿਸ ਰਿਹਾ ਇਹ ਮਿਸਨਰੀਆ ਰਾਹੀ ਹੀ ਲਾਗ ਲੱਗੀ ਆ , ਇਹ ਘਰ ਚ ਮੇਰੀ ਲਾਇਬ੍ਰੇਰੀ ਆ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀਆ ਸੈਂਚੀਆਂ , ਸਹਿਜ ਪਾਠ ਜਾਰੀ ਰਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ, ੨੦੦੮ ਚ ਜਦੋਂ ਪਤਾ ਲੱਗਾ ਸਾਡਾ ਗੁਰੂ ਕੇਵਲ ਸ਼ਬਦ ਆ , ਘਰ ਚੋ ਅਖੌਤੀ ਗੁਰੂਆ ਦੀਆ ਫੋਟੋਆ ਪੰਜਾਬ ਦੇ ਘਰ ਚੋ ਤੇ ਅਮਰੀਕਾ ਵਾਲੇ ਘਰ ਚੋ ਕੱਢ ਕੇ ਸੁੱਟ ਦਿੱਤੀਆਂ , ਹੁਣ ਪੰਜਾਬ ਵਾਲੇ ਘਰ ਚ ਵੀ ਸ਼ਹੀਦਾਂ ਸਿੰਘਾ ਦੀਆ ਫੋਟੋਆ ਲਾਅ ਦਿੱਤੀ ਤੇ ਅਮਰੀਕਾ ਵਾਲੇ ਘਰ ਚ ਵੀ , ਸੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਆ ਜੀ , ਧੰਨਵਾਦ ਮਿਸ਼ਨਰੀ ਪ੍ਰਚਾਰਕਾਂ ਦਾ ਵੀ , ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ , ਹੁਣ ਸਹਿਜੇ ਸਹਿਜੇ ਇਹ ਘਰ ਵਾਲੀ ਲਾਇਬ੍ਰੇਰੀ ਵੱਧ ਰਹੀ ਕਿਤਾਬਾਂ ਨਾਲ,ਗੁਰਦੁਆਰਿਆਂ ਤੋਂ ਮਨ ਖੱਟਾ ਹੋ ਗਿਆ , ਗੁਰਦੁਆਰਿਆਂ ਚ ਬਾਬੇ ਨਾਨਕ ਸਾਹਿਬ ਦੀ ਅਨਮੋਸ਼ੀ ਸਿੱਖੀ ਹੈ ਹੀ ਨਹੀਂ , ਬੱਸ ਚੌਧਰੀਆ ਨੇ ਕਬਜ਼ੇ ਕੀਤੇ ਨੇ , ਤੇ ਪਿਛਲੇ ਸਤਾਰਾਂ ਵੇਖ ਰਿਹਾ ਚੌਧਰੀ ਹੀ ਭੁੱਖ ਖਿਲਾਰ ਰਹੇ ਨੇ , ਗੁਰਬਾਣੀ ਪੜਨ ਵਿਚਾਰਨ ਨਾਲ ਬੁਣ ਇਹ ਪਤਾ ਲੱਗ ਜਾਂਦਾ ਕੌਣ ਸਰਕਾਰੀ ਕੌਮ ਚ ਕੌਣ ਸਿੱਖੀ ਹਤੈਸੀ ਆ , ਗੁਰਬਾਣੀ ਪੜਨ ਵਿਚਾਰਨ ਨਾਲ ਇਤਿਹਾਸ ਦਾ ਵੀ ਪਤਾ ਲੱਗ ਗਿਆ ਜਾ ਲੱਗੀ ਜਾਂਦਾ ਕਿ ਕਿਹੜਾ ਇਤਿਹਾਸ ਸਹੀ ਆ ਗੁਰਮਤਿ ਅਨੁਸਾਰ ਤੇ ਕਿਹੜਾ ਪਾਖੰਡ ਆ , ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਆ , ਅਖੀਰ ਤੇ ਇਕ ਗੱਲ ਜੋ ਜ਼ਿਆਦਾ ਜ਼ਰੂਰੀ , ਜੇ ਅੱਜ ਮਿਸ਼ਨਰੀਆ ਨੂੰ ਕੌਮ ਚੋ ਪਾਸੇ ਕਰ ਦੇਈਏ , ਤੇ ਬੱਸ ਸਭ ਕੁਝ ਕੌਮ ਚ ਨਾਗਪੁਰ ਬਾਹਮਣੀਵਾਦ ਹੀ ਕੌਮ ਦੇ ਪੱਲੇ ਆ , ਜੇ ਅੱਜ ਪੰਜਾਬ ਚ ਜਾ ਪੰਜਾਬ ਤੋਂ ਬਾਹਰ ਵਿਦੇਸ਼ਾਂ ਚ ਲੋਕ ਜਾਗਰੁਕ ਹੋਏ ਜਾ ਹੋ ਰਹੇ ਉਹ ਮਿਸ਼ਨਰੀਆ ਦੀ ਹੀ ਦੇਣ ਆ , ਸਚਾਈ ਆ ਇਹ ,ਕੌਮ ਚ ਚ ਬਹੁਤ ਲੋਕ ਆਪ ਸਹਿਜ ਪਾਠ ਕਰਨ ਲੱਗ ਪਏ , ਤੇ ਕਿਤਾਬਾਂ ਪੜਨ ਲੱਗ ਪਏ ਨੇ , ਧੰਨਵਾਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ

???????? ਕੂਕਰ ਸਤਵਿੰਦਰ ਸਿੰਘ ਧੀਰਾਂ(ਅਮਰੀਕਾ) ????????????

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights