31 ਦਸੰਬਰ 1925
ਹਾਜੀ ਮੁਹੰਮਦ ਮਸਕੀਨ ਲਾਹੌਰ ਦਾ ਰਹਿਣ ਵਾਲਾ ਸੀ ਬਹੁਤ ਸਮਾਂ ਮੱਕੇ ਵਿੱਚ ਗੁਜ਼ਾਰਿਆ । ਆਪਣੇ ਦੇਸ਼ ਪਰਤ ਕੇ ਚੌਰ ਇਸ ਨੇ ਤਿਆਰ ਕੀਤਾ। ਇਹ ਚੌਰ 9 ਮਣ 14 ਸੇਰ (ਤਕਰੀਬਨ ਤਿੰਨ ਕੁਇੰਟਲ) ਚੰਦਨ ਦੀ ਲੱਕੜ ਤੋਂ ਬਣਿਆ ਹੋਇਆ ਹੈ ਅਤੇ ਇਸ ਦੇ ਬਹੁਤ ਬਰੀਕ ਇੱਕ ਲੱਖ ਪੰਤਾਲੀ ਹਜ਼ਾਰ ਰੇਸ਼ੇ ਹਨ ਜੋ ਕਿ 5 ਸਾਲ 7 ਮਹੀਨੇ ਦੀ ਸਖ਼ਤ ਮਿਹਨਤ ਨਾਲ ਬਣਿਆ ਹੈ।
ਇਸ ਦੇ ਮੁੱਠੇ ਤੇ ਚਾਂਦੀ ਦਾ ਪੱਤਰਾ ਚੜ੍ਹਿਆ ਹੋਇਆ ਹੈ ਅਤੇ ਇਸ ਉਪਰ ਇਹ ਸ਼ਬਦ ਉਕਰੇ ਹੋਏ ਹਨ। “ਪਾਂਚ ਬਰਸ ਸਾਤ ਮਹੀਨੇ ਮੇ ਸੰਦਲ ਕੇ ਬਾਲੋ ਕੋ ਬਨਾਤੇ ਹੂਏ ਏਕ ਲਾਖ ਪੰਤਾਲੀ ਹਜਾਰ ਬਾਲੋ ਕਾ ਯਾਹ ਚੌਰ ਸਾਖਤ ਹਾਜੀ ਮਸਕੀਨ ਦਸਤਕਾਰ ਕੀ ਤਰਫ ਸੇ ਸ਼ਾਹ ਕੀ ਖਿਦਮਤ ਮੇ ਲਾਯਾ ਗਿਆ”।
ਅਕਾਲ ਤਖਤ ਸਾਹਿਬ ਦੇ ਭਰੇ ਦੀਵਾਨ ਵਿੱਚ 31 ਦਸੰਬਰ 1925 ਨੂੰ ਹਾਜੀ ਸਾਹਿਬ ਨੇ ਆਪ ਹਾਜ਼ਰ ਹੋ ਕੇ ਭਾਈ ਹੀਰਾ ਸਿੰਘ ਰਾਗੀ ਦੀ ਹੱਥੀਂ ਦਿਨ ਦੇ 2 ਵਜੇ ਭੇਟਾ ਕੀਤਾ। ਦਰਬਾਰ ਸਾਹਿਬ ਵੱਲੋਂ ਹਾਜੀ ਸਾਹਿਬ ਨੂੰ 101 ਸੋਨੇ ਦੀ ਮੁਹਰਾਂ ਅਤੇ 160 ਰੁਪਏ ਦੇ ਮੁੱਲ ਦਾ ਧੁੱਸਾ, ਇੱਕ ਬਨਾਰਸੀ ਰੇਸ਼ਮੀ ਦੁਪੱਟਾ ਇੱਕ ਖੱਦਰ ਦਾ ਪੀਲਾ ਪਰਨਾ ਸਿਰੋਪਾ ਵਾਸਤੇ ਬਖ਼ਸ਼ਿਸ਼ ਹੋਈ ।
ਕੰਵਰ ਅਜੀਤ ਸਿੰਘ (ਧਨਵਾਦ ਸਹਿਤ)
Author: Gurbhej Singh Anandpuri
ਮੁੱਖ ਸੰਪਾਦਕ