ਬਸੰਤ ਦੇ ਨਾਮ
ਕੋਟ ਲਖਪੱਤ ਜੇਲ੍ਹ ਵਿੱਚ ਲਿਖੀ ਕਵਿਤਾ ‘ਸੂਰਜ ਤੇ ਖਾਲਿਸਤਾਨ’ ਵਿੱਚੋਂ
ਇਕ ਦਿਨ ਸਾਡੀ
ਪੱਤਝੜ ਵੀ ਮੁੱਕ ਜਾਵੇਗੀ
ਇਕ ਦਿਨ ਸਾਡੇ ਲਈ
ਬਸੰਤ ਵੀ ਆਵੇਗੀ।
ਚੜਨਗੇ ਸੁੱਕੇ ਪੱਤ
ਹਰੇ ਪੱਤ ਆਵਣਗੇ
ਗੀਤ ਅਨੇਕਾਂ
ਨਵੀਂ ਰੁੱਤ ਗਾਵਣਗੇ।
ਸਾਡੇ ਵਿਹੜੇ ਵੀ
ਖਿੜਨਗੇ ਫੁੱਲ ਯਾਰੋ
ਲੂੰ ਲੂੰ ਨੂੰ ਸਾਡੇ
ਜਿਹੜੇ ਮਹਿਕਾਵਣਗੇ।
ਉਸ ਦਿਨ ਦੀ ਖਾਤਰ
ਨਿੱਤ ਜੀਣਾ ਮਰਨਾ ਹੈ
ਉਸ ਦਿਨ ਦੀ ਖਾਤਰ
ਨਿੱਤ ਫਾਂਸੀ ਚੜ੍ਹਨਾ ਹੈ।
ਧਰ ਕੇ ਸੀਸ ਤਲੀ ਤੇ
ਤੁਰਦੇ ਜਾਵਾਂਗੇ।
ਖਾਲਿਸਤਾਨ ਗੀਤ ਤੇਰੇ
ਅਸੀਂ ਗਾਵਾਂਗੇ।
ਖਾਲਿਸਤਾਨ ਲਈ ਲੜਾਂਗੇ
ਖਾਲਿਸਤਾਨ ਲਈ ਮਰਾਂਗੇ
ਖਾਲਿਸਤਾਨ ਜ਼ਿੰਦਾਬਾਦ
ਖਾਲਿਸਤਾਨ ਬਣਾਵਾਂਗੇ।
……………
ਗਜਿੰਦਰ ਸਿੰਘ, ਦਲ ਖਾਲਸਾ ।
16.1.2023
………………..