ਕਾਲਾ ਸੰਘਿਆਂ 3 ਫ਼ਰਵਰੀ ( ਮਨਵਿੰਦਰ ਸਿੰਘ ) ਅੱਜ ਆਮ ਆਦਮੀ ਪਾਰਟੀ ਕਾਲਾ ਸੰਘਿਆਂ ਵੱਲੋਂ ਇਕ ਮੀਟਿੰਗ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੈਅਰਮੈਨ ਗੁਰਪਾਲ ਸਿੰਘ ਇੰਡੀਅਨ, ਕੁਲਵਿੰਦਰ ਸਿੰਘ ਚਾਹਲ, ਅਨਮੋਲ ਗਿੱਲ, ਗੁਰਭੇਜ ਔਲਖ ,ਸਨੀ ਰੱਤੜਾ, ਸੁਰਜੀਤ ਸਿੰਘ ਸ਼ਾਮਿਲ ਹੋਏ ਇਸ ਮੀਟਿੰਗ ਵਿੱਚ ਪਿੰਡ ਦੇ ਮਸਲਿਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਚੇਅਰਮੈਨ ਗੁਰਪਾਲ ਸਿੰਘ ਨੂੰ ਪਿੰਡ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਪਿੰਡ ਦੇ ਸੁਵਿਧਾ ਸੈਂਟਰ ਨੂੰ ਚਾਲੂ ਕਰਨ ਅਤੇ ਪਿੰਡ ਦੇ ਹੋਰ ਮਸਲਿਆਂ ਲਈ ਬੇਨਤੀ ਕੀਤੀ ਗਈ ਇੰਡੀਅਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਇਸ ਸਬੰਧੀ ਸਰਕਾਰ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਇਸ ਮੌਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਨੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਮੈਂਬਰਾ ਨੂੰ ਪ੍ਰੇਰਿਤ ਕੀਤਾ ਗਿਆ
ਇਸ ਮੀਟਿੰਗ ਵਿੱਚ ਦਫ਼ਤਰ ਇੰਚਾਰਜ ਬਿੱਲੂ ਸ਼ਹਿਰੀਆਂ ਈਵੈਂਟ ਇੰਚਾਰਜ ਗੁਰਦਾਵਰ ਸਿੰਘ ਸਰਕਲ ਇੰਚਾਰਜ ਬਲਕਾਰ ਸਿੰਘ ਲਾਲਕਾ ਪਰਮਜੀਤ ਸਿੰਘ ਖਾਲਸਾ ਮੇਜਰ ਸਿੰਘ ਸੀਨੀਅਰ ਆਗੂ ਸੰਜੀਵ ਕੌਂਡਲ, ਵਿਜੇ ਕੁਮਾਰ, ਹਰਵਿੰਦਰ ਸਿੰਘ, ਸਤਨਾਮ ਸਿੰਘ ਸੱਤਾ ,ਗੁਰਦੇਵ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ, ਭੁਪਿੰਦਰ ਸਿੰਘ ਭਿੰਦਾ, ਗਗਨ , ਕਰਨੈਲ ਸਿੰਘ, ਗੁਰਮੀਤ ਸਿੰਘ ਲਾਲਕਾ , ਕੁਲਵਿੰਦਰ ਕੁਕੂ, ਜਤਿੰਦਰ ਰਾਇ, ਕੁਲਵਿੰਦਰ ਦੋਜੀ, ਹਰਪ੍ਰੀਤ ਹੈਪੀ, ਜੋਰਾ ਡਰਾਈਵਰ ,ਰਵੀ ਆਦਿ ਮੈਂਬਰ ਸ਼ਾਮਿਲ ਹੋਏ
Author: Gurbhej Singh Anandpuri
ਮੁੱਖ ਸੰਪਾਦਕ