ਤਰਨ ਤਾਰਨ / ਪੱਟੀ 8 ਫ਼ਰਵਰੀ ( ਡਾਕਟਰ ਜਗਜੀਤ ਸਿੰਘ ਬੱਬੂ ) ਪੱਟੀ ਮਾਝੇ ਦੇ ਪ੍ਰਚਾਰਕਾਂ ਦੀ ਹੰਗਾਮੀ ਮੀਟਿੰਗ ਭਾਈ ਸੰਤੋਖ ਸਿੰਘ ਪੱਟੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਤੇ ਸਿੱਖ ਚਿੰਤਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਮੀਟਿੰਗ ਦੀ ਸ਼ੁਰੂਆਤ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਆਏ ਹੋਏ ਪ੍ਰਚਾਰਕਾਂ ਦਾ ਸਵਾਗਤ ਕਰਕੇ ਕੀਤੀ। ਉਪਰੰਤ ਕੰਮ ਦੀ ਮਾਇਨਾਜ਼ ਹਸਤੀ ਭਾਈ ਹਰਜਿੰਦਰ ਸਿੰਘ ਸਭਰਾ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੇ ਪ੍ਰਚਾਰਕ ਸ਼੍ਰੇਣੀ ‘ਚ ਆਏ ਨਿਘਾਰ ਬਾਰੇ ਖੁੱਲ੍ਹ ਕੇ ਵਿਚਾਰਾਂ ਰੱਖੀਆਂ। ਪੰਜਾਬੀ ਜਾਗਰਣ ਭਾਈ ਹਰਜਿੰਦਰ ਸਿੰਘ ਸਭਰਾ ਨੂੰ ਸਨਮਾਨਿਤ ਕਰਦੇ ਹੋਏ ਮੱਥਰ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਮਨੁੱਖ ਅੰਦਰ ਦੂਸਰੇ ਤੋਂ ਅੱਗੇ ਵਧਣ ਦੀ ਲਾਲਸਾ ਪੈਦਾ ਹੁੰਦੀ ਹੈ ਤਾਂ ਉਹ ਧਰਮ ਪ੍ਰਤੀ ਵਿਚਾਰਾਂ ਨੂੰ ਇਸ ਢੰਗ ਨਾਲ ਪੇਸ਼ ਕਰਦਾ ਹੈ, ਜਿਸ ਨਾਲ ਧਰਮ ਦੁਨੀਆ ਦੇ ਲੋਕਾਂ ਦੀ ਨਜ਼ਰ ‘ਚ ਇਕ ਮਖ਼ੌਲ ਦਾ ਪਾਤਰ ਬਣ ਜਾਂਦਾ ਹੈ ਤੇ ਉਸ ਵਿਅਕਤੀ ਦੀ ਲੋਕਪ੍ਰਿਅਤਾ ਵਧ ਜਾਂਦੀ ਹੈ। ਜਦਕਿ ਚਾਹੀਦਾ ਇਹ ਸੀ ਕਿ ਅਸੀਂ ਇਹੋ ਜਿਹੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ, ਜਿਸ ਨਾਲ ਧਾਰਮਿਕ ਜਗਤ ਨਾਲ ਵੱਧ ਤੋਂ ਵੱਧ ਲੋਕ ਜੁੜਦੇ। ਪਰ ਹੋਇਆ ਇਸ ਦੇ ਬਿਲਕੁਲ ਉਲਟ ਕਿ ਲੋਕ ਨਾਸਤਿਕ ਪੁਣੇ ਵੱਲ ਜ਼ਿਆਦਾ ਵੱਧ ਗਏ। ਉਨ੍ਹਾਂ ਕੌਮ ਦੇ ਪ੍ਰਚਾਰਕਾਂ ਨੂੰ ਇਕ ਅਪੀਲ ਕੀਤੀ ਕਿ ਉਹ ਆਪਣੀ ਵਾਦ-ਵਿਵਾਦ ਛੱਡ ਕੇ ਲੁਕਾਈ ਨੂੰ ਸਿਖੀ ਵੱਲ ਵਧਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਹਰ ਪ੍ਰਚਾਰਕ ਨੂੰ ਆਪਣੇ ਸ਼ਬਦ ਭੰਡਾਰ ‘ਚ ਵਾਧਾ ਕਰਨ ਦੀ ਵਧੇਰੇ ਲੋੜ ਹੈ ਤੇ ਇਹ ਵਾਧਾ ਹਰੇਕ ਵਿਸ਼ੇ ‘ਤੇ ਅਲੱਗ ਅਲੱਗ ਲੇਖਕਾਂ ਦੀਆਂ ਕਿਤਾਬਾਂ ਵਿਚਲੇ ਵਰਤੋਂ ‘ਚ ਲਿਆਂਦੇ ਸ਼ਬਦਾਂ ਤੋਂ ਪ੍ਰਾਪਤ ਹੁੰਦਾ ਹੈ। ਕਿਤਾਬ ਕੋਈ ਵੀ ਕਚਰਾ ਨਹੀਂ ਹੁੰਦੀ, ਸਗੋਂ ਕਚਰੇ ‘ਚ ਵੀ ਸਾਨੂੰ ਸ਼ਬਦਾਂ ਦਾ ਬਹੁਤ ਵੱਡਾ ਭੰਡਾਰ ਪ੍ਰਾਪਤ ਹੁੰਦਾ ਹੈ । ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਭਾਈ ਸਾਹਿਬ ਅਤੇ ਕੌਮ ਦੇ ਪ੍ਰਚਾਰਕਾਂ ਦਾ ਆਪਣੇ ਘਰ ਵਿਖੇ ਪਹੁੰਚਣ ‘ਤੇ ਬਹੁਤ ਬਹੁਤ ਧੰਨਵਾਦ ਕੀਤਾ ‘ ਅਤੇ ਨਾਲ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਦਿਲਬਾਗ ਸਿੰਘ ਧਾਰੀਵਾਲ, ਭਾਈ ਦਵਿੰਦਰ ਸਿੰਘ ਸਭਰਾ, ਭਾਈ ਰਣਜੋਧ ਸਿੰਘ ਸਮਰਾ, ਗਿਆਨੀ ਕਰਮ ਸਿੰਘ ਅਹਿਮਦਪੁਰ, ਭਾਈ ਦਵਿੰਦਰ ਸਿੰਘ ਕੈਰੋਂ, ਭਾਈ ਗੁਰਪ੍ਰੀਤ ਸਿੰਘ ਜੋਤੀਸ਼ਾਹ, ਭਾਈ ਮਨਪ੍ਰੀਤ ਸਿੰਘ ਸੰਗਵਾਂ, ਭਾਈ ਗੁਰਮੀਤ ਸਿੰਘ ਮਾਲੂਵਾਲ, ਭਾਈ ਗੁਰਪ੍ਰੀਤ । ਸਿੰਘ ਨੱਥੂਚੱਕ, ਭਾਈਚਾਰੇ ਗੁਰਵਿੰਦਰ ਸਿੰਘ ਧੰਨ ਤੇ ਭਾਈ ਅਮਰਜੀਤ ਸਿੰਘ ਸੁਰਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ