Home » ਅੰਤਰਰਾਸ਼ਟਰੀ » ਸਰਬ ਭਾਰਤੀ ਲੋਕ ਕਲਾਵਾਂ ਦਾ 37ਵਾਂ ਮੇਲਾ 10 ਅਤੇ 11 ਮਾਰਚ ਨੂੰ ਹੋਵੇਗਾ : ਕਰਮਪਾਲ ਢਿੱਲੋਂ

ਸਰਬ ਭਾਰਤੀ ਲੋਕ ਕਲਾਵਾਂ ਦਾ 37ਵਾਂ ਮੇਲਾ 10 ਅਤੇ 11 ਮਾਰਚ ਨੂੰ ਹੋਵੇਗਾ : ਕਰਮਪਾਲ ਢਿੱਲੋਂ

58 Views

ਜਲੰਧਰ 23. ਫਰਵਰੀ ( ਭੁਪਿੰਦਰ ਸਿੰਘ ਮਾਹੀ ) ਸਰਵ ਭਾਰਤੀ ਲੋਕ ਕਲਾਵਾਂ ਦਾ ਮੇਲਾ ਕਰਵਾਉਣ ਲਈ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ.) ਕਰਤਾਰਪੁਰ ਦੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਕੀਤੀ ਗਈ। ਜਿਸ ਵਿੱਚ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ.) ਕਰਤਾਰਪੁਰ ਵੱਲੋਂ 37ਵਾਂ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ 10 ਅਤੇ 11 ਮਾਰਚ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਪ੍ਰੀਤਮ ਦਾਸ ਹੈਰੀਟੇਜ ਹਾਲ ਡੇਰਾ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਿਲਾ ਜਲੰਧਰ ਵਿਖੇ ਕਰਵਾਏ ਜਾਣ ਦੀ ਸਾਰੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ. ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਜਨਰਲ ਸੈਕਟਰੀ ਭੈਣ ਸੰਤੋਸ਼ ਕੁਮਾਰੀ, ਸੀ. ਮੀਤ ਪ੍ਰਧਾਨ ਪਿਰਥੀਪਾਲ ਸਿੰਘ ਐਸ ਪੀ ਪੰਜਾਬ ਪੁਲਿਸ ਨੇ ਦੱਸਿਆ ਕਿ ਇਸ ਮੇਲੇ ਵਿੱਚ ਲੋਕ ਗੀਤ, ਲੋਕ ਨਾਚ ਗਿੱਧਾ, ਭੰਗੜਾ, ਸੱਕਿਟ, ਫੈਂਸੀ ਡਰੈੱਸ, ਹਿਸਟ੍ਰੋਨਿਕਸ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਗਾਇਕ ਇਸ ਸਟੇਜ ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਸਰਪ੍ਰਸਤ, ਕਰਮਪਾਲ ਸਿੰਘ ਢਿੱਲੋਂ ਪ੍ਰਧਾਨ, ਇੰਟਰਨੈਸ਼ਨਲ ਗਾਇਕ ਮੰਨਾ ਢਿੱਲੋਂ ਸਕੱਤਰ,
ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਇੰਟਰਨੈਸ਼ਨਲ ਗਾਇਕ ਦਲਵਿੰਦਰ ਦਿਆਲਪੁਰੀ, ਹਾਰਵੀ ਸੰਧੂ ਇੰਟਰਨੈਸ਼ਨਲ ਗਾਇਕ ਕੈਨੇਡਾ,
ਹਰੀਸ਼ ਕੁਮਾਰ ਦੂਰਦਰਸ਼ਨ ਕੇਂਦਰ ਜਲੰਧਰ, ਸਿਤਾਂਸੂ ਜੋਸ਼ੀ, ਰਜਨੀਸ਼ ਸੂਦ, ਜਤਿੰਦਰ ਸਿੰਘ, ਗੁਰਦੀਪ ਸਿੰਘ ਮਿੰਟੂ, ਵਿਪਨ ਕੁਮਾਰ ਗੁਪਤਾ, ਕਮਲਜੀਤ ਸਿੰਘ ਸੈਣੀ, ਅਰਵਿੰਦ ਢੰਡਾ, ਜਗਜੀਵਨ ਰਾਮ, ਮਨਪ੍ਰੀਤ ਭੱਟੀ, ਕਰਨ ਢਿੱਲੋਂ, ਕਰਨ ਸੰਧਾਵਾਲੀਆ, ਪ੍ਰਿੰਸ, ਦੀਪਕ, ਕਾਂਤ ਸਾਊਂਡ, ਜੇ ਰਿਆਜ਼, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਸਮੇਤ ਪਤਵੰਤੇ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?