ਜਰਮਨ 9 ਮਾਰਚ ( ਸੰਦੀਪ ਸਿੰਘ ਖਾਲੜਾ ) ਪਿਛਲੇ ਦਿਨੀਂ ਗਲੋਬਲ ਸਿੱਖ ਕੌਂਸਲ (ਜੀਐਸਸੀ)ਦੀ ਸਲਾਨਾ ਮੀਟਿੰਗ ਹੋਈ । ਇਹ ਮੀਟਿੰਗ ਆਨਲਾਈਨ ਕੀਤੀ ਗਈ । ਇਸ ਵਿੱਚ ਜੀਐਸਸੀ ਦੇ ਦੇਸ਼ ਵਿਦੇਸ਼ ਤੋਂ ਸਾਰੇ ਬੋਰਡ ਮੈਂਬਰ ਸਾਹਿਬਾਨ ਅਤੇ ਐਡਵਾਇਜਰਜ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਗੁਰਬਾਣੀ ਦਾ ਸ਼ਬਦ ਪੜਕੇ ਕੀਤੀ ਗਈ । ਉਪਰੰਤ ਜੀਐਸਸੀ ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ (ਯੂ.ਕੇ.) ਨੇ ਸਭ ਮੈਬਰਾਂ ਨੂੰ ਜੀ ਆਇਆਂ ਕਿਹਾ।ਫਿਰ ਸੈਕਟਰੀ ਸ੍ਰ. ਗੁਰਪ੍ਰੀਤ ਸਿੰਘ ਬਹਿਰੀਨ ਨੇ ਆਪਣੀ ਰਿਪੋਰਟ ਪੜਕੇ ਸੁਣਾਈ ।
ਉਨ੍ਹਾਂ ਤੋਂ ਬਾਅਦ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਜੀਐਸਸੀ ਦੀ ਸਲਾਨਾ ਰਿਪੋਰਟ ਸਭ ਨਾਲ ਸਾਂਝੀ ਕੀਤੀ। ਸ੍ਰ. ਸਾਧੂ ਸਿੰਘ ਰਿਖੀਰਾਜ ਨੇ ਪੂਰੇ ਸਾਲ ਦੀ ਖਜਾਨਾ ਰਿਪੋਰਟ ਸਾਂਝੀ ਕੀਤੀ । ਫਿਰ ਕੁੱਝ ਨਵੇਂ ਮੈਬਰਾਂ ਦੀ ਚੋਣ ਕੀਤੀ ਗਈ।ਜਿਵੇਂ ਕਿ ਯੂ.ਐਸ.ਏ ਤੋਂ ਪਹਿਲੇ ਬੋਰਡ ਮੈਂਬਰ ਸ੍ਰ. ਗੁਲਬਰਗ ਸਿੰਘ ਬੱਸੀ ਦੀ ਮਿਆਦ ਪੂਰੀ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਡਾਕਟਰ ਜਸਵੰਤ ਸਿੰਘ ਜੀ ਨੂੰ ਬੋਰਡ ਮੈਂਬਰ ਲਿਆ ਗਿਆ।
ਸਾਰੇ ਬੋਰਡ ਮੈਂਬਰਜ ਨੇ ਸ੍ਰ. ਸਚਦੇਵਾ ਦੀ ਲੀਡਰਸ਼ਿਪ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਬੇਮਿਸਾਲ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਫਿਰ ਸਾਰੇ ਹੀ ਬੋਰਡ ਮੈਬਰਾਂ ਦੀ ਸਰਬਸੰਮਤੀ ਨਾਲ ਇਸ ਸਾਲ ਵੀ ਪ੍ਰਧਾਨਗੀ ਦਾ ਅਹੁਦਾ ਸ੍ਰ. ਅੰਮ੍ਰਿਤਪਾਲ ਸਿੰਘ ( ਯੂ.ਕੇ.) ਨੂੰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਲੀਡਰਸ਼ਿਪ ਹੇਠਾਂ ਜੀਐਸਸੀ ਨੇ ਇਸ ਬੀਤੇ ਸਾਲ ਵਿੱਚ ਬਹੁਤ ਸਫਲਤਾਪੂਰਵਕ ਕਾਰਜ ਕੀਤੇ ਹਨ । ਮੀਤ ਪ੍ਰਧਾਨ ਦੀ ਸੇਵਾ ਇਸ ਸਾਲ ਵੀ ਬੀਬੀ ਮਨਦੀਪ ਕੌਰ ਨਿਭਾਉਣਗੇ ਉਨ੍ਹਾਂ ਵਲੋਂ ਕੀਤੀਆਂ ਸੇਵਾਵਾਂ ਨੂੰ ਦੇਖਕੇ ਉਨ੍ਹਾਂ ਨੂੰ ਇਹ ਮੌਕਾ ਦੁਬਾਰਾ ਦਿੱਤਾ ਗਿਆ। ਕੁਝ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਜਿਨ੍ਹਾਂ ਵਿਚ ਸੈਕਟਰੀ ਲਈ ਸ੍ਰ. ਦਵਿੰਦਰ ਸਿੰਘ ਜੀ ਈਰੀ ( ਕੀਨੀਆ) ਤੋਂ, ਅਸਿਸਟੈਂਟ ਸੈਕਟਰੀ ਸ੍ਰ. ਕਾਲਾ ਸਿੰਘ ਜੀ ਕੈਨੇਡਾ , ਪ੍ਰੈੱਸ ਤੇ ਮੀਡੀਆ ਲਈ ਸ੍ਰ. ਚਰਨਜੀਤ ਸਿੰਘ ਸਵਿਟਜ਼ਰਲੈਂਡ ਅਤੇ ਉਨ੍ਹਾਂ ਦੇ ਅਸਿਸਟੈਂਟ ਸ੍ਰ. ਕਲਿਆਣ ਸਿੰਘ ਜੀ ਪਾਕਿਸਤਾਨ ਤੋਂ , ਖਜਾਨਾ ਸ੍ਰ.ਸਾਧੂ ਸਿੰਘ ਜੀ ਕੋਲ ਹੀ ਰਹੇਗਾ ਪਰ ਨਾਲ ਉਨ੍ਹਾਂ ਦੇ ਅਸਿਸਟੈਂਟ ਭੈਣ ਜੀ ਹਰਪ੍ਰੀਤ ਕੌਰ ਜੀ ਬੈਲਜੀਅਮ ਤੋਂ ਹੋਣਗੇ। ਜੀਐਸਸੀ ਨੇ ਪਿਛਲੇ ਸਾਲ ਬਹੁਤ ਪ੍ਰੋਜੈਕਟ ਚਲਾਏ ਅਤੇ ਉਹ ਸਾਰੇ ਹੀ ਬਹੁਤ ਹੀ ਸਫਲਤਾਪੂਰਵਕ ਚਲ ਰਹੇ ਹਨ।ਇਨ੍ਹਾਂ ਸਭ ਨੂੰ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ
globalsikhcouncil.org ਤੇ ਜਾ ਸਕਦੇ ਜਾ ਸਾਡੇ ਯੂਟਿਊਬ ਚੈਨਲ globalsikhcouncil ਤੇ ਸਾਰਾ ਦੇਖ ਸਕਦੇ ਹੋ। ਇਸ ਮੀਟਿੰਗ ਦੇ ਅਖੀਰ ਵਿੱਚ ਪ੍ਰਧਾਨ ਸ੍ਰ. ਸਚਦੇਵਾ ਨੇ ਸਭ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਇਹ ਸੇਵਾ ਦੁਬਾਰਾ ਮਿਲੀ ਹੈ ਤਾਂ ਉਹ ਆਪਣੀ ਪੂਰੀ ਟੀਮ ਨਾਲ ਤਨੋਂ ਮਨੋ ਦਿਨ ਰਾਤ ਇਕ ਕਰਕੇ ਸੇਵਾ ਕਰਨਗੇ ਅਤੇ ਜੀਐਸਸੀ ਨੂੰ ਹੋਰ ਵੀ ਬੁਲੰਦੀਆਂ ਤੱਕ ਪੁਹੰਚਾਉਣਗੇ। ਉਹ ਸਭ ਮੈਬਰਜ ਨੂੰ ਅਤੇ ਸਾਰੀ ਦੁਨੀਆਂ ਨੂੰ ਇਹ ਬੇਨਤੀ ਕਰਦੇ ਹਨ ਕਿ ਆਉ ਜੀਐਸਸੀ ਨਾਲ ਜੁੜੋ ਅਤੇ ਮਾਨਵਤਾ ਦੀ ਸੇਵਾ ਦੇ ਇਨ੍ਹਾਂ ਕਾਰਜਾਂ ਵਿੱਚ ਸਾਡਾ ਸਾਥ ਦਿਉ ਤਾਂ ਕਿ ਅਸੀਂ ਮਿਲਕੇ ਆਪਣੀ ਕੌਮ ਲਈ , ਮਾਨਵਤਾ ਲਈ ਸੇਵਾ ਕਰੀਏ ।