ਜਲੰਧਰ 15 ਅਪ੍ਰੈਲ ( ਬਲਜੀਤ ਸਿੰਘ ਖ਼ਾਲਸਾ )
ਖਾਲਸੇ ਦੇ ਸਾਜਨਾ ਦਿਵਸ ਨੂੰ ਮੁਖ ਰੱਖਦਿਆਂ ਹੋਇਆ ਸਿੱਖਾਂ ਦੀਆ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਮਾਜ ਵਿਚ ਕੀਤੇ ਜਾ ਰਹੇ ਸੇਵਾ ਕਾਰਜਾ ਨੂੰ ਪ੍ਰਦਰਸ਼ਿਤ ਕਰਦੀਆਂ ਵੱਖ ਵੱਖ ਝਾਕੀਆ ਨੂੰ ਖਾਲਸਾ ਪਰੇਡ ਦੇ ਰੂਪ ਵਿਚ ਜਲੰਧਰ ਸ਼ਹਿਰ ਵਿਚ ਪੇਸ਼ ਕੀਤਾ ਗਿਆ | ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਮੈਂਬਰ ਸਾਹਿਬਾਨ ਆਪਣੀ ਵੱਖਰੀ ਦਿੱਖ ਅਤੇ ਹੋਂਦ ਨੂੰ ਦਰਸਾਉਂਦਿਆਂ ਆਪੋ ਆਪਣੀ ਜਥੇਬੰਦੀ ਨਾਲ ਸਬੰਧਿਤ ਵਰਦੀ ਪਹਿਨ ਕੇ ਇਸ ਪਰੇਡ ਵਿਚ ਸ਼ਾਮਲ ਹੋਏ |
ਇਨ੍ਹਾਂ ਝਾਕੀਆਂ ਵਿਚ ਸਿੱਖ ਮਿਸ਼ਨਰੀ ਕਾਲਜ ਦੇ ਕੀਤੇ ਜਾਂਦੇ ਕਾਰਜਾ ਨੂੰ ਪ੍ਰਦਰਸ਼ਿਤ ਕਰਦੀ ਵੀ ਇਕ ਝਾਕੀ ਪੇਸ਼ ਕੀਤੀ ਗਈ|ਇਹ ਖਾਲਸਾ ਪਰੇਡ ਗੁਰੁਦਆਰਾ ਗੁਰੂ ਨਾਨਕ ਮਿਸ਼ਨ ਤੋਂ ਆਰੰਭ ਹੋ ਕੇ ਨਕੋਦਰ ਚੌਂਕ,ਜੋਤੀ ਚੌਂਕ,ਬਸਤੀ ਅੱਡਾ,ਫੁੱਟਬਾਲ ਚੌਂਕ ,ਬਸਤੀ ਨੌਂ ,ਬਸਤੀ ਸ਼ੇਖ ,ਮਾਡਲ ਹਾਊਸ ,ਭਗਤ ਰਵਿਦਾਸ ਚੌਂਕ ,ਭਾਈ ਜੈਤਾ ਜੀ ਮਾਰਕਿੱਟ ਤੋਂ ਹੁੰਦੀ ਹੋਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤ ਹੋਈ | ਇਸ ਖਾਲਸਾ ਪਰੇਡ ਵਿਚ ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਇੰਚਾਰਜ ਬਲਜੀਤ ਸਿੰਘ ਜੀ ਦੀ ਅਗਵਾਈ ਹੇਠ ਸਰਕਲ ਵਲੋਂ ਚਲ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਬੱਚਿਆਂ ਸਕੂਲ ਸਟਾਫ ਅਤੇ ਸਰਕਲ ਮੈਂਬਰਾਂ ਕੰਵਲਜੀਤ ਸਿੰਘ, ਰਜਿੰਦਰ ਸਿੰਘ,ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮਾਸਟਰ ਮਨਦੀਪ ਸਿੰਘ ,ਬੀਰਪਾਲ ਸਿੰਘ, ਸਿਮਰਨਜੀਤ ਸਿੰਘ, ਅਰਮਨਜੋਤ ਕੌਰ,ਹਰਬੀਰ ਕੌਰ, ਅੰਮ੍ਰਿਤਪਾਲ ਕੌਰ,ਗੁਰਮੀਤ ਕੌਰ ਸਮੇਤ ਸ਼ਾਮਲ ਹੋਏ |ਇਸ ਤੋਂ ਇਲਾਵਾ ਭੋਗਪੁਰ ਸਰਕਲ ਇੰਚਾਰਜ ਬੀਬੀ ਕੁਲਬੀਰ ਕੌਰ ਅਤੇ ਓਹਨਾ ਦੇ ਕਾਲਜ ਦੀਆ ਬੱਚੀਆਂ ਅਤੇ ਸਟਾਫ ਮੈਂਬਰ,ਸਰਕਲ ਕਾਲਰਾ ਤੋਂ ਸੁਬੇਗ਼ ਸਿੰਘ ਜਪਨੀਤ ਕੌਰ,ਅਤੇ ਹੋਰ ਸਰਕਲ ਮੈਂਬਰ ,ਸਰਕਲ ਰਾਏਵਾਲ ਦੋਨਾਂ ਦੇ ਵੀ ਮੈਂਬਰ ਪਰੇਡ ਵਿਚ ਸ਼ਾਮਲ ਹੋ ਕੇ ਆਪਣੀ ਜਥੇਬੰਦੀ ਦੀ ਵੱਖਰੀ ਹੋਂਦ ਅਤੇ ਦਿੱਖ ਦਾ ਪ੍ਰਗਟਾਵਾ ਕਰਦਿਆਂ ਹੋਇਆ ਸਿੱਖ ਮਿਸ਼ਨਰੀ ਕਾਲਜ ਵਲੋਂ ਨਿਰਧਾਰਿਤ ਕੀਤੀ ਵਰਦੀ ਪਹਿਨ ਕੇ ਇਸ ਖਾਲਸਾ ਪਰੇਡ ਵਿਚ ਸ਼ਾਮਲ ਹੋਏ|
ਖਾਲਸਾ ਪਰੇਡ ਦੇ ਦੌਰਾਨ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਵੀ ਉਚੇਚੇ ਤੌਰ ਤੇ ਮਿਸ਼ਨਰੀ ਕਾਲਜ ਦੇ ਮੈਂਬਰ ਸਾਹਿਬਾਨਾ ਅਤੇ ਬੱਚਿਆਂ ਨੂੰ ਮਿਲੇ |ਚਲਦੇ ਪਰੇਡ ਦੌਰਾਨ ਮਿਸ਼ਨਰੀ ਕਾਲਜ ਦੇ ਬੱਚਿਆਂ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ ਗਏ। ਅਤੇ ਬੱਚੀਆਂ ਵਲੋਂ ਕਵੀਸ਼ਰੀ ਵੀ ਪੇਸ਼ ਕੀਤੀ ਗਈ|ਇਸ ਪਰੇਡ ਵਿਚ ਝਾਕੀ ਦੇ ਨਾਲ ਸੰਗਤ ਅਤੇ ਬੱਚਿਆਂ ਨੂੰ ਲਿਜਾਣ ਵਾਸਤੇ ਭੁਪਿੰਦਰ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਹੇਅਰ ਵਲੋਂ ਦੋ ਟ੍ਰੈਕਟਰ ਟਰਾਲੀਆਂ ਦੀ ਸੇਵਾ ਕੀਤੀ ਗਈ | ਇਸ ਪਰੇਡ ਦਾ ਸ਼ਹਿਰ ਵਾਸੀਆਂ ਅਤੇ ਸਮੂਹ ਸਿੱਖ ਸੰਗਤਾਂ ਵਲੋਂ ਨਿਘਾ ਸਵਾਗਤ ਕੀਤਾ ਗਿਆ |ਥਾਂ-ਥਾਂ ਤੇ ਸੰਗਤਾਂ ਵਲੋਂ ਲੰਗਰ ਲਗਾਏ ਗਏ| ਸਰਕਲ ਇੰਚਾਰਜ ਬਲਜੀਤ ਸਿੰਘ ਵਲੋਂ ਇਸ ਪਰੇਡ ਵਿਚ ਸ਼ਾਮਲ ਹੋਣ ਵਾਲੇ ਸਾਰੇ ਹੀ ਮਿਸ਼ਨਰੀ ਵੀਰ ਭੈਣਾਂ ,ਨੌਜਵਾਨ ਬੱਚੇ -ਬੱਚੀਆਂ ਤੋਂ ਇਲਾਵਾ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |