ਕਲਯੁੱਗ ਦੇ ਜ਼ੋਰ ਦਾ ਅਸਰ ਵੇਖੋ
ਲਿਬੜੇ ਭਾਂਡੇ ਵੀ ਮਾਰੀ ਲਿਸ਼ਕੋਰ ਜਾਂਦੇ ।
ਆਸ ਜਿਨ੍ਹਾਂ ਤੋਂ ਕਰੇ ਸਮਾਜ ਵੱਡੀ
ਅਕਸਰ ਓਹੀ ਬੰਦੇ ਕਰੀ “ਬੋਰ” ਜਾਂਦੇ।
ਵਾਅਦਾ ਕਰਕੇ ਸਵਰਗ ਬਣਾਉਣ ਵਾਲਾ
ਕੁੰਭੀ ਨਰਕ ਵੱਲ ਲੋਕਾਂ ਨੂੰ ਤੋਰ ਜਾਂਦੇ।
ਵਾਂਗ ਦੇਵਤਿਆਂ ਕਰਨ ਜੋ ਪੇਸ਼ ਖੁਦ ਨੂੰ
ਨਿਕਲ ਵਾਸਤਵ ਵਿੱਚ ਪੱਕੇ ਚੋਰ ਜਾਂਦੇ।
ਦਾਅਵਾ ਕਰਨ ਭਮੱਦੀ ਜੋ ਅਸੀਂ ਤਕੜੇ
ਪਰਖ ਵੇਲੇ ਉਹ ਨਿਕਲ ਕਮਜ਼ੋਰ ਜਾਂਦੇ।
ਕਲਯੁੱਗ ਕਾਲ ਵਿੱਚ ਲੋਕਾਂ ਦੀ ਏਹੋ ਆਦਤ
ਹੁੰਦਾ “ਹੋਰ ਕੁੱਝ ” ਦੱਸੀ “ਕੁੱਝ ਹੋਰ” ਜਾਂਦੇ।
ਤਰਲੋਚਨ ਸਿੰਘ ਭਮੱਦੀ (ਢਾਡੀ)
ਸੰਪਰਕ–+919814700348