82 Views
ਡੰਡੇ ਚੁੱਕੋ ,ਝੰਡੇ ਚੁੱਕੋ
ਰਾਜਨੀਤੀ ਦਾ ਡੋਰੂ ਵਾਓ ।
ਵੱਖੋ ਵੱਖ ਬਘਿਆੜਾਂ ਪਿੱਛੇ
ਸੜਕਾਂ ਉੱਤੇ ਖੌਰੂ ਪਾਓ ।
ਪੰਜ ਸਾਲ ਫਿਰ ਧੱਕੇ ਖਾਣੇ
ਚਾਰ ਕੁ ਦਿਨ ਪਕੌੜੇ ਖਾਓ ।
ਮੈੰ ਵੀ ਆਇਆ ਪਤਾ ਤਾਂ ਲੱਗੇ
ਮੂਹਰੇ ਹੋ ਹੋ ਨਾਹਰੇ ਲਾਓ ।
ਗੱਲ ਉਚੇਰੀ ਕਰਿਓ ਕੋਈ ਨਾ
ਆਟੇ ਦਾਲ਼ੀੰ ਵਕਤ ਟਪਾਓ ।
ਮਰ ਜਾਓ ਬੇ-ਇਲਾਜੇ ਭਾਵੇੰ
ਬਲਬ ,ਬੰਬੀਆਂ ਮੁਫ਼ਤ ਚਲਾਓ ।
ਰੁਲਿਓ ਵਿੱਚ ਬੁਢੇਪੇ ਕੱਲੇ
ਪੁੱਤ ਪੜੵਾ ਕੇ ਬਾਹਰ ਭਜਾਓ ।
ਕਿਸੇ ਵੀ ਕੀਮਤ ਚੌਧਰ ਮਿਲਜੇ
ਜਿੰਨੀ ਘੁੰਮਦੀ ਪੂਛ ਘੁਮਾਓ ।
ਕੀਮਤ ਇਹਦੀ ਜਾਣ ਕੀ ਕਰਨਾ
ਚਲੋ ‘ਸ਼ਾਂਤ’ ਬੱਸ ਵੋਟਾਂ ਪਾਓ….
ਗਿਆਨੀ ਜਸਵਿੰਦਰ ਸਿੰਘ ਸ਼ਾਂਤ
Author: Gurbhej Singh Anandpuri
ਮੁੱਖ ਸੰਪਾਦਕ