ਧਿਆਨ ਦੇਣਾ ਤੇ ਕੁੱਝ ਖੁਦ ਨਾਲ ਵਿਚਾਰ ਵੀ ਕਰ ਲੈਣਾ ।ਅੱਜ ਪੰਜਾਬ ਦੇ ਹਰ ਸ਼ਹਿਰ ਵਿੱਚ ਛੋਟੇ ਛੋਟੇ ਹੋਟਲਾਂ ਦੀ ਭਰਮਾਰ ਦਿਨੋਂ ਦਿਨ ਵੱਧ ਦੀ ਜਾ ਰਹੀ ਹੈ। ਕੀ ਸਾਡਾ ਪੰਜਾਬ ਕੋਈ ਮਨਾਲੀ ਸ਼ਿਮਲੇ ਜਿਹਾ ਹਿਲ ਸ਼ਟੇਸ਼ਨ ਤੇ ਨਹੀ ਬਣ ਗਿਆ ਜਾ ਫਿਰ ਦੁਬਈ ਜਿਹਾ ਟੂਰਿਸਟ ਸਟੇਟ ।ਜਿਥੇ ਲੱਖਾਂ ਹਜਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋ ਲੋਕ ਆਉਂਦੇ ਜਾਂਦੇ ਨੇ । ਜਿਸ ਕਰਕੇ ਇਹਨਾ ਹੋਟਲਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਨਹੀ ਸ਼ਾਇਦ ਇਸ ਤਰਾਂ ਦਾ ਕੁਝ ਵੀ ਨਹੀਂ ਹੋਇਆ ਤੇ ਨਾ ਪੰਜਾਬ ਦੇ ਸਾਰੇ ਸ਼ਹਿਰਾਂ ਕੋਲ ਏਡਾ ਇਤਿਹਾਸ ਆ ਜੋ ਦੁਨੀਆ ਦੂਰੋਂ ਚੱਲ ਚੱਲ ਦੇਖਣ ਆਵੇਗੀ ।ਸ਼ਾਇਦ ਅਜਿਪਟ ਲੰਡਨ ਪੈਰਿਸ ਵਿੱਚ ਵੀ ਨਹੀਂ ਏਨੀ ਹੋਟਲਾਂ ਦੀ ਭਰਮਾਰ ਹੋਵੇਗੀ ।
ਫਿਰ ਸੋਚੋ ਤੇ ਸਹੀ ਇਹ ਕਿਉਂ ਬਣ ਰਹੇ ਨੇ ਫਿਰ ਇੰਨਾ ਦੀ ਲੋਕੇਸ਼ਨ ਹਮੇਸ਼ਾ ਕਾਲਜਾਂ ਬਸ ਸਟੈਂਡ ਆਦਿ ਕੋਲ ਹੀ ਕਿਉਂ ਹੁੰਦੀ ਹੈ ।
ਹਾਂਜੀ ਇਹ ਹੋਟਲ ਬਣਾਉਣ ਵਾਲੇ ਲੋਕ ਦੱਲੇ ਗਿਰੀ ਦਾ ਕੰਮ ਕਰਦੇ ਨੇ ਸਮਾਂ ਬਦਲ ਜਾਣ ਕਰਕੇ ਦਲਾਲ ਨੇ ਆਪਣੇ ਕੰਮ ਵਿੱਚ ਤਰੱਕੀ ਕੀਤੀ ਤੇ ਦੁਕਾਨਦਾਰੀ ਬਹੁਤ ਵਧੀਆ ਚਲਦੀ ਹੈ ।ਸਰਕਾਰ ਨੂੰ ਤੁਹਾਡੀ ਜਾਨ ਤੱਕ ਦੀ ਪਰਵਾਹ ਨਹੀ ਉਹਨਾ ਤੋ ਉਮੀਦ ਕਰਨਾ ਠੀਕ ਨਹੀ ।ਫਿਰ ਜਿੰਨਾ ਅਫਸਰਾ ਨੇ ਇਹ ਰੋਕਣਾ ਹੈ ।ਉਹ ਮੋਟੇ ਹਿਸਾਬ ਨਾਲ ਹਫਤੇ ਦਾ ਹਿੱਸਾ ਖਾ ਰਹੇ। ੪੦੦ ਤੋ ਘੰਟੇ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਨੇ ਤੁਸੀ ਰਾਤ ਵੀ ਰੁਕ ਸਕਦੇ ਹੋ ।ਇਹ ਮਰਜ਼ੀ ਤੁਹਾਡੀ ਏ ਉਹਦਾ ਸ਼ਾਇਦ ਵੱਖਰਾ ਚਾਰਜ ਲੱਗੇਗਾ।
ਇਹਨਾ ਹੋਟਲਾਂ ਅੱਗੇ ਤੁਹਾਨੂੰ ਅਕਸਰ ਕਾਲਜ ਸਕੂਲ ਜਾ ਨੋਕਰੀ ਪੇਸ਼ੇ ਵਾਲੇ ਲੋਕ ਮੂੰਹ ਲੁਕਾਈ ਅੰਦਰੋਂ ਬਾਹਰ ਜਾ ਬਾਹਰੋਂ ਅੰਦਰ ਜਾਂਦੇ ਦਿਖਾਈ ਪੈ ਜਾਣਗੇ ।ਗਲਤ ਵੀ ਕਰਨਾ ਮੂੰਹ ਵੀ ਲੁਕਾਉਣਾ ਇਹ ਵਿਚਾਰੇ ਉਹ ਲੋਕ ਨੇ ਜਿੰਨਾ ਦਾ ਪਿਆਰ ਉਹਨਾ ਨੂੰ ਮਜਬੂਰ ਕਰਦਾ ਇਹੋ ਜਿਹੇ ਹੋਟਲਾਂ ਤੱਕ ਜਾਣ ਲਈ ।
ਕਾਲਜ ਸਕੂਲ ਫੇਸਬੁੱਕ ਤੋ ਬਣੇ ਪਿਆਰ ਦੇ ਰਿਸ਼ਤੇ ਜ਼ਿਆਦਾਤਰ ਇਹਨਾ ਹੋਟਲਾ ਦੇ ਬਿਸਤਰਿਆਂ ਤੇ ਸਿਰੇ ਚੜਦੇ ਨੇ।
ਕਈ ਵਾਰ ਦੇਖੀ ਦਾ ਇਹੋ ਜਿਹੇ ਲੋਕਾ ਨੂੰ ਭੋਰਾ ਅਹਿਸਾਸ ਨਹੀ ਹੁੰਦਾ ਪੇ ਮਾਂ ਪਿਉ ਨੇ ਸਾਡੇ ਤੇ ਯਕੀਨ ਕਰ ਮਾੜੇ ਹਾਲ ਖੁਦ ਦੁੱਖ ਤਕਲੀਫ ਸਹਿ ਸਾਨੂੰ ਆਜ਼ਾਦੀ ਦਿੱਤੀ ਤੇ ਸਾਨੂੰ ਸਾਡੇ ਭਵਿੱਖ ਨੂੰ ਸੁਧਾਰਨ ਦਾ ਮੋਕਾ ਦਿੱਤਾ ਪੜ੍ਹਾਈ ਕਰਨ ਲਗਾਇਆ । ਤੁਹਾਨੂੰ ਪਤਾ ਉਹਨਾ ਨੂੰ ਇਹ ਮੌਕਾ ਕਦੀ ਨਹੀਂ ਮਿਲਿਆ ਸੀ । ਤੁਸੀਂ ਆਪਣੇ ਕਾਲਜ ਦੀ ਫੀਸ ਤੇ ਕੱਪੜਿਆਂ ਦਾ ਖਰਚ ਕਦੀ ਜੋੜ ਕੇ ਦੇਖਿਆ। ਪੈਟਰੋਲ ਦਾ ਖਰਚ ਕਿਤਾਬਾ ਦਾ ਖਰਚ ਕਦੀ ਜੋੜ ਕੇ ਦੇਖਿਆ ।। ਪਤਾ ਨਹੀ ਉਹ ਗਰੀਬ ਕਿੱਥੋ ਕਿੱਥੋ ਦਾਣਾ ਚੁਗਦੇ ਤੁਹਾਡੇ ਲਈ ਕਿੰਨੇ ਲੋਕਾਂ ਤੋਂ ਮਾੜੇ ਬੋਲ ਸੁਣਦੇ ਹੋਣਗੇ । ਪਰ ਅਸੀਂ ਕੀ ਕਰਦੇ ਆ ਉਹਨਾ ਨੂੰ ਪਤਾ ਹੀ ਨਹੀ ਜਿਸ ਇੱਜਤ ਤੇ ਉਹ ਇੰਨਾ ਮਾਣ ਕਰਦੇ ਨੇ ਉਹ ਅੱਜ ਖੁਦ ਦੀ ਮਰਜ਼ੀ ਨਾਲ ਲੁੱਟ ਚੁੱਕੀ ਹੈ । ਉਹ ਨਹੀ ਜਾਣਦੇ ਜਿਸਨੂੰ ਉਹ ਸ਼ੇਰ ਪੁੱਤਰ ਸਮਝ ਰਹੇ ਨੇ ਉਹ ਇਕ ਭੇੜੀਆ ਹੈ। ਸੱਚੀਂ ਇਹੋ ਜਿਹੇ ਮਾ ਬਾਪ ਦਾ ਭੋਲਾਪਨ ਲੋੜ ਤੋ ਵੱਧ ਬੱਚਿਆਂ ਤੇ ਕੀਤਾ ਯਕੀਨ ਕੀ ਬੇਵਕੂਫੀ ਹੈ ਜਾਂ ਅਕਲ ਦੀ ਘਾਟ ਸ਼ਾਇਦ ਬੇਵਕੂਫ ਨੇ ਸਾਡੇ ਘਰ ਵਾਲੇ ਤਾਹੀ ਅਸੀ ਸਭ ਕੁੱਝ ਕਰ ਲੈਦੇ ਉਹਨਾਂ ਨੂੰ ਪਤਾ ਵੀ ਨਹੀ ਲੱਗਦਾ । ਘਰ ਵਾਲੇ ਤੇ ਬੇਵਕੂਫ ਨੇ ਅਸੀ ਕੀ ਹਾਂ ਇਹ ਹੁਣ ਤੁਸੀ ਸੋਚੋ ਅਸੀ ਰੱਬ ਜਿਹੇ ਮਾਂ ਬਾਪ ਨਾਲ ਧੋਖਾ ਕਰਦੇ ਹਾਂ ਉਹਨਾ ਦੇ ਅਰਮਾਨਾ ਦੀ ਬਲੀ ਦਿੰਦੇ ਹਾ । ਉਹਨਾ ਦੇ ਲਹੂ ਦੀ ਕਮਾਈ ਨੂੰ ਆਪਣੀ ਐਸ਼ ਲਈ ਵਰਤਦੇ ਹਾਂ।। ਪਿਆਰ ਪੈਰਾਂ ਤੋਂ ਉਪਰ ਮੂੰਹ ਤੋ ਹੇਠਾ ਕਦੀ ਨਜ਼ਰ ਨਹੀ ਜਾਣ ਦਿੰਦਾ ਸੋਚੋ ਅਸੀ ਇਹ ਕਿਸ ਪਿਆਰ ਲਈ ਕਰ ਰਹੇ ਆਂ ਹੋਟਲਾ ਵਾਲੇ ਖੁਦ ਕਹਿੰਦੇ ਨੇ ਅਸੀ ਗੰਦਗੀ ਨੂੰ ਪਰਦੇ ਵਿਚ ਰੱਖਦੇ ਹਾ।ਨਹੀ ਤੇ ਇਥੇ ਆਉਣ ਵਾਲੇ ਸ਼ਰੇਆਮ ਗੰਦ ਪਾਉਣਗੇ । ਸਬਰ ਕਰੋ ਵਿਆਹ ਦਾ ਫਿਕਰ ਘਰ ਵਾਲਿਆਂ ਨੂੰ ਵੀ ਹੈ ਤਾਹੀਂ ਉਹ ਖਰਚਾ ਕਰਦੇ ਅਸੀ ਪੈਰਾਂ ਤੇ ਹੋ ਜਾਈਏ ਤੇ ਚੰਗੀ ਥਾਂ ਵਿਆਹ ਹੋਣ ।ਤਾਂ ਜੋ ਨਰਕ ਉਹਨਾ ਨੇ ਦੇਖਿਆ ਅਸੀਂ ਨਾ ਦੇਖੀਏ। ਰੂਹ ਤੱਕ ਦਰਦ ਹੁੰਦਾ ਦੇਖਣ ਵਾਲੇ ਵੀ ਸ਼ਰਮ ਕਰ ਜਾਂਦੇ ਅਸੀਂ ਕਿਉ ਨਹੀ ਸ਼ਰਮ ਕਰਦੇ ।।ਟਲ ਜਾਵੋ ਕੁਦਰਤ ਬੜੀ ਬੇਰਹਿਮੀ ਨਾਲ ਮੋੜਦੀ ਹੈ ਸਾਡਾ ਦਿੱਤਾ ਸਾਨੂੰ ਹੀ ਮੁੜਕੇ ਮਿਲਦਾ ਹੈ। ਬੱਸ ਇਸ ਵਾਰ ਦਰਦ ਜ਼ਿਆਦਾ ਹੁੰਦਾ ਹੈ। ਧੋਖੇ ਦੇਕੇ ਕਿਸੇ ਆਪਣੇ ਨੂੰ ਬਿਗਾਨੇ ਤੋਂ ਵਫਾ ਕਿਥੇ ਮਿਲ ਸਕਦੀ ਹੈ ਜੋ ਆਪਣਿਆਂ ਦੇ ਮਿਤ ਨਾ ਹੋਏ ਸਾਡੇ ਕਿਵੇਂ ਹੋ ਜਾਣਗੇ ।।
ਗੁਰਪ੍ਰੀਤ ਸਿੰਘ ਕੰਗ
Author: Gurbhej Singh Anandpuri
ਮੁੱਖ ਸੰਪਾਦਕ