‘ਮਹਾਰਾਜਾ ਰਣਜੀਤ ਸਿੰਘ ਤੇ ਹੋਈ ਵੋਟਿੰਗ ਦੇ ਸਬੰਧ ਵਿਚ’
ਹਰਦੇਵ ਸਿੰਘ ਜੰਮੂ
ਇਸ ਸਬੰਧ ਵਿਚ ਸੰਸਾਰ ਪ੍ਰਸਿੱਧ ਬੀਬੀਸੀ (British Broadcasting Corporation)ਵਲੋਂ ਆਯੋਜਤ ਵੋਟਿੰਗ ੨੦੨੦ ਦੇ ਆਰੰਭ ਵਿਚ ਹੋਈ ਜਿਸ ਵਿਚ ੩੮% ਵੋਟਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਹਿਲਾ ਸਥਾਨ ਹਾਸਿਲ ਹੋਇਆ।
ਅਫ਼ਰੀਕਨ ਸਵਤੰਤ੍ਰਤਾ ਸੰਘਰਸ਼ ਦਾ ਆਗੂ ‘ਅਮੇਲਕਰ ਕਬਰਾਲ’ ੨੫% ਵੋਟਾਂ ਲੇ ਕੇ ਦੂਸਰੇ ਸਥਾਨ ਤੇ ਰਿਹਾ। ਦੂਜੀ ਜੰਗੇ ਅਜ਼ੀਮ (World War) ਵਿਚ ਬਰਤਾਨਿਆ ਦਾ ਆਗੂ ‘ਵਿਸਟਨ ਚਰਚਿਲ’ ੭% ਵੋਟਾਂ ਹਾਸਲ ਕਰ ਤੀਜੇ ਨੰਬਰ ਅਤੇ ਅਮਰੀਕਨ ਸਵਤੰਤ੍ਰਤਾ ਸੰਘਰਸ਼ ਦਾ ਆਗੂ ‘ਅਬਰਾਹਿਮ ਲਿੰਕਨ’ ਚੌਥੇ ਸਥਾਨ ਤੇ ਰਿਹਾ।
ਦਿਲਚਸਪ ਗ੍ਹਲ ਇਹ ਹੈ ਕਿ ਇਕ ਐਸੇ ਸਮੇਂ, ਜਿਸ ਵੇਲੇ ਕਿ ਇੰਗਲੇਂਡ, ਫ਼੍ਰਾਂਸ ਅਤੇ ਅਮਰੀਕਾ ਵਿਚ ਲੋਕਤੰਤਰੀ ਹਕੂਮਤਾਂ ਦੀ ਸਥਾਪਨਾ ਹੋ ਚੁੱਕੀ ਸੀ, ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦੇ ਪਰਿਪੇਖ ਵਿਚ, ਇਕ ‘ਨਵੇਂ ਸਹਿਣਸ਼ੀਲ ਸਮਰਾਜ’ ਦੀ ਉਸਾਰੀ ਲਈ ਪ੍ਰਸ਼ੰਸਾ ਹਾਸਲ ਕੀਤੀ।
ਵੋਟਿੰਗ ਵਾਸਤੇ ਆਗੂਆਂ ਦੀ ਨਾਮਜ਼ਦਗੀ ਸੰਸਾਰ ਦੇ ਪ੍ਰਸਿੱਧ ਇਤਹਾਸਕਾਰਾਂ ਤੋਂ ਕਰਵਾਈ ਗਈ ਜਿਨ੍ਹਾਂ ਨੇ ਆਪੋ ਆਪਣੀ ਪਸੰਦ ਦੇ ਅਜਿਹੇ ਮਹਾਨ ਆਗੂ ਨੂੰ ਨਾਮਜ਼ਦ ਕੀਤਾ ਜਿਸਨੇ ਕਿ, ਉਨ੍ਹਾਂ ਮੁਤਾਬਕ, ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਮਨੁੱਖਤਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੋਵੇ।
ਨਤੀਜਨ ਇਹਾਸਕਾਰਾਂ ਵਲੋਂ ਸੰਸਾਰ ਦੇ ਸਭ ਤੋਂ ਵੱਧ ੨੦ ਪ੍ਰਭਾਵਸ਼ਾਲੀ ਆਗੂਆਂ ਦੀ ਨਾਮਜ਼ਦਗੀ ਹੋਈ ਜਿਨ੍ਹਾਂ ਵਿਚ ਅਕਬਰ ਮਹਾਨ, ਫ਼੍ਰਾਂਸ ਦੀ ਆਗੂ ‘ਜਾਨ ਆਫ਼ ਆਰਕ’ ਰੂਸ ਦੀ ਮਹਾਨ ਮਹਾਰਾਣੀ ‘ਕੈਥਰੀਨ’ ਵਰਗੇ ਸੰਸਾਰ ਭਰ ਦੇ ਹੋਰ ਆਗੂ ਵੀ ਸ਼ਾਮਲ ਸਨ। ਨਾਮਜ਼ਦਗੀ ਉਪਰੰਤ ਹੋਈ ਵੋਟਿਗ ਵਿਚੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਡੇ ਫ਼ਰਕ ਨਾਲ ਪਹਿਲਾ ਸਥਾਨ ਪ੍ਰਾਪਤ ਹੋਇਆ।
ਇਤਨੇ ਵੱਡੇ ਫ਼ਰਕ ਨੂੰ ਵੇਖਦੇ ਹੇਏ ਬੀਬੀਸੀ ਦੇ ਐਡੀਟਰ ਮਾਟ ਏਲਟਨ ਨੂੰ ਕਹਿਣਾ ਪਿਆ ਕਿ; “ਰਣਜੀਤ ਸਿੰਘ ਦੀ ਅਗਵਾਈ ੨੧ਵੀਂ ਸਦੀ ਵਿਚ ਵੀ ਸੰਸਾਰ ਭਰ ਦੇ ਲੋਕਾਂ ਨੂੰ ਪ੍ਰੇਰਣਾ ਦੇ ਹਰੀ ਹੈ!” “ਅਤੇ ਇਕ ਵੈਸ਼ਵਿਕ ਰਾਜਨੀਤੀ ਦੇ ਤਨਾਅ ਦੇ ਸਮੇਂ ਇਹ ਦੱਸਣ ਯੋਗ ਹੈ ਕਿ ਰਣਜੀਤ ਸਿੰਘ ਦੇ ਰਾਜ ਦੀ ਵਿਆਖਿਆ ਸਹਿਣਸ਼ੀਲਤਾ ਦੇ ਆਦਰਸ਼ਾਂ, ਅਜ਼ਾਦੀ ਅਤੇ ਸਹਿਯੋਗ ਦੇ ਰਾਜ ਵਜੋਂ ਹੋਈ ਹੈ”
ਇਹ ਵੀ ਸਵੀਕਾਰ ਕੀਤਾ ਗਿਆ ਕਿ ਰਣਜੀਤ ਸਿੰਘ ਸਿਰਫ਼ ਇਕ ਜੇਤੂ ਜੋਧਾ ਹੀ ਨਹੀਂ ਬਲਕਿ ਉਸ ਤੋਂ ਵੱਧ ਸੀ।ਕਿਹਾ ਗਿਆ ਕਿ ਜਿਸ ਵੇਲੇ ਕਿ ਭਾਰਤ ਉੱਪ ਮਹਾਵੀਪ ਸਮਰਾਜੀ ਪ੍ਰਤੀਸਪਰਦਾ, ਧਾਰਮਕ ਸੰਘਰਸ਼ ਅਤੇ ਲੜ੍ਹਾਈਆਂ ਤੋਂ ਗ੍ਰਸਤ ਸੀ ਉਸ ਸਮੇਂ ਰਣਜੀਤ ਸਿੰਘ ਟਿਕਾਅ, ਉਂਨਤੀ ਅਤੇ ਸਹਿਣਸ਼ੀਲਤਾ ਨੂੰ ਇਕ ਕਰਨ ਵਾਲੀ ਤਾਕਤ ਸੀ ਜਿਸ ਕਰਕੇ ਉਸਦੇ ਰਾਜ ਦੇ ਮਾਡਲ ਦੀ ਮਿਸਾਲ ਤੋਂ ਅੱਜ ਵੀ ਲਾਭ ਲਿਆ ਜਾ ਸਕਦਾ ਹੈ।
ਹਰਦੇਵ ਸਿੰਘ-੨੫.੦੭.੨੦੨੧(ਜੰਮੂ)
Author: Gurbhej Singh Anandpuri
ਮੁੱਖ ਸੰਪਾਦਕ