57 Views
ਪ੍ਰਿੰਸੀਪਲ ਸਰਵਣ ਸਿੰਘ
ਸਾਡੇ ਪਿੰਡ ਚਕਰ ਦੀ ਧੀ ਸਿਮਰਨਜੀਤ ਕੌਰ ਬਾਠ ਜਿਸ ਦਾ ਨਿੱਕਾ ਨਾਂ ‘ਸਿਮਰ ਚਕਰ’ ਹੈ, 60 ਕਿੱਲੋ ਵਜ਼ਨ ਵਰਗ ਵਿਚ ਟੋਕੀਓ ਓਲੰਪਿਕਸ ਦੇ 32 ਮੁੱਕੇਬਾਜ਼ਾਂ ਵਿਚੋਂ ਪਹਿਲੇ ਮੁਕਾਬਲੇ ਵਿਚ ਬਾਈ ਮਿਲਣ ਨਾਲ 16 ਮੁੱਕੇਬਾਜ਼ਾਂ ਵਿਚ ਆ ਗਈ ਹੈ। ਕੁਝ ਮਹੀਨੇ ਪਹਿਲਾਂ ਜਿੰਨਾ ਘਾਟਾ ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਨਾਲ ਪਿਆ ਸੀ ਓਨਾ ਲਾਭ ਬਾਈ ਮਿਲਣ ਨਾਲ ਹੋ ਗਿਆ। ਹੁਣ ਉਸ ਦਾ ਮੁਕਾਬਲਾ 30 ਜੁਲਾਈ ਨੂੰ ਉਸ ਮੁੱਕੇਬਾਜ਼ ਨਾਲ ਹੋਵੇਗਾ ਜੋ ਪਹਿਲਾ ਮੁਕਾਬਲਾ ਜਿੱਤ ਕੇ ਆਵੇਗੀ। ਜੇਕਰ ਉਹ ਦੋ ਰਾਊਂਡ ਜਿੱਤ ਜਾਵੇ ਤਾਂ ਓਲੰਪਿਕ ਖੇਡਾਂ ਦਾ ਮੈਡਲ ਪੱਕਾ ਹੋ ਸਕਦਾ ਹੈ। ਆਓ ਸ਼ੁਭ ਇਛਾਵਾਂ ਦੇਈਏ ਕਿ ਬਾਪ ਵਿਹੂਣੀ ਇਕ ਗਰੀਬ ਕਿਸਾਨ ਦੀ ਧੀ ਜਿੱਤ ਮੰਚ ’ਤੇ ਚੜ੍ਹੇ ਅਤੇ ਆਪਣਾ, ਪਿੰਡ ਦਾ, ਪੰਜਾਬ ਦਾ ਤੇ ਦੇਸ਼ ਦਾ ਨਾਂ ਰੋਸ਼ਨ ਕਰੇ।
Author: Gurbhej Singh Anandpuri
ਮੁੱਖ ਸੰਪਾਦਕ