ਜਲੰਧਰ – 30 ਅਗਸਤ ( ਤਰਨਜੋਤ ਸਿੰਘ ) ਟੀ ਸੀਰੀਜ ਕੰਪਨੀ ਦੇ ਯੂ ਟੀਊਬ ਚੈਨਲ ਤੇ ਯਾਰੀਆਂ 2 ਦੇ ਰਿਲੀਜ਼ ਕੀਤੇ ਗਏ ਇੱਕ ਗੀਤ ਵਿੱਚ ਇੱਕ ਕਲੀਨ ਸ਼ੇਵ ਅਦਾਕਾਰ ਵੱਲੋਂ ਸਿੱਖ ਕਕਾਰਾ ਗਾਤਰਾ ਅਤੇ ਕਿਰਪਾਨ ਪਾ ਕੇ ਇੱਕ ਇੱਕ ਗੀਤ ਗਾਇਆ ਗਿਆ ਹੈ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕੀਤਾ ਗਿਆ ਹੈ। ਉਸ ਸੰਬੰਧ ਵਿਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਇਕ ਪ੍ਰਤੀਨਿਧੀ ਮੰਡਲ ਥਾਣਾ ਡਵੀਜ਼ਨ ਨੰਬਰ 4. ਦੇ
S.H.O ਅਸ਼ੋਕ ਕੁਮਾਰ ਸ਼ਰਮਾ ਨੂੰ ਮਿਲ ਕੇ ਇੱਕ ਦਰਖਾਸਤ ਫਿਲਮ ਦੇ ਨਿਰਮਾਤਾ,ਅਦਾਕਾਰਾ ਅਤੇ ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਰਖਾਸਤ ਦਿੱਤੀ ਗਈ ਦਰਖ਼ਾਸਤ ਦੇਣ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ,ਗੁਰਵਿੰਦਰ ਸਿੰਘ ਨਾਗੀ,ਪਲਵਿੰਦਰ ਸਿੰਘ ਬਾਬਾ, ਅਮਨਦੀਪ ਸਿੰਘ ਬੱਗਾ,ਹਰਪਾਲ ਸਿੰਘ ਪਾਲੀ ਚੱਢਾ,ਹਰਪ੍ਰੀਤ ਸਿੰਘ ਰੌਬਿਨ,ਮਨਮਿੰਦਰ ਸਿੰਘ ਭਾਟੀਆ, ਮੇਜਰ ਸਿੰਘ ਅਤੇ ਲਲਿਤ ਧੀਮਾਨ ਸ਼ਾਮਿਲ ਸਨ ਇਸ ਮੌਕੇ ਤੇ ਬੋਲਦਿਆਂ ਉਕਤ ਲੀਡਰਾਂ ਨੇ ਕਿਹਾ ਕਿ ਕਦੀ ਸਿੱਖੀ ਕਕਾਰਾਂ ਦਾ ਅਤੇ ਕਦੀ ਸਿੱਖਾਂ ਦੀ ਦਸਤਾਰ ਦਾ ਮਜਾਕ ਬਣਾਉਣਾ ਅਤੇ ਉਸ ਨੂੰ ਫਿਲਮਾਉਣਾ ਰਿਵਾਜ਼ ਬਣ ਗਿਆ ਹੈ ਅਸੀਂ ਇਹੋ ਜਿਹੇ ਅਨਸਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਸਿੱਖ ਕੌਮ ਪੁਰਾਤਨ ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਸਿੱਖ ਕਦੇ ਵੀ ਗੁਰੂ ਸਾਹਿਬ ਅਤੇ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਕਕਾਰਾਂ ਦੇ ਦਸਤਾਰ ਦੀ ਸ਼ਾਮ ਦੇ ਖ਼ਿਲਾਫ਼ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕਰ ਸਕਦੇ। ਇਸ ਮੌਕੇ ਥਾਣਾ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਯਕੀਨ ਦਿਵਾਇਆ ਕਿ ਉੱਚ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲੈ ਆਂਦਾ ਗਿਆ ਹੈ ਸਾਰੇ ਪੱਖ ਵਿਚਾਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ