ਆਦਮਪੁਰ 5 ਸਤੰਬਰ(ਤਰਨਜੋਤ ਸਿੰਘ ) ਲਾਇਨ ਕਲੱਬ ਵਲੋਂ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਿੰਸੀਪਲ ਰਣਜੀਤ ਸਿੰਘ ਦੂਹੜੇ, ਮੈਡਮ ਅੰਮ੍ਰਿਤਪਾਲ ਕੌਰ, ਮਾਸਟਰ ਸੁਬੇਗ ਸਿੰਘ, ਸੇਵਾਮੁਕਤ ਮਾਸਟਰ ਓਂਕਾਰ ਸਿੰਘ , ਮੈਡਮ ਨੀਲਮ ਰਾਣੀ ਨੂੰ ਉਨਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਈਆਂ ਨਵੀਆਂ ਪੈੜਾਂ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਕਾਰਜ ਸਾਧਕ ਅਫਸਰ ਰਾਮਜੀਤ ਨੇ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਬੱਚਿਆਂ ਦੇ ਸੁਨਿਹਰੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਦੇਸ਼ ਦੇ ਨਿਰਮਾਣ ਦੀ ਮਜਬੂਤ ਨੀਂਹ ਨੂੰ ਤਿਆਰ ਕਰਦੇ ਹਨ। ਲਾਇਨ ਕਲੱਬ ਦੇ ਪ੍ਰਧਾਨ ਅਕਸ਼ੈਦੀਪ ਸ਼ਰਮਾ ਨੇ ਕਿਹਾ ਕਿ ਅੱਜ ਅਸੀਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਨਮਨ ਕਰਦੇ ਹਾਂ ਜਿਹਨਾਂ ਆਪਣੇ ਸੇਵਕਾਲ ਅਤੇ ਸੇਵਾਮੁਕਤ ਹੋਣ ਤੋਂ ਬਾਦ ਵੀ ਸਿਖਿਆ ਖੇਤਰ ਨਾਲ ਜੁੜੇ ਰਹਿ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ।
ਸਮਾਗਮ ਦੌਰਾਨ ਸਕੂਲ ਚੇਅਰਮੈਨ ਜਗਦੀਸ਼ ਲਾਲ , ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਸ਼ੁਸ਼ਮਾ ਵਰਮਾ ਨੇ ਵੀ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕੀਤਾ ਉੱਥੇ ਬੱਚਿਆਂ ਨੂੰ ਖ਼ਾਸਤੌਰ ਤੇ ਅਧਿਆਪਕਾਂ ਵੱਲੋਂ ਵਿਖਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਮੌਕੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ । ਇਸ ਮੌਕੇ ਸਕੱਤਰ ਜੈਮਿਨੀ ਜੱਗੀ, ਖ਼ਜ਼ਾਨਚੀ ਰਾਜੀਵ ਸਿੰਗਲਾ, ਪੀਆਰਓ ਹਰਵਿੰਦਰ ਕੁਮਾਰ,ਰਾਜ ਕੁਮਾਰ ਪਾਲ, ਰਾਜਿੰਦਰ ਪ੍ਰਸ਼ਾਦ, ਅੰਮ੍ਰਿਤਪਾਲ ਸਿੰਘ , ਕੁਲਬੀਰ ਸਿੰਘ,ਵਿਕਰਮ ਟੰਡਨ ਤੋਂ ਇਲਾਵਾ ਸਕੂਲ ਸਟਾਫ ਅਤੇ ਬੱਚੇ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ