Home » ਅਪਰਾਧ » ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਉਤਾਰਨ ਵਾਲਿਆਂ ਤੇ ਸਿੱਖ ਜਥੇਬੰਦੀਆਂ ਨੇ ਦਰਜ ਕਰਵਾਇਆ ਪਰਚਾ

ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਉਤਾਰਨ ਵਾਲਿਆਂ ਤੇ ਸਿੱਖ ਜਥੇਬੰਦੀਆਂ ਨੇ ਦਰਜ ਕਰਵਾਇਆ ਪਰਚਾ

44 Views

ਜਲੰਧਰ 8 ਅਕਤੂਬਰ ( ਤਰਨਜੋਤ ਸਿੰਘ ) ਅੱਜ ਬਸਤੀ ਐਡਾ ਵਿਖੇ ਇੱਕ ਰਿਕਸ਼ੇ ਵਾਲੇ ਦੀ ਮਦਦ ਲਈ ਪਹੁੰਚੇ ਇੱਕ ਸਿੱਖ ਨੌਜਵਾਨ ਗਗਨਦੀਪ ਸਿੰਘ ਜੋ ਕਿ ਬਸਤੀ ਅੱਡੇ ਤੇ ਅਲੂਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਮੁਹੱਲਾ ਇਸਲਾਮਾਬਾਦ ਨੇੜੇ ਸ਼ਕਤੀ ਨਗਰ ਵਿਖੇ ਰਹਿੰਦਾ ਹੈ ਨੂੰ ਜੋ ਵਿਅਕਤੀ ਰਿਕਸ਼ੇ ਵਾਲੇ ਨੂੰ ਕੁੱਟ ਰਹੇ ਸਨ ਉਹਨਾਂ ਨੇ ਬੁਰੀ ਤਰ੍ਹਾਂ ਗਗਨਦੀਪ ਸਿੰਘ ਨੂੰ ਕੁੱਟਿਆ ਅਤੇ ਉਸਦੀ ਦਸਤਾਰ ਉਤਾਰ ਦਿੱਤੀ ਕੁਟ-ਕੁਟ ਕੇ ਉਸ ਨੂੰ ਖੂਨ ਨਾਲ ਲੱਥ-ਪੱਥ ਕਰ ਦਿੱਤਾ।ਇਸ ਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਅਤੇ ਆਗਾਜ ਐਨਜੀਓ ਨੂੰ ਮਿਲੀ ਤਾਂ ਦੋਨਾਂ ਜਥੇਬੰਦੀਆਂ ਨੇ ਆਗੂ ਤੁਰੰਤ ਉੱਥੇ ਪਹੁੰਚੇ ਅਤੇ ਗਗਨਦੀਪ ਸਿੰਘ ਨਾਮੀ ਨੌਜਵਾਨ ਨੂੰ ਨਾਲ ਲਿਜਾ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਉਸ ਤੋਂ ਬਾਅਦ ਦੋਨੋਂ ਜਥੇਬੰਦੀਆਂ ਦੇ ਆਗੂ ਪੁਲਿਸ ਡਿਵੀਜ਼ਨ ਨੰਬਰ 4 ਪਹੁੰਚੇ ਉੱਥੇ ਮੌਜੂਦ ਗੁਰਪ੍ਰੀਤ ਸਿੰਘ ਏਸੀਪੀ ਜੋ ਪੁਲਿਸ ਡਿਵੀਜ਼ਨ ਨੰਬਰ 4 ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ ਨੂੰ ਸਾਰੀ ਦੁਰਘਟਨਾ ਬਾਰੇ ਵਿਸਥਾਰ ਪੂਰਵਕ ਦੱਸਿਆ ਉਹਨਾਂ ਨੇ ਆਪਣੇ ਉੱਚ ਅਫਸਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਦੋਸ਼ੀਆਂ ਤੇ FIR ਨੰ: 93, ਧਾਰਾ 295ਏ,323,506,451,34 ਅਧੀਨ ਪਰਚਾ ਦਰਜ ਕਰਕੇ ਦੋਸ਼ੀਆਂ ਵਿੱਚੋਂ ਇੱਕ ਵਿਨੋਦ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਮੌਕੇ ਤੇ ਪਹੁੰਚੇ ਸਿੱਖ ਆਗੂਆਂ ਤਜਿੰਦਰ ਸਿੰਘ ਪ੍ਦੇਸੀ,ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿੱਟੀ ਅਤੇ ਅਮਰਜੀਤ ਸਿੰਘ ਮੰਗਾ ਨੇ ਕਿਹਾ ਜਲੰਧਰ ਵਿੱਚ ਕਿਸੇ ਵੀ ਵਿਅਕਤੀ ਨੂੰ ਸਿੱਖ ਕਕਾਰਾ,ਦਸਤਾਰ,ਗੁਰੂ ਸਾਹਿਬਾਨਾਂ ਅਤੇ ਮਹਾਂਪੁਰਖਾਂ ਬਾਰੇ ਊਲ ਜਲੂਲ ਬੋਲਣ ਦੀ ਆਗਿਆ ਹਰਗਿਜ਼ ਨਹੀ ਦਿੱਤੀ ਜਾਵੇਗੀ ਦੌਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ।ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਚੱਡਾ,ਅਮਨਦੀਪ ਸਿੰਘ ਬੱਗਾ,ਕਮਲਜੀਤ ਸਿੰਘ ਵਰਦੀ ਹਾਊਸ,ਜਸਪ੍ਰੀਤ ਸਿੰਘ ਜੱਸੀ,ਸੁਖਜੀਤ ਸਿੰਘ ਅਤੇ ਜਸਵਿੰਦਰ ਸਿੰਘ ਜੱਸੀ ਅਤੇ ਗਗਨਦੀਪ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਅਤੇ ਹੋਰ ਰਿਸ਼ਤੇਦਾਰ ਪਹੁੰਚੇ ਹੋਏ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?