ਵਿਚੈਂਸਾ (ਇਟਲੀ) 8 ਅਕਤੂਬਰ ( ਦਲਵੀਰ ਕੈਂਥ ) ਦੇਸ਼-ਵਿਦੇਸ਼ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ਼ ਸਿੱਖੀ ਪ੍ਰਚਾਰ ਕਰਨ ਵਾਲੀ ਸਿਰਮੌਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ,ਗੁਰਬਾਣੀ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਲਈ ਬੱਚਿਆਂ ਦੇ ਵਿਸ਼ੇਸ਼ “ਗੁਰਮਤਿ ਗਿਆਨ ਮੁਕਾਬਲੇ” ਮਿਤੀ 15 ਅਕਤੂਬਰ ਨੂੰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਕਿਆਂਪੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਇਟਲੀ ਸੰਸਥਾਂ ਦੇ ਪ੍ਰਬੰਧਕੀ ਸੇਵਾਦਾਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਗੌਰਵਮਈ ਸਿੱਖ ਵਿਰਸੇ ਨਾਲ਼ ਜੋੜੀ ਰੱਖਣ ਦੇ ਮੰਤਵ ਦੇ ਨਾਲ਼ 5 ਸਾਲ ਵਰਗ ਤੋਂ ਲੈ ਕੇ ਵੱਖ ਵੱਖ ਵਰਗਾਂ ਦੀਆਂ ਉਮਰਾਂ ਦੇ ਬੱਚਿਆਂ ਦੇ ਇਹ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਸਿਲੇਬਸ www culturasikh.com ਉਪਲਬਧ ਹੈ।
ਬੱਚਿਆਂ ਨੂੰ ਹੌਂਸਲਾ ਅਫਜਾਈ ਦੇ ਲਈ ਵਿਸ਼ੇਸ਼ ਤੌਰ ਤੇ ਟ੍ਰਾਫੀਆਂ ਦੇ ਨਾਲ਼ ਸਨਮਾਨਿਤ ਕੀਤਾ ਜਾਵੇਗਾ।ਪ੍ਰਬੰਧਕਾਂ ਨੇ ਇਟਲੀ ਦੇ ਸਾਰੇ ਮਾਪਿਆਂ ਨੂੰ ਨਿਮਰਤਾ ਸਾਹਿਤ ਇਹ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨਾਂ ਗਿਆਨ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ।
Author: Gurbhej Singh Anandpuri
ਮੁੱਖ ਸੰਪਾਦਕ