ਇਟਲੀ 16 ਅਕਤੂਬਰ ( ਦਲਵੀਰ ਕੈਂਥ ) ਸਿੱਖੀ ਪ੍ਰਚਾਰ ਤੇ ਪ੍ਰਸਾਰ ਨੂੰ ਸਮੱਰਪਿਤ ਇਟਲੀ ਦੀ ਸੰਸਥਾ “ਕਲਤੂਰਾ ਸਿੱਖ ਇਟਲੀ” ਦੁਆਰਾ ਬੱਚਿਆਂ ਨੂੰ ਗੁਰਬਾਣੀ,ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਦੇ ਮੰਤਵ ਦੇ ਨਾਲ਼ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਵੱਖ ਵੱਖ ਉਮਰ ਦੇ ਚਾਰ ਭਾਗਾ ਵਿੱਚ ਕਰਵਾਏ ਗਏ ਇਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹਪੂਰਵਕ ਢੰਗ ਦੇ ਨਾਲ਼ ਪ੍ਰੀਖਿਆਵਾਂ ਵਿੱਚ ਭਾਗ ਲਿਆ।
ਗਰੁੱਪ ਏ ਵਿੱਚ ਪਹਿਲਾ ਸਥਾਨ ਹਰਮਨਜੌਤ ਸਿੰਘ ਦੂਜਾ ਸਥਾਨ ਗੁਰਲੀਨ ਕੌਰ, ਗਰੁੱਪ ਬੀ ਵਿੱਚ ਪਹਿਲਾ ਸਥਾਨ ਗੁਰਮਨ ਕੌਰ ਦੂਜਾ ਸਥਾਨ ਗੁਰਲੀਨ ਕੌਰ ਤੀਸਰਾ ਸਥਾਨ ਅਗਮਪ੍ਰੀਤ ਸਿੰਘ ਗਰੁੱਪ ਸੀ ਵਿੱਚ ਪਹਿਲਾ ਸਥਾਨ ਸਹਿਜਪ੍ਰੀਤ ਸਿੰਘ ਦੂਜਾ ਸਥਾਨ ਗੁਰਨੂਰ ਕੌਰ ਤੀਸਰਾ ਸਥਾਨ ਖੁਸ਼ਲੀਨ ਕੌਰ ਗਰੁੱਪ ਡੀ ਵਿੱਚ ਪਹਿਲਾ ਸਥਾਨ ਹਰਜੋਤਦੀਪ ਸਿੰਘ ਦੂਜਾ ਸਥਾਨ ਸਾਹਿਬਜੀਤ ਸਿੰਘ ਅਤੇ ਖੁਸ਼ਦੀਪ ਸਿੰਘ ਤੀਸਰਾ ਸਥਾਨ ਜਗਦੀਪ ਸਿੰਘ ਨੇ ਪ੍ਰਾਪਤ ਕੀਤਾ। ਇਨਾਂ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲਿਆ ਬੱਚਿਆ ਨੂੰ ਸ਼ਾਨਦਾਰ ਟ੍ਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਹੱਰ ਬੱਚੇ ਨੂੰ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਅਤੇ ਉਨਾਂ ਦੀ ਖੂਬ ਹੌਂਸਲਾ ਅਫਜਾਈ ਕੀਤੀ ਗਈ। ਕਲਤੂਰਾ ਸਿੱਖ ਇਟਲੀ ਦੁਆਰਾ ਕਰਵਾਏ ਇਸ ਮਹਾਨ ਉਪਰਾਲੇ ਦੀ ਦੇਸ਼-ਵਿਦੇਸ਼ ਅੰਦਰ ਵਸਦੀ ਸਿੱਖ ਸੰਗਤ ਦੁਆਰਾ ਭਰਪੂਰ ਸ਼ਾਲਾਘਾ ਵੀ ਕੀਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਆਈਆ ਸੰਗਤਾਂ ਅਤੇ ਭਾਗ ਲੈਣ ਵਾਲਿਆ ਬੱਚਿਆ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ