ਮੁਹਾਲੀ 20 ਨਵੰਬਰ ( ਯਾਦਵਿੰਦਰ ਸਿੰਘ ) ਸ਼ਹੀਦੀ ਪਹਿਰੇ ਜਥਾ ਅਤੇ ਇੰਟਰਨੈਸ਼ਨਲ ਉਦਾਸੀਨ ਟਕਸਾਲ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਦੇਸ਼ ਵਿਦੇਸ਼ ਦੀਆਂ ਪੰਥਕ ਸ਼ਖਸੀਅਤਾਂ ਹਾਜਰ ਹੋਈਆਂ। ਮੁਹਾਲੀ ਅੰਦਰ ਆਉਦੇ ਚੱਪੜ ਚਿੜੀ ਸਥਿਤ ਗੁਰਦੁਆਰਾ ਫਤਹਿ ਜੰਗ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿੰਨਾ ਦੇ 19 ਤਰੀਕ ਨੂੰ ਭੋਗ ਪਾਏ ਗਏ। ਭੋਗਾਂ ਉਪਰੰਤ ਵੱਖ ਵੱਖ ਪੰਥਕ ਸ਼ਖਸੀਅਤਾਂ ਨੇ ਕੀਰਤਨ ਦੁਆਰਾ ਹਾਜਰੀ ਭਰੀ। ਇਹ ਸਮਾਗਮ ਸ਼ਹੀਦ ਸ਼ਾਮ ਸਿੰਘ ਅਟਾਰੀ ਯੂਥ ਕਲੱਬ ਅਤੇ ਸ਼ਹੀਦੀ ਪਹਿਰੇ ਜਥੇ ਵੱਲੋਂ ਕਰਵਾਏ ਜਾ ਰਹੇ ਆਨਲਾਇਨ ਗਤਕਾ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਵਾਸਤੇ ਕਰਵਾਏ ਗਏ। ਇਸ ਮੌਕੇ ਪੰਥਕ ਕਵੀਸ਼ਰ ਡਾ ਗੁਰਸੇਵਕ ਸਿੰਘ ਪੱਧਰੀ ਦੀਆਂ ਲੱਗ ਭੱਗ ਦੋ ਦਹਾਕਿਆਂ ਦੀਆਂ ਪੰਥਕ ਸੇਵਾਵਾਂ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਉਪਰਾਲਾ ਭਾਈ ਗੁਰਪ੍ਰੀਤ ਸਿੰਘ ਉਦਾਸੀ ਕੈਲੀਫੋਰਨੀਆ ਅਤੇ ਸ਼ਹੀਦੀ ਪਹਿਰੇ ਜਥੇ ਵੱਲੋਂ ਕੀਤਾ ਗਿਆ।
ਇਸ ਤੋ ਇਲਾਵਾ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ ਕੱਪਾਂ ਨਾਲ ਅਤੇ ਨਕਦ ਇਨਾਮ ਨਾਲ ਨਿਵਾਜਿਆ ਗਿਆ ਇਸ ਤੋ ਇਲਾਵਾ ਗਤਕਾ ਉਸਤਾਦ ਭਾਈ ਯਾਦਵਿੰਦਰ ਸਿੰਘ ਪੱਧਰੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਢੇ ਪੰਜ ਫੁੱਟ ਦੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਨੂੰ ਸ਼ਹੀਦੀ ਪਹਿਰੇ ਜਥੇ ਵੱਲੋਂ ਸ਼੍ਰੀ ਸਾਹਿਬ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੰਤ ਕਰਤਾਰ ਸਿੰਘ ਜੀ ਦਿੱਲੀ ਵਾਲੇ ਭਾਈ ਕਸ਼ਮੀਰ ਸਿੰਘ ਜੀ ਸਾਬਕਾ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਅਮਰਜੀਤ ਸਿੰਘ ਜੀ ਫਰੀਦਪੁਰ ਵਾਲੇ ਰਾਗੀ ਜਥਾ ਭਾਈ ਤਰਨਬੀਰ ਸਿੰਘ। ਭਾਈ ਦਿਲਬਾਗ ਸਿੰਘ ਕੌਲੋਵਾਲ ਯੂ ਐਸ ਏ ਵਾਲੇ ਭਾਈ ਜੰਗਜੀਤ ਸਿੰਘ ਕੌਲੋਵਾਲ ਗਤਕਾ ਉਸਤਾਦ ਭਾਈ ਯਾਦਵਿੰਦਰ ਸਿੰਘ ਪੱਧਰੀ ਭਾਈ ਜਗਪ੍ਰੀਤ ਸਿੰਘ ਸ਼ਹੀਦੀ ਪਹਿਰੇ ਜਥਾ ਭਾਈ ਸੁਖਦੇਵ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਹਿ ਜੰਗ ਸਾਹਿਬ ਰਾਗੀ ਜਥਾ ਹਰਨੂਰ ਕੌਰ ਭਾਈ ਕਰਮ ਸਿੰਘ ਰਾਜਪੁਰਾ ਹਾਜਰ ਸਨ । ਇਸ ਮੌਕੇ ਲੰਗਰ ਦੀ ਸੇਵਾ ਕਾਰਸੇਵਾ ਬਾਬਾ ਜਗਤਾਰ ਸਿੰਘ ਦਿੱਲੀ ਵਾਲਿਆਂ ਵੱਲੋਂ ਕੀਤੀ ਗਈ।