ਅਟਾਰੀ 9 ਦਸੰਬਰ ( ਯਾਦਵਿੰਦਰ ਸਿੰਘ ਪੱਧਰੀ ) ਪੋਹ ਦੇ ਮਹੀਨੇ ਦੇ ਸ਼ਹੀਦਾਂ ਨੂੰ ਮੁੱਖ ਰੱਖ ਕੇ ਅਰੰਭੇ ਗਏ ਗੁਰਮਤਿ ਮੁਕਾਬਲੇ ਅਤੇ ਸਮਾਗਮ ਅੱਜ ਤੀਸਰੇ ਦਿੰਨ ਸਮਾਪਤ ਹੋ ਗਏ। ਦੋ ਦਿੰਨ ਗੁਰਮਤਿ ਮੁਕਾਬਲੇ ਹੋਏ। ਨੌ ਤਰੀਕ ਨੂੰ ਇਨਾਮ ਵੰਡ ਸਮਾਗਮ ਹੋਏ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਕਰਕੇ ਜਪੁ ਜੀ ਸਾਹਿਬ ਦੇ ਜਾਪ ਕੀਤੇ ਗਏ। ਉਪਰੰਤ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਕਵੀਸ਼ਰੀ ਕਵਿਤਾਵਾਂ ਲੈਕਚਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਉਪਰੰਤ ਭਾਈ ਯਾਦਵਿੰਦਰ ਸਿੰਘ ਪੱਧਰੀ ਨੇ ਗੁਰਮਤਿ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਤੇ ਆਏ ਬੱਚਿਆਂ ਦੇ ਨਾਮ ਅਨਾਉਸ ਕੀਤੇ ਤੇ ਸਮੂਹ ਪ੍ਰਬੰਧਕ ਕਮੇੇਟੀ ਨੇ ਬੱਚਿਆਂ ਨੂੰ ਇਨਾਮ ਵੰਡੇ ਜਿੰਨਾ ਵਿੱਚ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਕਵੀਸ਼ਰ। ਕਮੇਟੀ ਮੈਂਬਰ ਸਰਪੰਚ ਸਕੱਤਰ ਸਿੰਘ ਬਾਗੜੀਆਂ ਹਰਯੋਧਬੀਰ ਸਿੰਘ ਅਟਾਰੀ ਬਾਬਾ ਭਜਨ ਸਿੰਘ ਅਟਾਰੀ ਸੁਖਰਾਜ ਸਿੰਘ ਸੋਹਲ ਬੱਚੀਵਿੰਡ ਸ਼ਰਨਪਾਲ ਸਿੰਘ ਬੱਚੀਵਿੰਡ ਨਿਸ਼ਾਨ ਸਿੰਘ ਕੌਲੋਵਾਲ ਦਿਲਬਾਗ ਸਿੰਘ ਯੂ ਐਸ ਏ ਕੌਲੋਵਾਲ ਆਦਿ ਹਾਜਰ ਸਨ। ਮਾਨ ਸਨਮਾਨ ਦੀ ਸਮੁੱਚੀ ਸੇਵਾ ਸ਼ਹੀਦੀ ਪਹਿਰੇ ਜਥੇ ਵੱਲੋਂ ਕੀਤੀ ਗਈ।ਇਸ ਤੋ ਇਲਾਵਾ ਕੁਝ ਖਾਸ ਸ਼ਖਸ਼ੀਅਤਾਂ ਵੀ ਪਹੁੰਚੀਆਂ ਜਿੰਨਾ ਵਿੱਚ ਮਾਸਟਰ ਜਸਵੰਤ ਸਿੰਘ ਘਰਿੰਡਾ ਭਾਈ ਮਲਕੀਤ ਸਿੰਘ ਨੂਰਪੁਰੀ ਪੰਥਕ ਕਵੀਸ਼ਰ ਭਾਈ ਗੁਰਜੀਤ ਸਿੰਘ ਤੱਲੇ ਸੁਖਰਾਜ ਸਿੰਘ ਅਜਾਦ ਕਵੀਸ਼ਰ ਜਥਾ।ਪੰਜਾਬ ਸਿੰਘ ਹੇਤਮਪੁਰਾ ਸੈਕਟਰੀ ਹਰਵਿੰਦਰ ਸਿੰਘ ਆਦਿ ਸ਼ਾਮਲ ਸਨ। ਅਕੈਡਮੀ ਦੇ ਵਿਦਿਆਰਥੀ ਭਾਈ ਬਿਕਰਮਜੀਤ ਸਿੰਘ ਕੱਕੜ ਗਗਨਦੀਪ ਸਿੰਘ ਕੱਕੜ ਮਹਿਕਦੀਪ ਸਿੰਘ ਘਰਿੰਡੀ ਪਰਮੇਸ਼ਰਜੀਤ ਸਿੰਘ ਭਾਈ ਮੇਜਰ ਸਿੰਘ ਅਟਾਰੀ ਅੰਸ਼ਦੀਪ ਸਿੰਘ ਅਟਾਰੀ ਪ੍ਰਿਤਪਾਲ ਸਿੰਘ ਪੱਧਰੀ ਜੋਬਨਦੀਪ ਸਿੰਘ ਪ੍ਰਭਦੀਪ ਸਿੰਘ ਸਹਿਜਪਰੀਤ ਸਿੰਘ ਅਰਮਾਨਦੀਪ ਸਿੰਘ ਡੱਲੇਕੇ ਨੇ ਬਹੁਤ ਤਨਦੇਹੀ ਨਾਲ ਸਮੁੱਚੀ ਸੇਵਾ ਕੀਤੀ। ਭਾਈ ਯਾਦਵਿੰਦਰ ਸਿੰਘ ਪੱਧਰੀ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਤੇ ਕਮੇਟੀ ਮੈਂਬਰਾਂ ਦਾ ਸਨਮਾਨ ਕੀਤਾ। ਅਖੀਰ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ
Author: Gurbhej Singh Anandpuri
ਮੁੱਖ ਸੰਪਾਦਕ