ਕਪੂਰਥਲਾ / ਭੁਲੱਥ 1 ਜਨਵਰੀ 2024 ( ਗੁਰਦੇਵ ਸਿੰਘ ਅੰਬਰਸਰੀਆ ) ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ) ਵਲੋਂ ਕਰਵਾਏ ਗਏ 6ਵੇਂ ਮਹਾਨ ਗੁਰਮਤਿ ਸਮਾਗਮ ਅਤੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਪਿੰਡ ਭੁਲੱਥ, ਪੰਡੋਰੀ ਅਰਾਈਆ, ਖੱਸਣ, ਟਾਂਡੀ ਦਾਖਲੀ (ਕਪੂਰਥਲਾ), ਰਾਜਪੁਰ (ਭੋਗਪੁਰ), ਤਲਵੰਡੀ ਡੱਡੀਆਂ (ਹੁਸ਼ਿਆਰਪੁਰ) ਆਲਮਪੁਰ ਬੱਕਾ (ਜਲੰਧਰ),ਕੈਰੋਵਾਲੀ, ਘੋਗਰਾ ,ਕਲੇਰ(ਦਸੂਹਾ) ਵਿਖੇ 26/12/23 ਤੋਂ 30/12/23 ਤੱਕ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ। ਅੱਜ ਮਿਤੀ 31/12/23 ਗੁਰਮਤਿ ਸਮਾਗਮ ਅਤੇ ਬੱਚਿਆਂ ਦੇ ਕੰਮਪੀਟੀਸ਼ਨ ਕਰਵਾਏ ਗਏ , ਜਿਸ ਵਿੱਚ ਦੋ ਗਰੁੱਪ 5ਵੀਂ ਤੋਂ ਅੱਠਵੀਂ ਤੱਕ ਦੇ ਗਰੁੱਪ ਵਿੱਚੋਂ ਹਲੇਰ ਪਹਿਲੇ, ਰਾਜਪੁਰ ਦੂਜੇ ਅਤੇ ਭੁਲੱਥ ਤੀਜੇ ਨੰਬਰ ਤੇ ਰਹੇ, ਗਰੁੱਪ ਨੌਂਵੀਂ ਤੋਂ ਬਾਰ੍ਹਵੀਂ ਵਿੱਚੋਂ ਤਲਵੰਡੀ ਡੱਡੀਆਂ ਪਹਿਲੇ, ਕੈਰੋਵਾਲੀ ਦੂਜੇ ਅਤੇ ਭੁਲੱਥ ਤੀਜੇ ਨੰਬਰ ਤੇ ਰਹੇ।
ਜਿਸ ਵਿੱਚ ਬੱਚਿਆਂ ਨੂੰ ਪਹਿਲਾਂ ਇਨਾਮ 6 ਸਾਇਕਲ, ਦੂਜਾ ਇਨਾਮ 6 ਸਟੱਡੀ ਟੇਬਲ,ਤੀਜਾ ਇਨਾਮ 6 ਸਮਾਰਟ ਵਾਚ ਦਿੱਤੇ ਗਏ।ਇਸ ਤੋਂ ਇਲਾਵਾ ਕੈਂਪਾਂ ਵਿੱਚ ਭਾਗ ਲੈਣ ਵਾਲੇ ਸਾਰੇ ਵੀਰਾਂ, ਭੈਣਾਂ ਅਤੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਭਾਈ ਜਸਵਿੰਦਰ ਸਿੰਘ ਭੁਲੱਥ (ਪ੍ਰਧਾਨ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ)ਪੰਜਾਬ) , ਭਾਈ ਕਸ਼ਮੀਰ ਸਿੰਘ ਟਾਂਡੀ, ਭਾਈ ਕੁਲਵੰਤ ਸਿੰਘ ਆਲਮਪੁਰ , ਭਾਈ ਸੰਗਤ ਸਿੰਘ ਟਾਂਡੀ, ਭਾਈ ਰਣਜੀਤ ਸਿੰਘ ਰਾਜਪੁਰ, ਬੀਬੀ ਸਰਬਜੀਤ ਕੌਰ ਅਨੰਦਪੁਰੀ, ਭਾਈ ਜੋਗਾ ਸਿੰਘ ਕਾਲਾ ਗੁਰਾਇਆ,ਭਾਈ ਗੁਰਪ੍ਰੀਤ ਸਿੰਘ ਡੱਡੀਆਂ, ਭਾਈ ਤਰਸੇਮ ਸਿੰਘ ਤਰਨਤਾਰਨ, ਭਾਈ ਪ੍ਰਨਾਮ ਸਿੰਘ ਪਟਿਆਲਾ, ਭਾਈ ਵਰਿੰਦਰ ਸਿੰਘ ਖੱਸਣ ,ਭਾਈ ਅਮਨਦੀਪ ਸਿੰਘ, ਭਾਈ ਮਨਜੀਤ ਸਿੰਘ, ਪ੍ਰਧਾਨ ਕਾਬਲ ਸਿੰਘ, ਇੰਸਪੈਕਟਰ ਗਰਦੇਵ ਸਿੰਘ, ਇੰਸਪੈਕਟਰ ਸੁਖਦੇਵ ਸਿੰਘ,ਸ ਕੁਲਵੰਤ ਸਿੰਘ ਤਲਵੰਡੀ ਡੱਡੀਆਂ, ਭਾਈ ਗੁਰਚਰਨ ਸਿੰਘ ਲੱਕੀ, ਭਾਈ ਧਨਵਿੰਦਰ ਸਿੰਘ ਸ਼ਾਨ, ਭਾਈ ਦਿਲਾਵਰ ਸਿੰਘ ਆਲਮਪੁਰ,ਸ ਬਲਜਿੰਦਰ ਸਿੰਘ ਭੁਲੱਥ, ਭਾਈ ਲਖਵੀਰ ਸਿੰਘ ਭੁਲੱਥ, ਭਾਈ ਜਨਕ ਸਿੰਘ ਭੁਲੱਥ,ਮਾਂ ਹਰਜਿੰਦਰ ਸਿੰਘ ਭੁਲੱਥ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ । ਇਸ ਸ਼ਹੀਦੀ ਸਮਾਗਮ ਅਤੇ ਗੁਰਮਤਿ ਕੈਂਪ ਦੇ ਲਈ ਵਿਦੇਸ਼ ਤੋਂ ਭਾਈ ਗੁਰਭੇਜ ਸਿੰਘ ਅਨੰਦਪੁਰੀ ਇਟਲੀ, ਭਾਈ ਜਸ਼ਨਦੀਪ ਸਿੰਘ USA, ਭਾਈ ਸੀਤਲ ਸਿੰਘ ਕੈਨੇਡਾ, ਭਾਈ ਗੁਰਪ੍ਰੀਤ ਸਿੰਘ ਇਟਲੀ ਅਤੇ ਬੇਅੰਤ ਸੰਗਤਾਂ ਨੇ ਤਨ ਮਨ ਧੰਨ ਕਰਕੇ ਸਹਿਯੋਗ ਦਿੱਤਾ
Author: Gurbhej Singh Anandpuri
ਮੁੱਖ ਸੰਪਾਦਕ