ਭੋਗਪੁਰ 23 ਫਰਵਰੀ ( ਰਣਜੀਤ ਸਿੰਘ ) ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਵਲੋਂ ਗੁਰਮਤਿ ਪ੍ਰਚਾਰ ਕਰਨ ਹਿੱਤ ਬਲਾਕ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਇਸ ਲੜੀ ਵਿੱਚ ਸਾਕਾ ਨਨਕਾਣਾ ਸਾਹਿਬ , ਜੈਤੋ ਦੇ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਅਤੇ ਮਾਂ ਬੋਲੀ ਦਿਵਸ (ਪੰਜਾਬੀ) ਨੂੰ ਸਮਰਪਿਤ ਅੰਮ੍ਰਿਤ ਆਭਿਲਾਖੀ ਚੇਤਨਾ ਯਾਤਰਾ 21 ਫਰਵਰੀ ਨੂੰ ਬਲਾਕ ਭੋਗਪੁਰ ਦੇ ਪਿੰਡ ਘੋੜਾਵਾਹੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਲਈ ਸਵੇਰੇ ਠੀਕ ਸੱਤ ਵਜੇ ਰਵਾਨਾ ਹੋਈ।
ਇਸ ਸਬੰਧ ਵਿੱਚ ਜਾਣਾਕਾਰੀ ਦਿੰਦਿਆ ਬੀਬੀ ਕੁਲਵੀਰ ਕੌਰ ਪ੍ਰਿੰਸੀਪਲ (ਡਾਇਰੈਕਟਰ)ਨੇ ਦੱਸਿਆ ਕੇ ਬੱਚਿਆ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੀ ਭਾਵਨਾ ਲੈ ਕੇ ਮਾਂ ਬੋਲੀ ਦਿਵਸ ਤੇ ਅਰਦਾਸ ਕਰਨ ਅੰਮ੍ਰਿਤ ਆਭਿਲਾਖੀਆਂ ਨੇ ਖੰਡੇ ਕੀ ਪਾਹੁਲ ਪ੍ਰਪਾਤ ਕਰਨ ਲਈ ਇਸ ਚੇਤਨਾ ਯਾਤਰਾ ਬਹੁਤ ਉਤਸ਼ਾਹ ਨਾਲ ਸਮੂਲੀਅਤ ਕੀਤੀ। ਇਸ ਦੇ ਸਬੰਧ ਵਿੱਚ 13 ਤੋਂ 20 ਫਰਵਰੀ ਤੱਕ ਪਿੰਡ ਘੋੜਾਵਾਹੀ ਅਤੇ ਆਲੇ ਦੁਆਲੇ ਦੇ ਪਿੰਡਾਂ ਆਲਮਗੀਰ, ਕਿੰਗਰਾ ਚੋਅ ਵਾਲਾ, ਮਚਰੋਵਾਲ,ਪਚਰੰਗਾ ਆਦਿ ਵਿੱਚ ਧਾਰਮਿਕ ਫਿਲਮਾਂ, ਕਥਾ,ਕੀਰਤਨ ਅਤੇ ਕਵੀਸ਼ਰੀ ਦੀਵਾਨ ਸਜਾਏ ਕੇ ਗੁਰੂ ਸਿਧਾਂਤ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਗਈ। ਸਮੂਹ ਸਾਧ ਸੰਗਤ ਵੱਲੋ ਤਖਤ ਕੇਸਗੜ੍ਹ ਸਾਹਿਬ ਵਿਖੇ ਭਾਈ ਗੁਰਭਾਗ ਸਿੰਘ ਇੰਚਾਰਜ ਧਰਮ ਪ੍ਰਚਾਰ ਵਹੀਰ ਸ੍ਰੀ ਅਨੰਦਪੁਰ ਸਾਹਿਬ,ਭਾਈ ਹਰਭਾਗ ਸਿੰਘ ਅਨੰਦਪੁਰ ਸਾਹਿਬ ਇੰਚਾਰਜ ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਜਰਮਨੀ ਸਮੇਤ ਹਾਜ਼ਰ ਹੋ ਕੇ ਸਿੰਘ ਸਾਹਿਬ ਭਾਈ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜਾਬੀ ਇੰਟਰਨੈੱਟ ਸਕੂਲ ਸ਼ੁਰੂ ਕਰਨ ਹਿੱਤ ਅਰਦਾਸ ਕੀਤੀ ਗਈ।
ਇਸ ਸਮੇ ਸਮੂਹ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਮੈਨੇਜਰ ਤਖਤ ਕੇਸਗੜ੍ਹ ਸਾਹਿਬ ਨੇ ਕਿਹਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਊੜੇ ਅਤੇ ਜੂੜੇ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਅਕਾਲ ਪੁਰਖ ਸਮੂਹ ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਨੇ ਸਦਾ ਬਖਸ਼ਿਸ਼ ਨਾਲ ਨਿਵਾਜ ਕੇ ਇਸ ਤਰਾਂ ਦਾ ਉਦੱਮ ਕਰਵਾਉਂਦੇ ਰਹਿਣ। ਪ੍ਰਚਾਰ ਵਹੀਰ ਦੇ ਕਨਵੀਨਰ ਭਾਈ ਸਕੱਤਰ ਸਿੰਘ ਵੱਲੋ ਸਮੂਹ ਪ੍ਰਬੰਧਕ ਸਾਹਿਬਾਨ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ