ਰੰਘਰੇਟਾ ਸ਼ਬਦ ਭਾਈ ਜੀਵਨ ਸਿੰਘ ਨੂੰ ਸਨਮਾਨ ਵਜੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰੁਤਬਾ ਦਿਤਾ।ਹੋਰ ਕਿਸੇ ਸਿੰਘ ਨੂੰ ਨਹੀਂ ਦਿਤਾ। ਰੰਘਰੇਟਾ ਲਫ਼ਜ਼ ‘ਰੰਘੜੇਟਾ’ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਇਸ ਦਾ ਅਰਥ ਹੈ – ਰੰਘੜ ਦਾ ਬੇਟਾ। ਗੁਰੂ ਕਾਲ ਵੇਲੇ ‘ਰੰਘੜ’ ਭਾਵੇਂ ਉਨ੍ਹਾਂ ਰਾਜਪੂਤਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਇਸਲਾਮ ਮਤ ਧਾਰਨ ਕਰ ਲੈਂਦੇ ਸਨ।ਇਹ ਬਹਾਦਰ ਸੂਰਮੇ ਹੁੰਦੇ ਸਨ। ਪਰ ਰੰਘਰੇਟਾ ਸ਼ਬਦ ਮਜਹਬੀ ਸਿਖਾਂ ਲਈ ਨਹੀਂ ਹੈ।ਰੰਘਰੇਟਾ ਜਾਤ ਵੀ ਨਹੀਂ ਹੈ।ਇਹ ਰੁਤਬਾ ਹੈ।ਇਹ ਰੁਤਬਾ ਸਿਰਫ ਭਾਈ ਜੀਵਨ ਸਿੰਘ ਨੂੰ ਦਿਤਾ ਜਿਸਨੇ ਸਿਖ ਲਹਿਰ ਨੂੰ ਬਚਾਇਆ।ਖਾਲਸਾ ਫੌਜਾਂ ਨੂੰ ਸਰਸਾ ਨਦੀ ਪਾਰ ਕਰਾਉਣ ਵਿਚ ਆਪਣੇ ਜਥੇ ਨਾਲ ਮੁਗਲਾਂ ਪਹਾੜੀ ਰਾਜਿਆਂ ਵਿਰੁੱਧ ਜੂਝੇ।
ਜਦੋਂ ਜੁਲਾਈ ਸੰਨ 1734 ਵਿੱਚ ਦੂਰ-ਦ੍ਰਿਸ਼ਟ ਜਥੇਦਾਰ ਨਵਾਬ ਕਪੂਰ ਸਿੰਘ ਨੇ ਵੱਖ ਵੱਖ ਜਥਿਆਂ ਵਿੱਚ ਖਿੰਡੀ-ਪੁੰਡੀ ਸਰਬੱਤ ਖ਼ਾਲਸਾ ਫ਼ੌਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਇਕੱਠਾ ਕਰਕੇ ‘ਬੁੱਢਾ ਦਲ’ ਤੇ ‘ਤਰਣਾ ਦਲ’ (40 ਸਾਲ ਤੋਂ ਘਟ ਉਮਰ ਦੇ ਨੌਜਵਾਨਾਂ ਦਾ ਜਥਾ) ਦੇ ਰੂਪ ਵਿੱਚ ਦੋ ਹਿੱਸਿਆਂ ਵਿਖੇ ਵੰਡਿਆ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਤੇ ਗੁਰਮਤ ਪ੍ਰਚਾਰ ਦਾ ਬੁੱਢਾ ਦਲ ਨੇ ਸੰਭਾਲਿਆ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਦੀ ਕਮਾਂਡ ਹੇਠ ਕੌਮੀ ਸੁਰਖਿਆ ਦੀ ਜ਼ਿੰਮੇਵਾਰੀ ਤਰਣਾ ਦਲ ਨੂੰ ਸੌਂਪੀ। ਤਰਣਾ ਦਲ ਦੇ ਪੰਜ ਜਥਿਆਂ ਵਿੱਚ ਇੱਕ ਵਿਸ਼ੇਸ਼ ਜਥਾ ਮਜਹਬੀ ਸਿਖਾਂ ਦਾ ਵੀ ਕਾਇਮ ਕਰ ਦਿੱਤਾ। ਇਸ ਜਥੇ ਦੇ ਮੁਖੀ ਸਰਦਾਰ ਸਨ ਰੰਘਰੇਟਾ ਭਾਈ ਬੀਰ ਸਿੰਘ, ਮਦਨ ਸਿੰਘ, ਜਿਊਣ ਸਿੰਘ ਤੇ ਅਮਰ ਸਿੰਘ ਸਨ।ਇਹ ਸਭ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਸਨ ਜਿਹਨਾਂ ਨੇ ਸਿਖ ਲਹਿਰ ਜਿਉਂਦੀ ਰਖੀ। ਇਸ ਤੋਂ ਬਾਅਦ ਗੁਰੂ ਪੰਥ ਨੂੰ ਸਮਰਪਿਤ ਮਜਹਬੀ ਸਿਖ ਰੰਘਰੇਟਾ ਸਦਵਾਉਣ ਲਗੇ।ਰੰਘਰੇਟਾ ਪਵਿਤਰ ਸ਼ਬਦ ਹੈ।ਜੋ ਖਾਲਸਾ ਪੰਥ ਦਾ ਯੋਧਾ ਹੋਵੇ।ਗੁਰੂ ਦੀ ਫਤਹਿ ਗਜਾਵੇ ਜਣੇ ਖਣੇ ਨੂੰ ਨਾ ਧਿਆਵੇ।ਵਿਅਕਤੀ ਪੂਜਾ ਦੀ ਥਾਂ ਸਤਿਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਹੋਵੇ।ਰੰਘਰੇਟੇ ਦਾ ਅਰਥ ਸਿਰਫ ਗੁਰੂ ਦਾ ਬੇਟਾ ਹੋਣਾ ਹੈ ਜੋ ਭਾਈ ਜੀਵਨ ਸਿੰਘ ਵਾਂਗ ਖਾਲਸਾ ਪੰਥ ਵਿਚ ਏਕਤਾ ਕਾਇਮ ਰਖ ਸਕੇ। ਅੱਜਕਲ ਖਾਲਸਾ ਪੰਥ ਵਿਚ ਫੁਟ ਪਾਉਣ ਵਾਲੇ ਰੰਘਰੇਟੇ ਸਦਵਾ ਰਹੇ ਹਨ।ਮਜਹਬੀ ਸਿਖਾਂ ਨੂੰ ਅਜਿਹੇ ਲੋਕਾਂ ਰੰਘਰੇਟਾ ਸ਼ਬਦ ਵਰਤਣ ਤੋਂ ਰੋਕਣਾ ਚਾਹੀਦਾ ਹੈ।ਇਹ ਬਹੁਤ ਪਾਵਨ ਸ਼ਬਦ ਹੈ।
Balvinder pal Singh prof
Author: Gurbhej Singh Anandpuri
ਮੁੱਖ ਸੰਪਾਦਕ