42 Views
ਬਾਰਵੀਂ ਦੀ ਪ੍ਰੀਖਿਆ ਚੋਂ 96 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ
ਕਰਤਾਰਪੂਰ 5 ਅਗਸਤ (ਭੁਪਿੰਦਰ ਸਿੰਘ ਮਾਹੀ ): ਯੂਵਾ ਬ੍ਰਾਹਮਣ ਸਭਾ ਰਜਿਸਟਰ ਕਰਤਾਰਪੂਰ ਵਲੋਂ ਸਥਾਨਕ ਸ਼੍ਰੀ ਰਘੁਨਾਥ ਮੰਦਿਰ ਵਿਖੇ ਮੇਘਾ ਸ਼ਰਮਾ ਪੁੱਤਰੀ ਸ਼ਾੱਮ ਸ਼ਰਮਾ ਨੂੰ ਬਾਰਵੀਂ ਦੀ ਪ੍ਰੀਖਿਆ ਵਿਚ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਤੇ ਪ੍ਰਧਾਨ ਸਵੀਟੀ ਸ਼ਰਮਾ ਦੀ ਅਗਵਾਈ ‘ਚ ਯਾਦਗਾਰੀ ਚਿੰਨ੍ਹ ਅਤੇ ਬੀਂ ਕਾਮ ਫਸਟ ਦੀਆਂ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਬੋਧਨ ਕਰਦਿਆਂ ਪ੍ਰਧਾਨ ਸਵੀਟੀ ਸ਼ਰਮਾ ਨੇ ਕਿਹਾ ਕਿ ਬੇਟੀ ਮੇਘਾ ਸ਼ਰਮਾ ਵਲੋਂ ਕੀਤੀ ਇਸ ਪ੍ਰਾਪਤੀ ਕਰਕੇ ਉਸਨੇ ਆਪਣਾ, ਆਪਣੇ ਮਾਤਾ ਪਿਤਾ, ਸਕੂਲ ਅਤੇ ਕਰਤਾਰਪੂਰ ਦਾ ਨਾਮ ਰੋਸ਼ਨ ਕੀਤਾ ਹੈ।ਸਭਾ ਵਲੋਂ ਮੇਘਾ ਸ਼ਰਮਾ ਨੂੰ ਉਸਦੇ ਬੇਹਤਰ ਬਵਿਖ ਦੀਆਂ ਸ਼ੁਭ ਕਾਮਨਾਵਾਂ ਦਿਤੀਆਂ ਗਾਈਆਂ। ਇਸ ਮੌਕੇ ਮੇਘਾ ਦੇ ਪਿਤਾ ਸ਼ਾੱਮ ਸ਼ਰਮਾ, ਚਾਚਾ ਰਾਂਮ ਸ਼ਰਮਾ, ਸਭਾ ਵਲੋਂ ਅਨਿਲ ਸ਼ਰਮਾ, ਵਰਿੰਦਰ ਸ਼ਰਮਾ,,ਬੰਕੇਸ਼ ਸ਼ਰਮਾ, ਦੀਪਕ ਸ਼ਾਰਦਾ, ਵਿਜੇ ਕਾਲੀਆ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ