ਪਿਛਲੇ ਸਾਲ ਤੋਂ ਸਾਰਾ ਕੁਝ ਸਾਫ ਦਿਸਣਾ ਸ਼ੁਰੂ ਹੋ ਗਿਆ ਕਿ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਭਾਰਤ ਤੋਂ ਬਾਹਰ ਵੱਸਦੇ ਸਿੱਖਾਂ (ਜੋ ਕੀ ਪੰਜਾਬ ਦੀ ਅਜ਼ਾਦੀ ਲਈ ਕੰਮ ਕਰਦੇ ਸਨ) ਨੂੰ ਕਿਵੇ ਮੌਤ ਦੇ ਘਾਟ ਉਤਾਰਿਆ। ਭਾਰਤ ਦੇ ਆਮ ਲੋਕਾਂ ਤੋਂ ਲੈ ਕੇ ਪੁਲਿਸ, ਸਰਕਾਰ, ਫੋਜ, ਲੀਡਰ, ਸਭ ਨੇ ਆਪਣੇ ਹੱਥ ਸਿੱਖਾ ਦੇ ਖੂਨ ਨਾਲ ਰੰਗੇ। ਭਾਰਤ ਵਿੱਚ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਤੋਂ ਬਾਅਦ ਭਾਰਤ ਦੀਆਂ ਖੁਫੀਆ ਏਜੰਸੀਆਂ ਅਤੇ ਸਰਕਾਰ ਨੇ ਮਿਲ ਕੇ ਇਹ ਖੇਡ ਬਾਹਰ ਦੇਸ਼ਾਂ ਪਾਕਿਸਤਾਨ, ਅਫ਼ਗ਼ਾਨਿਸਤਾਨ, ਕਨੇਡਾ, ਇੰਗਲੈਂਡ, ਵਿੱਚ ਵੀ ਖੇਡਣੀ ਸ਼ੁਰੂ ਕਰ ਦਿੱਤੀ। ਭਾਰਤ ਦੀਆਂ ਅਜੰਸੀਆਂ ਨੂੰ ਰੈਫਰੰਡਮ ਦਾ ਕੋਈ ਤੋੜ ਨਹੀਂ ਲੱਭ ਰਿਹਾ ਸੀ । ਇਸ ਲਈ ਇਹ ਅਜੰਸੀਆਂ ਤਰਲੋ ਮੱਛੀ ਹੋਏ ਪਏ ਸਨ। ਰੈਫਰੰਡਮ ਦੀ ਗੂੰਜ ਨਿੱਤ ਨਵੇਂ ਦੇਸ਼ਾਂ ਵਿੱਚ ਪੈ ਰਹੀ ਸੀ। ਭਾਰਤ ਸਰਕਾਰ ਰੈਫਰੰਡਮ ਨੂੰ ਭਾਰਤ ਵਿੱਚ ਕਾਨੂੰਨੀ ਤੌਰ ਤੇ ਬੈਨ ਕਰਨਾ ਚਹੁੰਦੀ ਪਰ ਕੋਈ ਬਹਾਨਾ ਨਹੀਂ ਸੀ, ਰੈਫਰੰਡਮ ਵੋਟਾਂ ਨਾਲ ਹੁੰਦਾ ਹੈ ਨਾ ਕਿ ਹਥਿਆਰਾਂ ਨਾਲ।
ਫਿਰ ਭਾਰਤ ਸਰਕਾਰ ਅਤੇ ਅਜੰਸੀਆਂ ਇੱਕ ਖੇਡ ਖੇਡੀ ਅਮਰੀਕਾ ਅਤੇ ਕਨੇਡਾ ਵੱਸਦੇ ਆਪਣੇ ਏਜੰਟਾਂ ਕੋਲੋਂ ਪੰਜਾਬ ਵੱਸਦੇ ਖਾਲਿਸਤਾਨੀ ਸੋਚ ਦੇ ਨੋਜਵਾਨਾਂ ਨਾਲ ਸੰਪਰਕ ਬਣਾਇਆ ਗਿਆ ਅਤੇ ਆਪਣੇ ਆਪ ਨੂੰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਦੱਸਿਆ ਗਿਆ ਜੋ ਪੰਜਾਬ ਲਈ ਬਹੁਤ ਚਿੰਤਿਤ ਹਨ ਅਤੇ ਇਹਨਾਂ ਨੌਜਵਾਨਾਂ ਨੂੰ ਛੋਟੀ ਮੋਟੀ ਰਕਮ ਦੇ ਕੇ ਭੜਕਾਊ ਕਾਰਵਾਈ ਕਰਵਾਇਆ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਅੱਤਵਾਦੀ ਕਾਰਵਾਈਆਂ ਐਲਾਨ ਕਰਕੇ ਰੈਫਰੰਡਮ ਨੂੰ ਬੈਨ ਕਰ ਦਿੱਤਾ। ਬਾਰਹ ਬੈਠੇ ਭਾਰਤੀ ਏਜੰਟਾਂ ਨੇ ਪੰਜਾਬ ਰਹਿੰਦੇ ਸਿੱਖ ਨੌਜਵਾਨਾਂ ਨੂੰ ਫਸਾਉਣਾ ਜਾਰੀ ਰੱਖਿਆ।
ਤੁਸੀਂ ਵੇਖਿਆ ਹੈ ਦਿੱਲੀ ਨਸਲਕੁਸ਼ੀ ਦੇ ਆਰੋਪੀ ਪੁਲਿਸ ਨੂੰ ਨਹੀਂ ਲੱਭੇ, ਬਰਗਾੜੀ ਬੇਅਬਦੀ ਵਾਲੇ ਨਹੀਂ ਲੱਭੇ, ਨਾਮ ਜੱਪ ਦੀਆਂ ਸੰਗਤਾਂ ਤੇ ਗੋਲੀ ਚਲਾਉਣ ਵਾਲੇ ਨਹੀਂ ਲੱਭੇ, 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣੇ ਵਾਲੇ ਨਹੀਂ ਲੱਭੇ, ਪਰ ਰੈਫਰੰਡਮ ਵਾਲੀਆਂ ਘਟਨਾਵਾਂ ਨਾਲ ਸਬੰਧਤ ਨੌਜਵਾਨਾਂ ਕਿਵੇਂ 24 ਘੰਟਿਆਂ ਵਿੱਚ ਲੱਭ ਜਾਂਦੇ ਸਨ ਕਿਉਂਕਿ ਭਾਰਤੀ ਏਜੰਸੀਆਂ ਹੀ ਅਮਰੀਕਾ ਬੈਠੇ ਆਪਣੇ ਏਜੰਟਾਂ ਨੂੰ ਪੰਜਾਬ ਬੈਠੇ ਨੌਜਵਾਨਾਂ ਬਾਰੇ ਦੱਸਿਆ ਸਨ ਕਿ ਕਿਸੇ ਨੌਜਵਾਨ ਨੂੰ ਸ਼ਿਕਾਰ ਬਣਾਉਣਾ ਹੈ ਅਤੇ ਕਿ ਕਾਰਵਾਈ ਕਰਵਾਉਣੀ ਅਤੇ ਕਿੱਥੇ ਕਰਵਾਉਣੀ ਹੈ।
ਰੈਫਰੰਡਮ ਦੇ ਨਾਂ ਹੇਠ ਸਜ਼ਾਵਾਂ ਕੱਟ ਰਹੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਅਤੇ ਕਿਸ ਤਰ੍ਹਾਂ ਉਹਨਾਂ ਵਰਤਿਆ ਗਿਆ। ਇਹ ਸਾਰੀਆਂ ਰਾਹੀਂ ਭਾਰਤ ਸਰਕਾਰ ਨੇ ਅਮਰੀਕਾ, ਕਨੇਡਾ, ਇੰਗਲੈਂਡ, ਅਸਟ੍ਰੇਲੀਆ, ਅਤੇ ਹੋਰਨਾਂ ਮੁਲਕਾਂ ਨੂੰ ਵੀ ਭਾਰਤੀ ਵਿਰੋਧੀ ਰੈਫਰੰਡਮ ਦੀਆਂ ਗਤੀਵਿਧੀਆਂ ਤੇ ਰੋਕ ਲਾਉਣ ਲਈ ਕਿਹਾ ਪਰ ਇਹਨਾਂ ਸਾਰੇ ਦੇਸ਼ਾਂ ਨੇ ਭਾਰਤ ਨੂੰ ਦੱਸਿਆ ਕਿ ਸਾਡੇ ਦੇਸ਼ ਕਾਨੂੰਨ ਨਾਲ ਚੱਲਦੇ ਹਨ । ਕਾਨੂੰਨ ਨਾਲ ਚੱਲਣ ਦਾ ਦਿਖਾਵਾ ਨਹੀਂ ਕਰਕੇ। ਫੇਰ ਜਦ 2020 ਵਿੱਚ ਕਰੋਨਾ ਨਾਮ ਦੀ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਤਾਂ ਹਾਹਾਕਾਰ ਮੱਚ ਗਈ। ਉਸ ਸਮੇਂ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੱਸੇ ਸਿਧਾਂਤਾਂ ਤੇ ਪਹਿਲੀ ਦਿੱਤਾ ਘਰ ਘਰ ਲੰਗਰ ਪਹੁੰਚਾਇਆ ਹਰ ਚੀਜ਼ ਦੀ ਮਦਦ ਕੀਤੀ ।ਇਸ ਸਮੇਂ ਵਿੱਚ ਸਿੱਖਾਂ ਨੇ ਪੂਰੀ ਦੁਨੀਆ ਤੇ ਆਪਣੀ ਛਾਪ ਛੱਡੀ। ਉਸ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਕਰੋਨਾ ਕਾਲ ਵਿੱਚ ਜਿੱਥੇ ਦੁਨਿਆਂ ਨੇ ਸਿੱਖਾ ਨੂੰ ਇਕ ਸੰਤ ਫ਼ਰਿਸ਼ਤੇ ਰਹਿਬਰ ਮਦਦਗਾਰ ਦੇ ਰੂਪ ਵਿੱਚ ਵੇਖਿਆ ਉਥੇ ਹੀ ਕਿਸਾਨ ਅੰਦੋਲਨ ਵਿਚ ਦੁਨੀਆਂ ਨੇ ਸਿੱਖਾਂ ਦਾ ਸਿਪਾਹੀ ਰੂਪ ਵਿੱਚ ਵੇਖਿਆ ਕਿ ਕਿਵੇਂ ਸਿੱਖ ਆਪਣੇ ਹੱਕ ਲੈਣ ਵੱਡੀ ਤੋਂ ਵੱਡੀ ਤਾਕਤ ਨਾਲ ਭਿੜ ਜਾਂਦਾ ਹੈ। ਕਰੋਨਾ ਅਤੇ ਕਿਸਾਨ ਅੰਦੋਲਨ ਨੇ ਸਿੱਖ ਦੀ ਸ਼ਖ਼ਸੀਅਤ ਨੂੰ ਦੁਨੀਆਂ ਵਿੱਚ ਬਹੁਤ ਉੱਚੇ ਪੱਧਰ ਤੇ ਉਭਾਰਿਆ। ਭਾਵੇ ਕਿ ਕਿਸਾਨ ਅੰਦੋਲਨ ਵਿਚ ਪੂਰੇ ਭਾਰਤ ਦੇ ਕਿਸਾਨ ਸ਼ਾਮਲ ਸਨ ਪਰ ਗੱਲ ਸਿੱਖੀ ਬਹਾਦਰੀ ਦੀ ਚੱਲਦੀ ਸੀ।
ਕਰੋਨਾ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਸਿੱਖਾਂ ਦੀ ਗੱਲ ਚੱਲਣੀ ਸ਼ੁਰੂ ਹੋ ਗਈ ਲੋਕਾਂ ਵਿੱਚ ਸਿੱਖਾਂ ਬਾਰੇ ਜਾਨਣ ਦੀ ਇੱਛਾ ਨੇ ਜਨਮ ਲਿਆ ਸਿੱਖਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿੱਚ ਖਾਲਸਾ ਏਡ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ ਹੀ ਰੈਫਰੰਡਮ ਦੀ ਟੀਮ ਨੇ ਵੀ ਆਪਣੇ ਪ੍ਰੋਗਰਾਮ ਵਿੱਚ ਵਾਧਾ ਕੀਤੇ ਅਤੇ ਵੱਖ਼ਰੇ ਵੱਖ਼ਰੇ ਦੇਸ਼ਾਂ ਵਿੱਚ ਪੰਜਾਬ ਦੀ ਅਜ਼ਾਦੀ ਲਈ ਵੋਟਾਂ ਪਵਾਉਣੀਆਂ ਸ਼ੁਰੂ ਕਰ ਦਿੱਤੀਆ ਭਾਰਤ ਸਰਕਾਰ ਨੇ ਆਪਣੀ ਪੂਰੀ ਤਾਕਤ ਨਾਲ ਰੈਫਰੰਡਮ ਦੀਆਂ ਗਤੀਵਿਧੀਆਂ ਨੂੰ ਵਿਦੇਸ਼ਾਂ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਮਨਪਸੰਦ ਦੇਸ਼ਾਂ ਨੇ ਫਿਰਕਾਪ੍ਰਸਤ ਭਾਰਤੀ ਸਰਕਾਰ ਦਾ ਸਾਥ ਨਾ ਦੇ ਕੇ ਮਾਨਵਤਾ ਦੀ ਮਦਦਗਾਰ ਕੌਮ ਸਿੱਖਾਂ ਦਾ ਸਾਥ ਦੇਣਾ ਪਸੰਦ ਕੀਤਾ। ਹਾਲਾਂਕਿ ਭਾਰਤੀ ਏਜੰਸੀਆਂ ਨੇ ਸਿੱਖ ਨੂੰ ਬਦਨਾਮ ਕਰਨ ਲਈ ਆਪਣੇ ਏਜੰਟਾਂ ਕੋਲੋਂ ਮੰਦਰਾਂ ਦੀਆਂ ਕੰਧਾਂ ਤੇ ਹਿੰਦੂ ਵਿਰੋਧੀ ਨਾਅਰੇ ਲਿੱਖੇ ਮੰਦਰਾਂ ਤੇ ਹਮਲੇ ਕੀਤੇ ਹੋਰ ਬਹੁਤ ਸਾਰੀਆਂ ਘਟੀਆ ਕਾਰਵਾਈਆਂ ਕੀਤੀਆਂ ਪਰ ਕਾਮਯਾਬ ਨਾ ਹੋ ਸਕੇ ਇਸ ਨਾਕਾਮਯਾਬੀ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਆਪਣੀ ਪੁਰਾਣੀ ਖੂਨੀ ਖੇਡ ਜੋ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਖੇਡਦੇ ਸੀ ਉਹੀ ਖੇਡ ਇਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡੇ ਨਾਲ ਅਤੇ ਕਨੇਡਾ ਵਿੱਚ ਭਾਈ ਹਰਦੀਪ ਸਿੰਘ ਨਿਝਰ ਨਾਲ ਖੇਡੀ ਅਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨਾਲ ਖੇਡਣ ਲੱਗੇ ਕਾਬੂ ਆ ਗਏ।ਅਤੇ ਭਾਰਤ ਦਾ ਵਿਦੇਸ਼ ਮੰਤਰੀ ਰਾਜਨਾਥ ਸਿੰਘ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਮੰਨ ਰਿਹਾ ਹੈ ਕਿ ਪਾਕਿਸਤਾਨ ਵਿੱਚ ਅਸੀਂ 20 ਦੇ ਕਰੀਬ ਬੰਦਿਆਂ ਦੀਆਂ ਹੱਤਿਆ ਕਰਵਾਇਆ ਹਨ। ਅਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਵਿੱਚ ਆਪਣੇ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਵੀ ਦੱਬੀ ਜ਼ੁਬਾਨ ਵਿਚ ਮੰਨ ਰਿਹਾ ਹੈ। ਪੂਰੀ ਦੁਨੀਆ ਦੀਆਂ ਸਟੇਜਾਂ ਤੇ ਖਲੋ ਕੇ ਸਭ ਸ਼ਾਂਤੀ ਦਾ ਪਾਠ ਪੜਾਉਣ ਵਾਲਾ ਭਾਰਤ ਅੱਜ ਆਪ ਹੀ ਕਾਤਲਾਂ ਦੇ ਕਟਿਹਰੇ ਵਿੱਚ ਖੜਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਵਿੱਚ ਵੱਸਦੇ ਖਾਲਿਸਤਾਨੀ ਪੱਖੀ ਸਿੱਖਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਖ਼ਾਲਿਸਤਾਨੀ ਚਿੰਤਕ ਤੇ ਪੰਥਕ ਲੇਖਕ ਸਰਬਜੀਤ ਸਿੰਘ ਘੁਮਾਣ ਅਤੇ ਯੂ ਟਿਊਬ ਚੈਨਲ ਚਲਾਉਂਦੇ ਪੰਥਕ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਜਾਨੋਂ ਮਾਰਨ ਦੀ ਧਮਕੀ ਮਿੱਲ ਚੁੱਕੀ ਮੇਰੇ ਵਰਗੇ ਕੌਮ ਦਾ ਦਰਦ ਰੱਖਣ ਵਾਲੇ ਸਭ ਦਾ ਨੰਬਰ ਆਏਗਾ ਬਹੁਤ ਛੇਤੀ ਆਵੇਗਾ। ਗੁਰੂ ਸਾਹਿਬ ਮਿਹਰ ਕਰਨ ਆਪਣੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ। ਮੇਰੇ ਦੋਸਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਜੋ ਖਾਲਸਾ ਫਤਿਹਨਾਮਾ ਮੈਗਜ਼ੀਨ ਚਲਾਉਂਦੇ ਸਨ ਉਹ ਮੈਗਜ਼ੀਨ ਵੀ ਸਰਕਾਰ ਨੇ ਹਰ ਪਾਸਿਓਂ ਘੇਰਾਬੰਦੀ ਕਰਕੇ ਬੰਦ ਕਰਵਾ ਦਿੱਤਾ ਹੈ, ਸਰਕਾਰ ਸਾਡੀ ਸੰਘੀ ਘੁੱਟ ਦੇਣਾ ਚਾਹੁੰਦੀ ਹੈ, ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।
ਭਾਈ ਭੁਪਿੰਦਰ ਸਿੰਘ ਛੇ ਜੂਨ
ਮੋ : 98884-29938.
Author: Gurbhej Singh Anandpuri
ਮੁੱਖ ਸੰਪਾਦਕ