
ਪੰਜਾਬੀ ਖਿਡਾਰੀਆਂ ਨੇ ਪੰਜਾਬ ਦਾ ਨਾਮ ਕੀਤਾ ਸਾਰੇ ਸੰਸਾਰ ਵਿਚ ਰੌਸ਼ਨ
ਜਲੰਧਰ 5 ਅਗਸਤ (ਭੁਪਿੰਦਰ ਸਿੰਘ ਮਾਹੀ): ਭਾਰਤੀ ਹਾਕੀ ਟੀਮ ਜਿਸ ਵਿੱਚ ਬਹੁਤਾਤ ਪੰਜਾਬੀ ਖਿਡਾਰੀ ਖੇਡ ਰਹੇ ਸਨ ਜਰਮਨੀ ਖ਼ਿਲਾਫ਼ 5-4 ਨਾਲ ਜਿਤਕੇ ਬਰਾਊਨ ਮੈਡਲ ਜਿੱਤਣ ਦੀ ਖੁਸ਼ੀ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਤੇ ਬੋਲਦਿਆਂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੂਰੇ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਵੱਲੋਂ 25 ਗੋਲ ਕੀਤੇ ਜਿਨ੍ਹਾਂ ਵਿਚੋਂ ਪੰਜਾਬੀਆਂ ਨੇ 23 ਗੋਲ ਕੀਤੇ ਜੋ ਸਮੁੱਚੇ ਪੰਜਾਬ ਲਈ ਸ਼ਾਨ ਵਾਲੀ ਗੱਲ ਹੈ। ਅੱਜ ਜਦੋਂ ਜਰਮਨੀ ਖ਼ਿਲਾਫ਼ ਮੈਚ ਚੱਲ ਰਿਹਾ ਸੀ ਤਾਂ ਸਾਰੇ ਗੋਲ ਪੰਜਾਬੀਆਂ ਵੱਲੋੱ, ਖਾਸ ਤੋਰ ਤੇ ਸਿੱਖਾਂ ਵੱਲੋਂ ਕੀਤੇ ਗਏ। ਇਹ ਉਹ ਹੀ ਖਿਡਾਰੀ ਹਨ ਜਿਨ੍ਹਾਂ ਦੇ ਮਾਂ ਬਾਪ ਅੱਠ ਮਹੀਨੇ ਤੋਂ ਬਾਰਡਰਾਂ ਤੇ ਧਰਨਾ ਦੇ ਰਹੇ ਹਨ ਤੇ ਤੇ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਅਤਿਵਾਦੀ, ਮਵਾਲੀ ਤੇ ਹੋਰ ਕਈ ਨਾਵਾਂ ਨਾਲ ਸੰਬੋਧਤ ਕਰਦੀ ਹੈ, ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਦਾ ਵੱਡੇ ਪੱਧਰ ਤੇ ਸਨਮਾਨ ਕਰੇ। ਸਿੱਖ ਤਾਲਮੇਲ ਕਮੇਟੀ ਜਲੰਧਰ ਦੇ ਸਮੂਹ ਖਿਡਾਰੀਆਂ ਨੂੰ ਜਲੰਧਰ ਆਉਣ ਤੇ ਪੂਰਾ ਸਨਮਾਨ ਕਰੇਗੀ। ਇਸ ਮੌਕੇ ਤੇ ਗੁਰਜੀਤ ਸਿੰਘ ਸਤਨਾਮੀਆ, ਹਰਪ੍ਰੀਤ ਸਿੰਘ ਰੋਬਿਨ, ਵਿੱਕੀ ਖਾਲਸਾ, ਹਰਵਿੰਦਰ ਸਿੰਘ ਚਿਤਕਾਰਾ, ਪ੍ਰਭਜੋਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ, ਹਰਜੀਤ ਸਿੰਘ ਬਾਬਾ, ਸੰਨੀ ਉਬਰਾਏ, ਜਸਵਿੰਦਰ ਸਿੰਘ ਰਾਜੂ, ਮਨਪੀ੍ਤ ਸਿੰਘ ਸੰਨੀ, ਅਰਵਿੰਦਰ ਸਿੰਘ ਬਬਲੂ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ ਮਨਮਿੰਦਰ ਸਿੰਘ ਭਾਟੀਆ, ਅਮਨਦੀਪ ਸਿੰਘ ਬੱਗਾ, ਸੋਨੂੰ ਪੇਂਟਰ ਆਦਿ ਹਾਜ਼ਰ ਸਨ।