ਜਰਮਨੀ / ਲਾਇਪਸ਼ਿਗ 15 ਅਪ੍ਰੈਲ ( ਗੁਰਨਿਸ਼ਾਨ ਸਿੰਘ ਪੱਟੀ ) ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ) ਵਿਖੇ ਭਾਗ ਭਰੀ ਵਿਸਾਖੀ ਸੰਨ 1469 ਤੋਂ 1699 ਨਾਨਕਾਣਾ ਸਾਹਿਬ ਤੋਂ ਅਨੰਦਪੁਰ ਸਾਹਿਬ, ਨਿਰਮਲ ਪੰਥ ਤੋਂ ਖਾਲਸਾ ਪੰਥ ਸਾਜਨਾ ਦਿਵਸ ਦੇ ਸਬੰਧ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਮੂਹ ਸਾਧ ਸੰਗਤ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ ।
ਇਸ ਸਬੰਧ ਵਿੱਚ ਉਲੀਕੇ ਗਏ ਪ੍ਰੋਗਰਾਮ ਅਨੁਸਾਰ 12 ਅਪ੍ਰੈਲ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ । ਜਿਸ ਦਾ ਭੋਗ 14 ਅਪ੍ਰੈਲ ਐਤਵਾਰ ਸਵੇਰੇ 10 ਵਜੇ ਪਾਇਆ ਗਿਆ । ਫਿਰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਕਰਨ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਕਥਾ ਭਾਈ ਰਵਿੰਦਰ ਸਿੰਘ ਆਲਮਗੀਰ ਕੀਰਤਨ ਭਾਈ ਭੁਪਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਨੇ ਕੀਤਾ ਅਤੇ ਵਿਸ਼ੇਸ਼ ਤੌਰ ਪੰਥਕ ਕਵੀ ਭਾਈ ਜੋਗਿੰਦਰ ਸਿੰਘ ਉਮਰਾਨੰਗਲ ਨੇ ਕਵਿਤਾਵਾਂ ਰਾਹੀ ਸੰਗਤ ਨੂੰ ਨਿਹਾਲ ਕੀਤਾ।
ਸ: ਬਲਦੇਵ ਸਿੰਘ ਬਾਜਵਾ ਪ੍ਰਧਾਨ ਨੇ ਸਮੂਹ ਸਾਧ ਸੰਗਤ ਨੂੰ ਵਿਸਾਖੀ ਪੁਰਬ ਦੀਆਂ ਵਧਾਈਆਂ ਦਿੰਦਿਆ ਸਭ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਨੇੜੇ ਦੇ ਸ਼ਹਿਰ ਮੈਗਡੇਬਰਗ,ਗਰੀਮਾ, ਹਾਲੇ, ਨਿਊਮਬਰਗ ਅਤੇ ਲਾਇਪਸ਼ਿਗ ਨਿਵਾਸੀ ਸਰਬੱਤ ਸੰਗਤ ਨੇ ਬਹੁਤ ਸ਼ਰਧਾਪੂਰਵਕ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ ਪ੍ਰਾਪਤ ਕੀਤੀਆ।
Author: Gurbhej Singh Anandpuri
ਮੁੱਖ ਸੰਪਾਦਕ