ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਵੱਲੋਂ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ

42

ਜਲੰਧਰ  17  ਅਪ੍ਰੈਲ  ( ਗੁਰਦੇਵ ਸਿੰਘ ਅੰਬਰਸਰੀਆ ) ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਕਹਾਣੀਕਾਰ ਅਤੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਡਾ ਵਰਿਆਮ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਘੇ ਸਾਹਿਤਕਾਰ ਸ੍ਰ ਅਵਤਾਰ ਸਿੰਘ ਬੈਂਸ, ਡਾ ਵਰਿਆਮ ਸਿੰਘ ਸੰਧੂ ਅਤੇ ਪ੍ਰੋ ਬਲਬੀਰ ਕੌਰ ਰਾਏਕੋਟੀ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰ ਅਵਤਾਰ ਸਿੰਘ ਬੈਂਸ ਦੀ ਪੁਸਤਕ “ਚੜਦੇ ਸੂਰਜ ਨੂੰ ਸਲਾਮਾਂ” ਅਤੇ ਸ੍ਰ ਜੋਗਿੰਦਰ ਸਿੰਘ ਸੇਖੋਂ ਦੀ ਪੁਸਤਕ “ਸੁਮੇਲ” ਲੋਕ ਅਰਪਿਤ ਕੀਤੀਆਂ ਗਈਆਂ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਹਨਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਡਾ ਵਰਿਆਮ ਸਿੰਘ ਸੰਧੂ, ਮੈਡਮ ਪ੍ਰਵੀਨ ਅਬਰੋਲ, ਗੁਰਬਚਨ ਕੌਰ ਦੂਆ, ਪ੍ਰੋ ਬਲਬੀਰ ਕੌਰ ਰਾਏਕੋਟੀ, ਜੋਗਿੰਦਰ ਸਿੰਘ ਸੇਖੋਂ, ਅਤੇ ਅਵਤਾਰ ਸਿੰਘ ਬੈਂਸ ਨੇ ਵੀ ਆਪਣੇ ਵੀਚਾਰ ਰੱਖੇ।

ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ।ਸਭਾ ਵਿੱਚ ਹਰਜਿੰਦਰ ਸਿੰਘ ਜਿੰਦੀ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਅਵਤਾਰ ਸਿੰਘ ਬੈਂਸ, ਹਜ਼ਾਰੀ ਲਾਲ ਸ਼ਰਮਾ, ਗੁਰਦੀਪ ਸਿੰਘ ਉਜਾਲਾ, ਗੁਰਬਚਨ ਕੌਰ ਦੁਆ, ਗੁਰਮਿੰਦਰ ਕੌਰ, ਅਮਰ ਸਿੰਘ ਅਮਰ, ਸਾਹਿਬਾ ਜੀਟਨ ਕੌਰ,ਪ੍ਰਵੀਨ ਅਬਰੋਲ, ਅਮ੍ਰਿਤਪਾਲ ਸਿੰਘ ਹਾਮੀ,ਪੰਕਜ, ਡਾ ਰਾਕੇਸ਼ ਬਾਲੀ, ਹਰਦੀਪ ਕੌਰ,ਗੁਰਬਖਸ਼ ਸਿੰਘ, ਹਰਦੀਪ ਕੌਰ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਕਾਲੜਾ, ਅਰੁਨ ਕੁਮਾਰ ਅਗਰਵਾਲ, ਹਰਪ੍ਰੀਤ ਸਿੰਘ ਪਰੂਥੀ, ਅਮਰਜੀਤਪਾਲ, ਹਰਮੇਸ਼ ਦੁੱਗ, ਕੈਪਟਨ ਆਰ ਐਸ ਮੁਲਤਾਨੀ, ਆਦਿ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?