ਮੈਲਬੌਰਨ 17 ਅਪ੍ਰੈਲ ( ਨਜਰਾਨਾ ਨਿਊਜ ਨੈੱਟਵਰਕ ) ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸ਼ਖ਼ਸੀਅਤ ਗਿਆਨੀ ਸਰਬਜੀਤ ਸਿੰਘ ਢੋਟੀਆਂ ਮੁੱਖ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਏਨੀ ਦਿਨੀ ਧਰਮ ਪ੍ਰਚਾਰ ਹਿਤ ਆਸਟ੍ਰੇਲੀਆ ਦੌਰੇ ਤੇ ਹਨ!
ਭਾਈ ਸਾਹਿਬ ਨੇ ਦਸਿਆ ਕੇ ਵਿਸਾਖੀ ਦੇ ਮਹਾਨ ਪੁਰਬ ਤੇ ਗੁਰਦਵਾਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਮੈਲਬੌਰਨ ਦੇ ਪ੍ਰਬੰਧਕਾਂ ਨੇ ਓਹਨਾ ਨੂੰ ਵਿਸ਼ੇਸ ਤੌਰ ਤੇ ਬੁਲਾਇਆ ਸੀ!ਅਤੇ ਲਗਾਤਾਰ ਪੰਦਰਾਂ ਦਿਨ ਗੁਰਦਵਾਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ ਸਨ!ਜਿਥੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀਆ ਭਰੀਆਂ!
ਇਸ ਦੇ ਨਾਲ ਹੀ ਭਾਈ ਸਾਹਿਬ ਮੈਲਬੌਰਨ ਦੇ ਵੱਖ ਵੱਖ ਗੁਰੂ ਘਰ ਜਿਵੇਂ ਦਲ ਬਾਬਾ ਬਿਧੀ ਚੰਦ ਸਾਹਿਬ ਖਾਲਸਾ ਛਾਉਣੀ ਪਲੰਮਟਨ, ਗੁਰਦੁਆਰਾ ਸਾਹਿਬ ਟਾਰਨੇਟ, ਗੁਰਦੁਆਰਾ ਸਾਹਿਬ ਕੀਜਬਰੋ, ਗੁਰਦੁਆਰਾ ਕਰੇਗੀਬਰਨ ਅਤੇ ਸਿਡਨੀ ਤੇ ਐਡੀਲੇਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਹਾਜ਼ਰੀ ਭਰਨਗੇ ਤੇ ਜੂਨ ਮਹੀਨੇ ਦੇ ਅਖੀਰ ਤੇ ਪਹਿਲਾ ਵਾਂਗ ਪੰਜਾਬ ਦੀ ਧਰਤੀ ਤੇ ਪ੍ਰਚਾਰ ਪ੍ਰਸਾਰ ਕਰਨਗੇ!ਸੋਂ ਭਾਈ ਸਾਹਿਬ ਨੇ ਆਸਟ੍ਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ!
Author: Gurbhej Singh Anandpuri
ਮੁੱਖ ਸੰਪਾਦਕ