ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ–ਮਿਲਦੇਵਿਿਸ਼ਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ‘ਸ਼ਿੰਦਾ–ਸ਼ਿੰਦਾ ਨੋ ਪਾਪਾ‘ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੋ ਕਿ ਪਿਉ ਪੁੱਤਦੀਆਂ ਦਿਲਚਸਪ ਸ਼ਰਾਰਤੀ ਘਟਨਾਵਾਂ ‘ਤੇ ਅਧਾਰਤ ਹੈ। ਜਿਸ ਵਿਚ ਗਿੱਪੀਗਰੇਵਾਲ ਅਤੇ ਉਸਦਾ ਬੇਟਾ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰਆਉਣਗੇ।ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾਜਲਵਾ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਉਸ ਦੇ ਕਿਊਟਨੇਸ ਨੂੰ ਫੈਨਜ਼ ਵੱਲੋਂ ਵੀ ਬੇਹੱਦਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ ‘ਚ ਕੋਈ ਕਸਰ ਬਾਕੀ ਨਹੀਂਛੱਡਦਾ। ਇਹ ਫ਼ਿਲਮ ਸ਼ਰਾਰਤੀ ਬੱਚਿਆਂ ਦੁਆਲੇ ਘੁੰਮਦੀ ਹੈ ਜੋ ਕਈ ਵਾਰ ਭਰੀਮਹਿਫ਼ਲ ਵਿਚ ਆਪਣੀਆਂ ਅਜ਼ੀਬ ਹਰਕਤਾਂ ਨਾਲ ਮਾਹੌਲ ਨੂੰ ਹਾਸੇ ਦਾ ਤਮਾਸ਼ਾਬਣਾ ਦਿੰਦੇ ਹਨ।ਪਿਓ–ਪੁੱਤ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਆਪਣੀਨੋਕ–ਝੋਕ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਫਿਲਮਵਿੱਚ ਪਿਓ–ਪੁੱਤ ਦੀ ਮਜ਼ੇਦਾਰ ਜੁਗਲਬੰਦੀ ਨੂੰ ਦੇਸੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆਹੈ।‘ਬਿੱਗ ਬੌਸ ਸੀਜ਼ਨ-11’ ਦੀ ਮੁਕਾਬਲੇਬਾਜ਼ ਹਿਨਾ ਦੀ ਇਹ ਪਹਿਲੀ ਪੰਜਾਬੀਫਿਲਮ ਹੈ।ਇਸ ਫ਼ਿਲਮ ‘ਚ ਹਿਨਾ ਖ਼ਾਨ ਸ਼ਿੰਦਾ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆਰਹੀ ਹੈ।ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨਪਲੇਅ ਨਰੇਸ਼ਕਥੂਰੀਆ ਨੇ ਲਿਿਖਆ ਹੈ।
ਫ਼ਿਲਮ ਅਮਰਪ੍ਰੀਤ ਜੀ. ਐੱਸ. ਛਾਬੜਾ ਦੇ ਨਿਰਦੇਸ਼ਨਹੇਠ ਬਣੀ ਹੈ ਅਤੇ ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਬਿਕਰਮ ਮਹਿਰਾ ਅਤੇ ਸ਼ਿਧਾਰਤ ਆਨੰਦ ਕੁਮਾਰ ਹਨ। ਹੰਬਲ ਮੋਸ਼ਨ ਪਿਕਚਰਜ਼ਅਤੇ ਸਾਰੇਗਾਮਾ ਦੀ ਪੇਸ਼ਕਸ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਹੀਨਾ ਖ਼ਾਨ ਅਤੇਸ਼ਿੰਦਾ ਗਰੇਵਾਲ ਤੋਂ ਇਲਾਵਾ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖ਼ਾਨ, ਪ੍ਰਿੰਸਕੰਵਲਜੀਤ ਸਿੰਘ, ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਗੁਰੀ ਘੁੰਮਣ, ਰਘਵੀਰਬੋਲੀ, ਹਰਦੀਪ ਗਿੱਲ, ਸੀਮਾ ਕੌਸ਼ਲ, ਹਰਿੰਦਰ ਭੁੱਲਰ ਅਤੇ ਏਕੋਮ ਗਰੇਵਾਲ ਆਦਿਨੇ ਅਹਿਮ ਕਿਰਦਾਰ ਨਿਭਾਏ ਹਨ।‘ਸ਼ਿੰਦਾ ਸ਼ਿੰਦਾ ਨੋ ਪਾਪਾ’ 10 ਮਈ ਨੂੰਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਜਿਸ ਨੂੰ ਵੇਖਣ ਲਈ ਫੈਨਜ਼ ਕਾਫੀਉਤਸ਼ਾਹਿਤ ਹਨ ਤੇ ਬੜੀ ਹੀ ਬੇਸਬਰੀ ਨਾਲ ਇਸ ਫਿਲਮ ਦੀ ਰਿਲੀਜ਼ ਹੋਣ ਦੀਉਡੀਕ ਕਰ ਰਹੇ ਹਨ।
ਜਿੰਦ ਜਵੰਦਾ 9463828000
Author: Gurbhej Singh Anandpuri
ਮੁੱਖ ਸੰਪਾਦਕ