ਗੁਰੂ ਅਮਰ ਦਾਸ ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀਆਂ ਦਾ ਧਾਰਮਿਕ ਪ੍ਰੀਖਿਆ ਵਿਚ ਰਿਹਾ ਸ਼ਾਨਦਾਰ ਨਤੀਜਾ

106

ਜਲੰਧਰ 16 ਮਈ  ( ਤਾਜੀਮਨੂਰ ਕੌਰ ) ਸਿੱਖ ਮਿਸ਼ਨਰੀ ਕਾਲਜ (ਰਜਿ:)ਲੁਧਿਆਣਾ ਵਲੋਂ ਹਰ ਸਾਲ ਪੰਜਾਬ ਦੇ ਵੱਖ ਵੱਖ ਸਕੂਲਾ ਵਿਚ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਪਿੱਛਲੇ ਸਾਲਾ ਦੀ ਤਰਾਂ ਇਸ ਸਾਲ ਵੀ ਬੱਚਿਆਂ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ | ਜਲੰਧਰ ਸਰਕਲ ਵਲੋਂ ਵੀ ਇਸ ਪ੍ਰੀਖਿਆ ਵਿਚ ਸ਼ਹਿਰ ਅਤੇ ਇਲਾਕੇ ਦੇ ਵੱਖ ਵੱਖ ਸਕੂਲ ਦੇ ਬੱਚਿਆਂ ਨੇ ਭਾਗ ਲਿਆ ਸੀ | ਇਨ੍ਹਾਂ ਹੀ ਸਕੂਲਾਂ ਵਿੱਚੋ ਸ਼ਹਿਰ ਦੇ ਇਕ ਨਾਮਵਰ ਸਕੂਲ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆ ਵਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਬੱਚਿਆਂ ਨੇ ਇਨਾਮ ਪ੍ਰਾਪਤ ਕੀਤੇ | ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਅਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੂੰ ਸਨਮਾਨਿਤ ਕਰਨ ਲਈ ਜਲੰਧਰ ਸਰਕਲ ਇੰਚਾਰਜ ਸ੍ਰ. ਬਲਜੀਤ ਸਿੰਘ ਅਤੇ ਸਰਕਲ ਮੈਂਬਰ ਸ੍ਰ . ਮਨਦੀਪ ਸਿੰਘ,ਮੈਡਮ ਜਸਵਿੰਦਰ ਕੌਰ ਅਤੇ ਮੈਡਮ ਅੰਮ੍ਰਿਤਪਾਲ ਕੌਰ ( ਧਾਰਮਿਕ ਪ੍ਰੀਖਿਆ ਇੰਚਾਰਜ ਸਰਕਲ ਜਲੰਧਰ ) ਦੁਆਰਾ ਖੁਦ ਆਪ ਜਾ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਮੈਡਮ ਜਸਜੀਤ ਕੌਰ, ਜੋ ਸਕੂਲ ਵਿਚ ਰਹਿੰਦਿਆਂ ਕਾਲਜ ਦੇ ਧਾਰਮਿਕ ਕੰਮਾਂ ਵਿਚ ਸਹਿਯੋਗ ਕਰਦਿਆਂ ਪਿੱਛਲੇ ਕਈ ਸਾਲਾ ਤੋਂ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਆ ਰਹੇ ਹਨ ਇਸ ਸੇਵਾ ਲਈ ਵੀ ਓਹਨਾ ਨੂੰ ਵਿਸੇਸ ਤੌਰ ਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ| ਸਕੂਲ ਪ੍ਰਿੰਸੀਪਲ ਅਤੇ ਸਟਾਫ ਵਲੋਂ ਵੀ ਸਿੱਖ ਮਿਸ਼ਨਰੀ ਕਾਲਜ ਅਤੇ ਸਰਕਲ ਜਲੰਧਰ ਦੇ ਇੰਚਾਰਜ ਸ੍ਰ .ਬਲਜੀਤ ਸਿੰਘ ਅਤੇ ਸਮੂਹ ਮੈਂਬਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |

 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?