ਅੰਮ੍ਰਿਤਸਰ, 30 ਮਈ ( ਤਾਜੀਮਨੂਰ ਕੌਰ ) ਪੰਜਾਬ ਵਾਸੀਓ ਤੁਹਾਡੇ ਪੁਰਖਿਆ ਕਦੇ ਸਿਰ ਦੇਣ ਲੱਗਿਆ ਕਸਰ ਨਹੀ ਛੱਡੀ। ਅੱਜ ਤਾਂ ਗੱਲ ਹੀ ਕਲਮ ਦੀ ਲੜਾਈ ਦੀ ਏ। ਦੇਸ਼ ਪੰਜਾਬ ਦੇ ਵਿੱਚ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਗਦਰੀ ਬਾਬਿਆਂ ਦੀ ਧਰਤੀ ਕਨੇਡਾ ਤੋਂ ਵਾਰਿਸ ਪੰਜਾਬ ਜਥੇਬੰਦੀ, ਸ਼ਹੀਦ ਜਨਰਲ ਸੁਬੇਗ ਸਿੰਘ ਸਪੋਰਟਸ ਕਲੱਬ ਕਨੇਡਾ , ਨੌਰਥ ਅਮੈਰਿਕਨ ਸਿੱਖ ਐਸੋਸੀਏਸ਼ਨ ਅਤੇ ਹੋਰ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਸ਼ਹੀਦਾਂ ਦੇ ਪਾਵਨ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਤੋਂ ਆਰੰਭ ਹੋ ਕਿ ਗੁਰਦੁਆਰਾ ਸੁਖਸਾਗਰ ਨਿਊਵੈਸਟ ਮਨਿਸਟਰ,ਗੁਰਦੁਆਰਾ ਦੂਖ ਨਿਵਾਰਨ ਤੋਂ ਹੁੰਦੀ ਹੋਈ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸਮਾਪਿਤ ਹੋਈ ਜਿਸ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਗੱਡੀਆਂ ਲੈ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਦੇ ਵਿੱਚ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ,ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਰਦਾਰ ਸਿਮਰਨਜੀਤ ਸਿੰਘ ਮਾਨ,ਲੁਧਿਆਣਾ ਤੋਂ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਕੌਮ ਦੇ ਅਮਰ ਸ਼ਹੀਦ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਜਿਹੜੇ ਲੋਕ ਸਭਾ ਦੀ ਚੋਣ ਲੜ ਰਹੇ ਨੇ ਇਹਨਾਂ ਸਮੂਹ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਸਾਂਝੇ ਤੌਰ ਦੇ ਉੱਤੇ ਐਲਾਨ ਕੀਤਾ ਗਿਆ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਉਮੀਦਵਾਰਾਂ ਦਾ ਚੜ੍ਹਦੀ ਕਲਾ ਦੇ ਨਾਲ ਸਾਥ ਦਿੱਤਾ ਜਾਵੇ ਅਤੇ ਇਹਨਾਂ ਨੂੰ ਕਾਮਯਾਬ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਉਥੇ ਪਹੁੰਚ ਕੇ ਪੰਜਾਬ ਵਿਰੁੱਧ ਦਿੱਲੀ ਹਕੂਮਤ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਸਿੱਖ ਕੌਮ ਪ੍ਰਤੀ ਅਪਣਾਏ ਜਾ ਰਹੇ ਦੋਹਰੇ ਮਾਪਦੰਡ ਦੇ ਵਿਰੁੱਧ ਆਵਾਜ਼ ਉਠਾ ਸਕਣ ॥ ਇਹ ਜਿੱਤ ਸੱਚ ਤੇ ਝੂਠ ਦੀ ਹੋਵੇਗੀ ਇਹ ਜਿੱਤ ਸਿੱਖ ਉਹਨਾਂ ਸ਼ਹੀਦਾ ਦੀ ਹੋਵੇਗੀ ਜਿੰਨਾਂ ਕੌਮ ਲਈ ਆਪਾ ਵਾਰ ਦਿੱਤਾ ਇਹ ਜਿੱਤ ਬੰਦੀ ਸਿੰਘਾ ਨੂੰ ਬਾਹਰ ਲੈਕੇ ਆਉਣ ਦੀ ਹੋਵੇਗੀ ਸਿੱਖ ਤੇ ਅਣਖੀ ਪੰਜਾਬੀਆਂ ਇੱਕ-ਜੁੱਟ ਹੋਵਣ ਦੀ ਲੋੜ ਹੈ ।ਜੇਕਰ ਇੱਕ ਨਚਾਰ ਦੇ ਮਗਰ ਸਾਰੇ ਨਚਾਰ ਆ ਸਕਦੇ ਹਨ ਤਾਂ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੌਮ ਦੇ ਸਮੂਹ ਪ੍ਰਚਾਰਕਾਂ ਨੂੰ ਖੜ੍ਹੇ ਹੋਣਾ ਚਾਹੀਦਾ ਹੈ ਨਹੀਂ ਤਾਂ ਇਤਿਹਾਸ ਮੁਆਫ ਨਹੀਂ ਕਰੇਗਾ ।ਪੰਥ ਦਾ ਮਿਹਣਾ ਸਦੀਆਂ ਤੱਕ ਪਿੱਛਾ ਨਹੀਂ ਛੱਡਦਾ ।ਵਿਦੇਸ਼ਾਂ ਵਿੱਚ ਬੈਠਾ ਸਮੁੱਚਾ ਸਿੱਖ ਭਾਈਚਾਰਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ।ਸਾਡੀ ਵੀ ਪੰਜਾਬ ਦੇ ਵਾਸੀਆ ਨੂੰ ਅਪੀਲ ਹੈ ਕਿ ਪੰਥ ਵਿਰੋਧੀ ਧਿਰ ਨੂੰ ਦੱਸ ਦਿਓ ਕੇ ਪੰਜਾਬ ਚ’ ਅਜੇ ਅਣਖ ਗ਼ੈਰਤ ਜਿਊਂਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ