Home » ਅਪਰਾਧ » ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਭੈਣ ਦੇ, ਸਹੁਰੇ ਘਰ ਜਾ ਕੇ ਭਰਾ ਨੇ ਕੀਤੇ ਫਾ-ਇ-ਰ, ਭੈਣ ਨੇ ਤਿਆਗੇ ਪ੍ਰਾਣ, ਨਣਦ ਅਤੇ ਸੱਸ ਗੰਭੀਰ ਜਖਮੀਂ

ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਭੈਣ ਦੇ, ਸਹੁਰੇ ਘਰ ਜਾ ਕੇ ਭਰਾ ਨੇ ਕੀਤੇ ਫਾ-ਇ-ਰ, ਭੈਣ ਨੇ ਤਿਆਗੇ ਪ੍ਰਾਣ, ਨਣਦ ਅਤੇ ਸੱਸ ਗੰਭੀਰ ਜਖਮੀਂ

64 Views

ਕੈਥਲ 22 ਜੂਨ ( ਨਜ਼ਰਾਨਾ ਨਿਊਜ ਨੈੱਟਵਰਕ ) ਹਰਿਆਣਾ ਸੂਬੇ ਦੇ ਕੈਥਲ ਵਿਚ ਇਕ ਨਾਬਾ-ਲਗ ਭਰਾ ਨੇ ਅੰਤਰ-ਜਾਤੀ ਪ੍ਰੇ-ਮ ਵਿਆਹ ਕਰਵਾਉਣ ਉਤੇ ਆਪਣੀ ਵੱਡੀ ਭੈਣ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਭਰਾ ਨੇ ਭੈਣ ਦੇ ਸਹੁਰੇ ਘਰ ਜਾ ਕੇ ਗੋ-ਲੀ ਚਲਾ ਦਿੱਤੀ। ਇਸ ਦੌਰਾਨ ਲੜਕੀ ਦੀ ਨਣਦ ਅਤੇ ਸੱਸ ਵੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਉਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ. ਐਸ. ਪੀ. ਵੀ ਮੌਕੇ ਉਤੇ ਪਹੁੰਚੇ!

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਕੈਥਲ ਦੀ ਨਾਨਕਪੁਰੀ ਕਲੋਨੀ ਦੇ ਰਹਿਣ ਵਾਲੇ ਅਨਿਲ ਕੁਮਾਰ ਦਾ ਪ੍ਰੇ-ਮ ਵਿਆਹ ਇਸੇ ਸਾਲ 6 ਫਰਵਰੀ ਨੂੰ ਪਿੰਡ ਕਯੋਦਕ ਦੀ ਕੋਮਲ ਰਾਣੀ ਨਾਲ ਹੋਇਆ ਸੀ। ਜਿਸ ਕਾਰਨ ਵਿਆਹੁਤਾ ਦਾ ਭਰਾ ਗੁੱ-ਸੇ ਵਿਚ ਸੀ।

ਦੋਸ਼ੀ ਭਰਾ ਬੁੱਧਵਾਰ ਨੂੰ ਆਪਣੀ ਭੈਣ ਦੇ ਘਰ ਆ ਗਿਆ। ਕੁਝ ਸਮਾਂ ਆਪਣੀ ਭੈਣ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਗੋ-ਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਵਿਚ ਉਸ ਦੀ ਭੈਣ ਕੋਮਲ, ਉਸ ਦੀ ਨਣਦ ਅੰਜਲੀ ਅਤੇ ਸੱਸ ਕਾਂਤਾ ਨੂੰ ਗੋ-ਲੀ ਲੱਗ ਗਈ।

ਇਸ ਘਟਨਾ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਕੈਥਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੋਮਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਣਦ ਅਤੇ ਸੱਸ ਨੂੰ ਉਨ੍ਹਾਂ ਦਾ ਹਾਲ ਗੰਭੀਰ ਹੋਣ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਹਾਈਕੋਰਟ ਤੋਂ ਸੁਰੱਖਿਆ ਵੀ ਮਿਲੀ ਹੈ

ਇਸ ਮੌਕੇ ਲੜਕੇ ਦੇ ਪਿਤਾ ਨੇ ਦੱਸਿਆ ਕਿ ਵਿਆ-ਹੁਤਾ ਦਾ ਭਰਾ ਅਤੇ ਉਸ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਘਰ ਧਮ-ਕੀਆਂ ਦੇ ਕੇ ਜਾ ਚੁੱਕੇ ਹਨ। ਬੇਟੇ ਅਤੇ ਨੂੰਹ ਨੂੰ ਹਾਈਕੋਰਟ ਤੋਂ ਸੁਰੱਖਿਆ ਵੀ ਮਿਲੀ ਹੋਈ ਸੀ। ਇਸ ਤੋਂ ਬਾਅਦ ਵੀ ਘਰ ਵਿਚ ਦਾਖਲ ਹੋ ਕੇ ਤਿੰਨ ਔਰਤਾਂ ਨੂੰ ਗੋ-ਲੀ, ਮਾ-ਰ ਦਿੱਤੀ ਗਈ ਹੈ।

ਡੀ. ਐਸ. ਪੀ. ਨੇ ਕਿਹਾ- ਲੜਕੇ ਦੇ ਪਰਿਵਾਰ ਦੇ ਬਿਆਨ ਲੈ ਰਹੇ ਹਾਂ

ਇਸ ਦੌਰਾਨ ਡੀ. ਐਸ. ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਨਕਪੁਰੀ ਕਲੋਨੀ ਵਿੱਚ ਗੋ-ਲੀ-ਆਂ ਚਲਾ-ਈਆਂ ਗਈਆਂ ਹਨ। ਜਿਸ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚੇ। ਫਿਲਹਾਲ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?